ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੱਚਖੰਡ ਐਕਸਪ੍ਰੈੱਸ ਵਿੱਚ ਸ਼ਰਧਾਲੂ ਹੋ ਰਹੇ ਨੇ ਖੁਆਰ

08:45 AM Aug 04, 2023 IST
ਰੇਲ ਗੱਡੀ ਦੇ ਦਰਵਾਜ਼ੇ ਅੱਗੇ ਪਈ ਔਰਤ ਤੇ ਟੂਟੀ ’ਤੇ ਬੰਨ੍ਹਿਆ ਪਲਾਸਟਿਕ ਦਾ ਲਿਫ਼ਾਫ਼ਾ।

ਦੇਵਿੰਦਰ ਸਿੰਘ ਜੱਗੀ
ਪਾਇਲ, 3 ਅਗਸਤ
ਸਿੱਖ ਧਰਮ ਨਾਲ ਸਬੰਧਤ ਦੋ ਤਖ਼ਤਾਂ ਨੂੰ ਜੋੜਦੀ ਭਾਰਤੀ ਰੇਲਵੇ ਦੀ ਦੱਖਣ ਰੇਲਵੇ ਵੱਲੋਂ ਸੱਚਖੰਡ ਸੁਪਰ ਐਕਸਪ੍ਰੈੱਸ 12715/12716 ਅੰਮ੍ਰਿਤਸਰ ਹਜ਼ੂਰ ਸਾਹਿਬ ਨਾਂਦੇੜ ਸੁਪਰ ਐਕਸਪ੍ਰੈੱਸ ਸਿੱਖ ਸ਼ਰਧਾਲੂਆਂ ਦੀ ਆਰੰਭਲੇ ਦਿਨ ਤੋਂ ਪਹਿਲੀ ਪਸੰਦ ਬਣੀ ਹੋਈ ਹੈ। ਹਜ਼ੂਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਮੁਤਾਬਿਕ ਅੰਮ੍ਰਿਤਸਰ ਤੋਂ 2 ਅਗਸਤ ਨੂੰ ਸਵੇਰੇ 5:30 ਵਜੇ ਰਵਾਨਗੀ ਉਪਰੰਤ ਦੂਜੇ ਦਿਨ ਬਾਅਦ ਦੁਪਿਹਰ 2.30 ਵਜੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਪੁੱਜਣ ਦਾ ਸਮਾਂ ਦਰਸਾਇਆ ਜਾਂਦਾ ਹੈ, ਜਦੋਂਕਿ ਇਹ ਰੇਲ ਛੇ ਘੰਟੇ ਦੇਰ ਨਾਲ ਪੁੱਜਦੀ ਹੈ। ਇਸ ਗੱਡੀ ਵਿੱਚ ਸਫ਼ਰ ਕਰਨ ਵਾਲੇ ਸਮਾਜਸੇਵੀ ਰੁਪਿੰਦਰ ਸਿੰਘ ਸ਼ਾਮਪੁਰਾ ਨੇ ਦੱਸਿਆ ਕਿ ਉਹ ਸਾਲ 2008 ਵਿੱਚ ਗੁਰਤਾਗੱਦੀ ਸ਼ਤਾਬਦੀ ਸਮਾਗਮਾਂ ਵੇਲੇ ਤੋਂ ਹਰ ਵਰ੍ਹੇ ਨਿਰੰਤਰ ਸ੍ਰੀ ਹਜ਼ੂਰ ਸਾਹਿਬ ਆ ਰਹੇ ਹਾਂ। ਹੁਣ ਮਹਿਸੂਸ ਕਰ ਰਹੇ ਹਾਂ ਕਿ ਜਿਸ ਮਕਸਦ ਨਾਲ ਗੱਡੀ ਨੂੰ ਚਾਲੂ ਕੀਤਾ ਸੀ, ਉਹ ਹੁਣ ਪੂਰਾ ਨਹੀਂ ਹੋ ਰਿਹਾ। ਇਸੇ ਤਰ੍ਹਾਂ ਨੰਬਰਦਾਰ ਸੁਖਵਿੰਦਰ ਸਿੰਘ ਪਦੀ ਨੇ ਦੱਸਿਆ ਕਿ ਗੱਡੀ ਵਿੱਚ ਪਾਣੀ ਦੀ ਬਹੁਤ ਸਮੱਸਿਆ ਹੈ,ਬਾਇਉ ਪਖਾਨੇ ਵਿੱਚ ਖਾਸ ਕਰਕੇ ਏਸੀ ਬੋਗੀਆਂ ਵਿੱਚ ਸੰਗਲੀ ਨਾਲ ਸਟਾਈਲ ਮੱਘ ਤਾਂ ਬੰਨ੍ਹਿਆ ਹੋਇਆ ਹੈ ਪਰ ਪਾਣੀ ਦਾ ਨਾਮੋ ਨਿਸ਼ਾਨ ਨਹੀਂ। ਇਹੀ ਹਾਲ ਸਾਫ ਸਫਾਈ ਦਾ ਹੈ। ਏਸੀ ਨੂੰ ਵੀ ਲੋੜ ਅਨੁਸਾਰ ਚਲਾਇਆ ਨਹੀਂ ਜਾਂਦਾ। ਗੱਡੀ ਵਿੱਚ ਸਫ਼ਰ ਕਰਦੇ ਰਘਵੀਰ ਸਿੰਘ ਸੰਗੋਵਾਲ ਨੇ ਗੱਡੀ ਵਿੱਚ ਟੁੱਟੀਆਂ ਟੂਟੀਆਂ ਤੇ ਬੰਨ੍ਹੇ ਪਲਾਸਟਿਕ ਕਾਗਜ਼, ਏਸੀ ਡੱਬਿਆਂ ਵਿੱਚ ਮੁਫਤਖੋਰ ਸਵਾਰੀਆਂ ਦੇ ਸਫ਼ਰ, ਪਖਾਨਿਆਂ ਦੀਆਂ ਚੋਂਦੀਆਂ ਛੱਤਾਂ, ਬਿਜਲਈ ਯੰਤਰਾਂ ਦੀਆਂ ਟੁੱਟੀਆਂ ਟਾਕੀਆਂ ਦਾ ਜ਼ਿਕਰ ਕਰਦਿਆਂ ਰੇਲ ਅਧਿਕਾਰੀਆਂ ਨੂੰ ਇਨ੍ਹਾਂ ਵੱਲ ਧਿਆਨ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕੇਂਦਰੀ ਰੇਲ ਮੰਤਰੀ ਨੂੰ ਅਪੀਲ ਕੀਤੀ ਕਿ ਸੱਚਖੰਡ ਰੇਲ ਗੱਡੀ ਵੱਲ ਸਵੱਲੀ ਨਿਗ੍ਹਾ ਬਣਾਈ ਜਾਵੇ, ਤਾਂ ਜੋ ਸ਼ਰਧਾਲੂ ਯਾਤਰੀਆਂ ਨੂੰ ਅਰਾਮਦੇਹ ਸਫ਼ਰ ਨਸੀਬ ਹੋ ਸਕੇ।

Advertisement

ਸਮੱਸਿਆਵਾਂ ਦਾ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇਗਾ: ਡੀਐੱਮਆਰ
ਇਸ ਦੌਰਾਨ ਜਦੋਂ ਡਿਵੀਜ਼ਨਲ ਮੈਨੇਜਰ ਰੇਲਵੇ ਹਜ਼ੂਰ ਸਾਹਿਬ ਨੰਦੇੜ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜੋ ਤੁਸੀਂ ਯਾਤਰੂਆਂ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਧਿਆਨ ਸਾਡੇ ਧਿਆਨ ਵਿੱਚ ਲਿਆਂਦਾ, ਉਨ੍ਹਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰ ਦਿੱਤਾ ਜਾਵੇਗਾ। ਇਸ ਦੌਰਾਨ ਉਨ੍ਹਾਂ ਆਪਣਾ ਨਾਮ ਨਾ ਦੱਸਣ ਤੋਂ ਟਾਲਾ ਵੱਟਿਆ।

Advertisement
Advertisement