ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜਗਰਾਉਂ ਵਿੱਚ ਥਾਂ-ਥਾਂ ਕੂੜੇ ਦੇ ਢੇਰ

07:41 AM Oct 17, 2024 IST
ਡਿਸਪੋਜ਼ਲ ਰੋਡ ’ਤੇ ਲੱਗਾ ਕੂੜੇ ਦਾ ਢੇਰ।

ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 16 ਅਕਤੂਬਰ
ਜਗਰਾਉਂ ਸ਼ਹਿਰ ਦੀ ਕੋਈ ਸੜਕ ਜਾਂ ਗਲੀ ਅਜਿਹੀ ਨਹੀਂ ਜਿੱਥੇ ਕੂੜੇ ਦੇ ਢੇਰ ਨਾ ਲੱਗੇ ਹੋਣ। ਅੱਧੀ ਦਰਜਨ ਤੋਂ ਵੱਧ ਥਾਵਾਂ ਤਾਂ ਕੂੜੇ ਦੇ ਵੱਡੇ ਡੰਪ ਵਾਲੀਆਂ ਹਨ। ਸਰਕਾਰ ਤੇ ਹਲਕਾ ਵਿਧਾਇਕਾ ਆਮ ਆਦਮੀ ਪਾਰਟੀ ਦੀ ਹੈ ਜਦਕਿ ਨਗਰ ਕੌਂਸਲ ਪ੍ਰਧਾਨ ਕਾਂਗਰਸ ਪਾਰਟੀ ਤੋਂ ਹਨ। ਅੱਧੇ ਕੌਂਸਲਰ ਹਾਕਮ ਧਿਰ ਨਾਲ ਮਿਲ ਕੇ ਚੱਲਦੇ ਹਨ ਜਦਕਿ ਬਾਕੀ ਪ੍ਰਧਾਨ ਨਾਲ। ਅਜਿਹੀ ਸਥਿਤੀ ’ਚ ਇਹ ਕੌਂਸਲਰ ਕੂੜੇ ਦੇ ਢੇਰਾਂ ਸਮੇਤ ਹਰ ਸਮੱਸਿਆ ਲਈ ਇੱਕ-ਦੂਜੇ ਨੂੰ ਜ਼ਿੰਮੇਵਾਰ ਠਹਿਰਾ ਦਿੰਦੇ ਹਨ। ਅਜਿਹਾ ਕਰ ਕੇ ਅਸਲ ’ਚ ਸਾਰੇ ਹੀ ਆਪਣੀ ਬਣਦੀ ਜ਼ਿੰਮੇਵਾਰੀ ਤੋਂ ਭੱਜਦੇ ਮਹਿਸੂਸ ਹੋ ਰਹੇ ਹਨ। ਪ੍ਰਮੁੱਖ ਬਾਜ਼ਾਰਾਂ ਸਮੇਤ ਦਰਜਨਾਂ ਥਾਵਾਂ ’ਤੇ ਕੂੜੇ ਦੇ ਢੇਰ ਲੱਗਣ ਦਾ ਅਸਲ ਕਾਰਨ ਨਗਰ ਕੌਂਸਲ ਕੋਲ ਕੂੜਾ ਸੁੱਟਣ ਲਈ ਜਗ੍ਹਾ ਦਾ ਨਾ ਹੋਣਾ ਹੈ। ਲੋੜੀਂਦੀ ਥਾਂ ਦੀ ਘਾਟ ਕਾਰਨ ਪੈਦਾ ਹੋਈ ਸਮੱਸਿਆ ਅੱਜ ਦੀ ਨਹੀਂ। ਕਾਫ਼ੀ ਸਮੇਂ ਤੋਂ ਸ਼ਹਿਰ ਵਾਸੀ ਇਸ ਸਮੱਸਿਆ ਨਾਲ ਜੂਝ ਰਹੇ ਹਨ।
ਇਹ ਨਹੀਂ, ਇੱਥੋਂ ਤਕ ਕਿ ਨਗਰ ਕੌਂਸਲ ਦੇ ਆਪਣੇ ਦਫ਼ਤਰ ਦੇ ਸਾਹਮਣੇ ਹੀ ਕੂੜੇ ਦਾ ਵੱਡਾ ਬਦਬੂਦਾਰ ਡੰਪ ਹੈ। ਜੇ ਨਗਰ ਕੌਂਸਲ, ਅਧਿਕਾਰੀ ਤੇ ਕੌਂਸਲਰ ਇਸ ਥਾਂ ਨੂੰ ਹੀ ਗੰਦਗੀ ਤੋਂ ਮੁਕਤ ਨਹੀਂ ਕਰਵਾ ਸਕਦੇ ਤਾਂ ਫੇਰ ਬਾਕੀ ਸ਼ਹਿਰ ਵਾਸੀ ਇਨ੍ਹਾਂ ਤੋਂ ਕੀ ਆਸ ਰੱਖ ਸਕਦੇ ਹਨ। ਇਸੇ ਤਰ੍ਹਾਂ ਡਿਸਪੋਜ਼ਲ ਰੋਡ ’ਤੇ ਗਊਸ਼ਾਲਾ ਤੇ ਧਾਰਮਿਕ ਅਸਥਾਨਾਂ ਨੇੜੇ, ਪੌਸ਼ ਇਲਾਕੇ ਹੀਰਾ ਬਾਗ, ਰਾਏਕੋਟ ਰੋਡ, ਭੱਦਰਕਾਲੀ ਮੰਦਰ ਨੇੜੇ, ਸੂਆ ਰੋਡ, ਦਾਣਾ ਮੰਡੀ ਆਦਿ ਥਾਵਾਂ ’ਤੇ ਕੂੜੇ ਦੇ ਡੰਪ ਬਣੇ ਹੋਏ ਹਨ।

Advertisement

ਜਲਦੀ ਹੀ ਸਮੱਸਿਆ ਤੋਂ ਰਾਹਤ ਦਿਵਾਈ ਜਾਵੇਗੀ: ਕੌਂਸਲ ਪ੍ਰਧਾਨ

ਨਗਰ ਕੌਂਸਲ ਪ੍ਰਧਾਨ ਜਤਿੰਦਰਪਾਲ ਰਾਣਾ ਨੇ ਕਿਹਾ ਕਿ ਉਨ੍ਹਾਂ ਪ੍ਰਧਾਨ ਬਣਨ ਤੋਂ ਡੇਢ ਸਾਲ ਦੇ ਅੰਦਰ ਸੜਕਾਂ ਨੂੰ ਕੂੜੇ ਦੇ ਢੇਰਾਂ ਤੋਂ ਮੁਕਤ ਕਰਵਾ ਦਿੱਤਾ ਸੀ, ਪਰ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਹਾਕਮ ਧਿਰ ਨੇ ਇੱਕ ਸਾਜਿਸ਼ ਤਹਿਤ ਉਨ੍ਹਾਂ ਨੂੰ ਅਹੁਦੇ ਤੋਂ ਫਾਰਗ ਕਰ ਦਿੱਤਾ। ਅਹੁਦੇ ’ਤੇ ਬਹਾਲੀ ਲਈ ਹਾਈ ਕੋਰਟ ਤੱਕ ਲੜਨਾ ਪਿਆ ਅਤੇ ਕਈ ਮਹੀਨੇ ਦੀ ਜੱਦੋ-ਜਹਿਦ ਮਗਰੋਂ ਉਹ ਦੁਬਾਰਾ ਪ੍ਰਧਾਨ ਬਹਾਲ ਹੋਏ ਹਨ। ਉਨ੍ਹਾਂ ਦੀ ਗੈਰਹਾਜ਼ਰੀ ਵਾਲੇ ਇਸ ਵਕਫੇ ’ਚ ਸ਼ਹਿਰ ਦੀ ਹਾਲਤ ਮੁੜ ਤੋਂ ਪਹਿਲਾਂ ਵਾਲੀ ਕਰ ਦਿੱਤੀ ਗਈ। ਉਨ੍ਹਾਂ ਭਰੋਸਾ ਦਿੱਤਾ ਕਿ ਜਲਦ ਹੀ ਕੂੜਾ ਸੁੱਟਣ ਲਈ ਢੁੱਕਵੀਂ ਥਾਂ ਲੈ ਕੇ ਸ਼ਹਿਰ ਨੂੰ ਇਸ ਸਮੱਸਿਆ ਤੋਂ ਰਾਹਤ ਦਿਵਾਈ ਜਾਵੇਗੀ।

Advertisement
Advertisement