ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੌਮੀ ਮਾਰਗ ਨੇੜੇ ਡੰਪ ਕੀਤੇ ਰਾਖ ਦੇ ਢੇਰ ਮੁਸੀਬਤ ਬਣੇ

08:58 AM Feb 20, 2024 IST
ਕੌਮੀ ਮਾਰਗ ਨੇੜੇ ਡੰਪ ਕੀਤੇ ਸੁਆਹ ਦੇ ਢੇਰਾਂ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਲੋਕ।

ਜਗਮੋਹਨ ਸਿੰਘ
ਘਨੌਲੀ, 19 ਫਰਵਰੀ
ਰੂਪਨਗਰ-ਘਨੌਲੀ ਮਾਰਗ ’ਤੇ ਪਿੰਡ ਮਲਿਕਪੁਰ ਵਿੱਚ ਫਲਾਈਓਵਰ ਦੀ ਉਸਾਰੀ ਕਰ ਰਹੀ ਕੰਪਨੀ ਵੱਲੋਂ ਗੁਪਤੀ ਪੀਰ ਸਿੰਘਪੁਰਾ ਸਾਹਮਣੇ ਕੌਮੀ ਮਾਰਗ ਦੇ ਕਿਨਾਰੇ ਡੰਪ ਕੀਤੇ ਰਾਖ ਦੇ ਢੇਰ ਨੇੜਲੇ ਪਿੰਡਾਂ ਦੇ ਲੋਕਾਂ ਲਈ ਮੁਸੀਬਤ ਬਣ ਗਏ ਹਨ।
ਇਸ ਸਬੰਧੀ ਪਿੰਡ ਸਿੰਘਪੁਰਾ ਦੀ ਸਰਪੰਚ ਮਨਿੰਦਰ ਕੌਰ, ਸਾਬਕਾ ਸਰਪੰਚ ਅਤੇ ਸਮਾਜ ਸੇਵੀ ਸੁਰਜੀਤ ਸਿੰਘ ਸਿੰਘਪੁਰਾ, ਨੰਬਰਦਾਰ ਮੋਹਣ ਸਿੰਘ ਸਿੰਘਪੁਰਾ, ਅਮਰਜੀਤ ਸਿੰਘ ਅਲੀਪੁਰ, ਪ੍ਰਗਟ ਸਿੰਘ ਨੰਬਰਦਾਰ ਅਲੀਪੁਰ, ਭਾਜਪਾ ਆਗੂ ਜਸਮੇਰ ਸਿੰਘ ਥਲੀ, ਸੁਰਿੰਦਰਜੀਤ ਸਿੰਘ ਡੰਗੌਲੀ ਆਦਿ ਨੇ ਦੋਸ਼ ਲਗਾਇਆ ਕਿ ਫਲਾਈਓਵਰ ਦੀ ਉਸਾਰੀ ਕਰ ਰਹੀ ਕੰਪਨੀ ਨੇ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦੀਆਂ ਝੀਲਾਂ ਵਿੱਚੋਂ ਵੱਡੀ ਮਾਤਰਾ ’ਚ ਸੁਆਹ ਚੁੱਕ ਕੇ ਕੌਮੀ ਮਾਰਗ ਦੇ ਕਿਨਾਰੇ ’ਤੇ ਜਮ੍ਹਾਂ ਕਰ ਲਈ ਹੈ। ਉਨ੍ਹਾਂ ਦੱਸਿਆ ਕਿ ਇੱਥੋਂ ਉੱਡ ਰਹੀ ਸੁਆਹ ਲੋਕਾਂ ਦੇ ਘਰਾਂ ਤੇ ਖੇਤਾਂ ਤੱਕ ਪੁੱਜ ਜਾਂਦੀ ਹੈ। ਇਸ ਕਾਰਨ ਜਿੱਥੇ ਘਰੇਲੂ ਸਾਮਾਨ ਖ਼ਰਾਬ ਹੋ ਰਿਹਾ ਹੈ, ਉੱਥੇ ਹੀ ਪਸ਼ੂਆਂ ਦੇ ਚਾਰੇ ਦਾ ਵੱਡਾ ਨੁਕਸਾਨ ਹੋ ਰਿਹਾ ਹੈ। ਦੋ ਪਹੀਆ ਵਾਹਨ ਚਾਲਕਾਂ ਨੂੰ ਕੌਮੀ ਮਾਰਗ ਤੋਂ ਲੰਘਣਾ ਮੁਸ਼ਕਿਲ ਹੋ ਜਾਂਦਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ 48 ਘੰਟੇ ਅੰਦਰ ਪ੍ਰਦੂਸ਼ਣ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਸੁਆਹ ਦੇ ਢੇਰ ਇੱਥੋਂ ਨਾ ਚੁਕਵਾਏ ਤਾਂ ਉਹ ਕੌਮੀ ਮਾਰਗ ਜਾਮ ਕਰ ਕੇ ਸੰਘਰਸ਼ ਕਰਨਗੇ।

Advertisement

ਸੁਆਹ ਉੱਡਣ ਤੋਂ ਰੋਕਣ ਦੇ ਪ੍ਰਬੰਧ ਕਰਾਂਗੇ: ਸ਼ੁਕਲਾ

ਕੰਪਨੀ ਦੇ ਸਾਈਟ ਇੰਚਾਰਜ ਸ਼ਮੀਰ ਸ਼ੁਕਲਾ ਨੇ ਕਿਹਾ ਕਿ ਉਹ ਪਾਣੀ ਛਿੜਕਾਅ ਕੇ ਸੁਆਹ ਨੂੰ ਉੱਡਣ ਤੋਂ ਰੋਕਣ ਦਾ ਬੰਦੋਬਸਤ ਕਰਨਗੇ। ਉਨ੍ਹਾਂ ਕੁੱਝ ਦੇਰ ਬਾਅਦ ਹੀ ਪਾਣੀ ਛਿੜਕਾਉਣਾ ਸ਼ੁਰੂ ਕਰ ਦਿੱਤਾ ਸੀ ਪਰ ਖ਼ਬਰ ਲਿਖੇ ਜਾਣ ਸਮੇਂ ਤੱਕ ਕੰਪਨੀ ਦੇ ਕਰਮਚਾਰੀ ਸੁਆਹ ਨੂੰ ਉੱਡਣ ਤੋਂ ਰੋਕਣ ਵਿੱਚ ਬੇਵੱਸ ਨਜ਼ਰ ਆ ਰਹੇ ਸਨ।

ਪ੍ਰਸ਼ਾਸਨ ਵੱਲੋਂ ਜਾਂਚ ਦਾ ਭਰੋਸਾ

ਪ੍ਰਦੂਸ਼ਣ ਵਿਭਾਗ ਦੇ ਐਸਡੀਓ ਚਰਨਜੀਤ ਰਾਏ ਨੇ ਇਸ ਸਬੰਧੀ ਜਾਂਚ ਦਾ ਭਰੋਸਾ ਦਿੱਤਾ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਾਇਬ ਤਹਿਸੀਲਦਾਰ ਅਤੇ ਪੁਲੀਸ ਵੱਲੋਂ ਐਸਐਚਓ ਦੀਪਇੰਦਰ ਸਿੰਘ ਅਤੇ ਪੁਲੀਸ ਚੌਕੀ ਘਨੌਲੀ ਦੇ ਏਐਸਆਈ ਕਮਲ ਕਿਸ਼ੋਰ ਨੇ ਵੀ ਸੁਆਹ ਉੱਡਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਕੋਈ ਕਾਮਯਾਬੀ ਨਾ ਮਿਲੀ।

Advertisement

Advertisement