ਸਕੂਲ ’ਚੋਂ ਨਲਕਾ ਤੇ ਸਾਮਾਨ ਚੋਰੀ
11:03 AM Sep 01, 2024 IST
ਪ੍ਰਤਰ ਪ੍ਰੇਰਕ
ਧਾਰੀਵਾਲ, 31 ਅਗਸਤ
ਇਲਾਕੇ ਵਿੱਚ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਚੋਰਾਂ ਨੇ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਪੁਰਾਣਾ ਧਾਰੀਵਾਲ ’ਚੋਂ ਨਲਕਾ ਅਤੇ ਹੋਰ ਸਾਮਾਨ ਚੋਰੀ ਕਰ ਲਿਆ। ਸਕੂਲ ਦੀ ਮੁੱਖ ਅਧਿਆਪਕਾ ਰਜਨੀ ਬਾਲਾ ਨੇ ਦੱਸਿਆ ਕਿ ਉਹ ਸਵੇਰੇ ਜਦੋਂ ਸਕੂਲ ਆਏ ਤਾਂ ਸਫਾਈ ਸੇਵਕ ਨੇ ਦੱਸਿਆ ਕਿ ਸਕੂਲ ਵਿੱਚੋਂ ਪਾਣੀ ਵਾਲਾ ਨਲਕਾ ਅਤੇ ਕੁੱਝ ਹੋਰ ਸਾਮਾਨ ਸਕੂਲ ਵਿੱਚੋਂ ਗਾਇਬ ਹੈ। ਥਾਣਾ ਧਾਰੀਵਾਲ ਦੇ ਸਬ ਇੰਸਪੈਕਟਰ ਸਤਨਾਮ ਸਿੰਘ ਨੇ ਸਕੂਲ ਪਹੁੰਚ ਕੇ ਚੋਰੀ ਹੋਏ ਸਾਮਾਨ ਦਾ ਜਾਇਜ਼ਾ ਲਿਆ ਅਤੇ ਕਿਹਾ ਚੋਰਾਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।
Advertisement
Advertisement