ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪਿਕਨਿਕ ਪੁਆਇੰਟ ‘ਪਨਫਨ’ ਨੇ ਟਿੱਬਿਆਂ ਨੂੰ ਜਗਮਗਾਇਆ

07:59 AM May 09, 2024 IST
ਜਹਾਜ਼ ਦੇ ਡਿਜ਼ਾਈਨ ਵਿੱਚ ਬਣਿਆ ਆਧੁਨਿਕ ਵਾਟਰ ਪਾਰਕ। -ਫੋਟੋ: ਗੋਇਲ

ਪੱਤਰ ਪ੍ਰੇਰਕ
ਭੁੱਚੋ ਮੰਡੀ, 8 ਮਈ
ਲਹਿਰਾ ਬੇਗਾ ਟੌਲ ਪਲਾਜ਼ਾ ਨਜ਼ਦੀਕ 20 ਏਕੜ ਵਿੱਚ ਬਣੇ ਸ਼ਾਨਦਾਰ ਆਧੁਨਿਕ ਪਿਕਨਿਕ ਪੁਆਇੰਟ ‘ਪਨਫਨ’ ਨੇ ਟਿੱਬਿਆਂ ਵਿੱਚ ਜਗਮਗਾਹਟ ਪੈਦਾ ਕਰ ਦਿੱਤੀ ਹੈ। ਪ੍ਰਾਜੈਕਟ ਪਨਜੁਆਏ ਵਾਟਰ ਪਾਰਕ ਦਾ ਉਦਘਾਟਨ ਵਿਧਾਇਕ ਸੁਖਵੀਰ ਸਿੰਘ ਮਾਈਸਰਖ਼ਾਨਾ ਨੇ ਕੀਤਾ। ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਨੇ ਗੀਤ ਪੇਸ਼ ਕੀਤੇ ਜਦਕਿ ਹਾਸਰਸ ਕਲਾਕਾਰ ਭਾਨਾ ਭਗੌੜਾ ਅਤੇ ਭੂਟੋ ਨੇ ਵੀ ਹਾਜ਼ਰੀ ਲਵਾਈ। ਇਸ ਪ੍ਰਾਜੈਕਟ ਨੂੰ ਬਣਾਉਣ ਵਾਲੇ ਨੌਜਵਾਨਾਂ ਨੇ ਆਮ ਘਰਾਂ ਤੋਂ ਉੱਠ ਕੇ ਆਪਣੀ ਮਿਹਨਤ ਅਤੇ ਪੜ੍ਹਾਈ ਸਦਕਾ ਆਪਣੇ ਸੁਪਨਿਆਂ ਨੂੰ ਸਾਕਾਰ ਕੀਤਾ ਹੈ। ਇਸ ਨਾਲ ਇਲਾਕੇ ਦੇ ਕਈ ਦਰਜਨ ਨੌਜਵਾਨਾਂ ਨੂੰ ਰੁਜ਼ਗਾਰ ਮਿਲਿਆ ਹੈ।
‘ਪਨਫਨ’ ਦੇ ਮਾਲਕ ਹਰਦੀਪ ਸਿੰਘ ਨੇ ਦੱਸਿਆ ਕਿ ਇਸ ਸੈਰਗਾਹ ਵਿੱਚ ਉੱਤਰੀ-ਭਾਰਤ ਦਾ ਸਭ ਤੋਂ ਵੱਡਾ ਆਧੁਨਿਕ ਪਨਫਨ ਇਨਡੋਰ ਗੇਮ ਜ਼ੋਨ ਸ਼ਾਮਲ ਹੈ। ਇਸ ਵਿੱਚ ਜਰਨੀ-ਟੂ-ਮੂਨ ਵਾਲਾ ਰਾਕਟ ਸੱਚਮੁੱਚ ਦੀ ਤਰ੍ਹਾਂ ਬ੍ਰਹਿਮੰਡ ਦੀ ਸੈਰ ਕਰਵਾ ਦਿੰਦਾ ਹੈ। ਇੱਥੇ ਫਲਾਇੰਗ ਸਿਨੇਮਾ, ਬੌਲਿੰਗ, ਕ੍ਰਿਕਟ, ਭੂਤ ਬੰਗਲਾ, ਜੰਗਲ ਸਫ਼ਾਰੀ, ਛੋਟੇ ਬੱਚਿਆਂ ਲਈ ਸੌਫਟ ਪਲੇਅ ਸਟੇਸ਼ਨ ਅਤੇ ਵੱਡੇ ਬੱਚਿਆਂ ਲਈ ਟਰੈਂਪੋਲਿਨ ਤੋਂ ਇਲਾਵਾ ਹੋਰ ਦੇਖਣਯੋਗ ਚੀਜ਼ਾਂ ਹਨ। ਇਸ ਮੌਕੇ ਸੈਂਕੜੇ ਸ਼ਖਸੀਅਤਾਂ ਹਾਜ਼ਰ ਹੋੋਈਆਂ।

Advertisement

Advertisement
Advertisement