For the best experience, open
https://m.punjabitribuneonline.com
on your mobile browser.
Advertisement

ਅੰਮ੍ਰਿਤਸਰ ਵਿੱਚ ‘ਪਿੰਕ ਆਟੋ’ ਸਕੀਮ ਨੂੰ ਪ੍ਰਵਾਨਗੀ

07:50 AM Mar 15, 2024 IST
ਅੰਮ੍ਰਿਤਸਰ ਵਿੱਚ ‘ਪਿੰਕ ਆਟੋ’ ਸਕੀਮ ਨੂੰ ਪ੍ਰਵਾਨਗੀ
ਵਿਧਾਇਕ ਜੀਵਨਜੋਤ ਕੌਰ ਤੇ ਨਿਗਮ ਕਮਿਸ਼ਨਰ ‘ਪਿੰਕ ਆਟੋ’ ਦੀ ਸ਼ੁਰੂਆਤ ਕਰਦੇ ਹੋਏ। -ਫੋਟੋ: ਵਿਸ਼ਾਲ ਕੁਮਾਰ
Advertisement

ਪੱਤਰ ਪ੍ਰੇਰਕ
ਅੰਮ੍ਰਿਤਸਰ,14 ਮਾਰਚ
ਅੰਮ੍ਰਿਤਸਰ ਨਗਰ ਨਿਗਮ ਦੇ ਕਮਿਸ਼ਨਰ ਹਰਪ੍ਰੀਤ ਸਿੰਘ ਨੇ ਅੱਜ ‘ਪਿੰਕ ਆਟੋ’ ਸਕੀਮ ਨੂੰ ਅਧਿਕਾਰਤ ਪ੍ਰਵਾਨਗੀ ਦੇ ਕੇ ਸ਼ਹਿਰ ਵਿੱਚ ਇੱਕ ਅਧਿਆਏ ਦੀ ਸ਼ੁਰੂਆਤ ਕੀਤੀ ਹੈ। ਪਿੰਕ ਆਟੋ ਸਕੀਮ ਦਾ ਉਦੇਸ਼ ਮਹਿਲਾ ਆਟੋ ਚਾਲਕਾਂ ਨੂੰ ਆਰਥਿਕ ਸ਼ਕਤੀ ਪ੍ਰਦਾਨ ਕਰਨ ਦੇ ਨਾਲ-ਨਾਲ ਸ਼ਹਿਰ ਨੂੰ ਵਧ ਰਹੇ ਪ੍ਰਦੂਸ਼ਣ ਤੋਂ ਮੁਕਤ ਕਰਨਾ ਵੀ ਹੈ।
ਯੂਐੱਸਏਆਈਡੀ, ਕੌਂਸਲ ਆਨ ਐਨਰਜੀ ਐਨਵਾਇਰਨਮੈਂਟ ਐਂਡ ਵਾਟਰ, ਏਐੱਸਈਆਰ ਅਤੇ ਕਲੀਨ ਏਅਰ ਪੰਜਾਬ ਸ਼ਹਿਰ ਵਿੱਚ ਕਲੀਨ ਏਅਰ ਬੈਟਰ ਹੈਲਥ ਪ੍ਰੋਗਰਾਮ ਲਈ ਲਗਾਤਾਰ ਸਹਿਯੋਗ ਕਰ ਰਹੇ ਹਨ ਅਤੇ ਇਸ ਸਬੰਧ ਵਿੱਚ ਹਾਲ ਹੀ ਵਿੱਚ ਕਲੀਨ ਏਅਰ ਪੰਜਾਬ ਨੇ ਕੇਂਦਰੀ ਆਵਾਸ ਤੇ ਸ਼ਹਿਰੀ ਉਸਾਰੀ ਮਾਮਲਿਆਂ ਬਾਰੇ ਮੰਤਰੀ ਹਰਦੀਪ ਸਿੰਘ ਪੁਰੀ ਨੂੰ ਪੱਤਰ ਲਿਖਿਆ ਹੈ। ਇਸ ਸਕੀਮ ਨੂੰ ਲਾਗੂ ਕਰਨ ਦੀ ਮੰਗ ਕੀਤੀ ਗਈ। ਇਸ ਪ੍ਰਸਤਾਵ ਨੂੰ ਉਦੋਂ ਹੋਰ ਬਲ ਮਿਲਿਆ ਜਦੋਂ ਸ਼ਹਿਰ ਦੀਆਂ 200 ਔਰਤਾਂ ‘ਪਿੰਕ ਆਟੋ’ ਪਹਿਲ ਲਈ ਅੱਗੇ ਆਈਆਂ। ਸਕੀਮ ਤਹਿਤ ਔਰਤਾਂ ਨੂੰ ਅੰਮ੍ਰਿਤਸਰ ਵਿੱਚ ਈ-ਆਟੋਜ਼ ’ਤੇ 90 ਫੀਸਦੀ ਛੋਟ ਦਿੱਤੀ ਜਾਵੇਗੀ।

Advertisement

Advertisement
Author Image

joginder kumar

View all posts

Advertisement
Advertisement
×