ਪਿੱਕਅਪ ਗੱਡੀ ਨੇ ਤਿੰਨ ਵਿਦਿਆਰਥਣਾਂ ਨੂੰ ਟੱਕਰ ਮਾਰੀ; ਦੋ ਦੀ ਹਾਲਤ ਗੰਭੀਰ
ਪੀ.ਪੀ. ਵਰਮਾ
ਪੰਚਕੂਲਾ, 21 ਸਤੰਬਰ
ਬਰਵਾਲਾ-ਡੇਰਾਬੱਸੀ ਸੜਕ ’ਤੇ ਸੁੰਦਰਪੁਰ ਮੋੜ ਨੇੜੇ ਸੜਕ ਪਾਰ ਕਰਦੇ ਸਮੇਂ ਇੱਕ ਪਿਕਅੱਪ ਗੱਡੀ ਨੇ ਤਿੰਨ ਵਿਦਿਆਰਥਣਾਂ ਨੂੰ ਟੱਕਰ ਮਾਰ ਦਿੱਤੀ। ਇਸ ਵਿੱਚ ਦੋ ਵਿਦਿਆਰਥਣਾਂ ਦੀਆਂ ਲੱਤਾਂ ਫਰੈਕਚਰ ਹੋ ਗਈਆਂ ਜਦਕਿ ਤੀਜੀ ਵੀ ਜ਼ਖ਼ਮੀ ਹੋ ਗਈ। ਦੋ ਵਿਦਿਆਰਥਣਾਂ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਬਰਵਾਲਾ ਸਿਹਤ ਕੇਂਦਰ ਤੋਂ ਪੀਜੀਆਈ ਰੈਫਰ ਕਰ ਦਿੱਤਾ ਗਿਆ ਹੈ। ਤੀਜੇ ਵਿਦਿਆਰਥੀ ਨੂੰ ਸਿਹਤ ਕੇਂਦਰ ਤੋਂ ਛੁੱਟੀ ਦੇ ਦਿੱਤੀ ਗਈ ਹੈ। ਲੋਕਾਂ ਨੇ ਪਿਕਅੱਪ ਚਾਲਕ ਨੂੰ ਫੜ ਕੇ ਪੁਲੀਸ ਹਵਾਲੇ ਕਰ ਦਿੱਤਾ। ਪੁਲੀਸ ਅਨੁਸਾਰ ਦੁਪਹਿਰ ਕਰੀਬ 3 ਵਜੇ ਪੀਐੱਮ ਸ੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬਰਵਾਲਾ ਦੀ ਸਕੂਲ ਦੀ ਛੁੱਟੀ ਹੋਣ ਤੋਂ ਬਾਅਦ ਪਿੰਡ ਸੁੰਦਰਪੁਰ ਦੀ ਵਿਦਿਆਰਥਣ ਖੁਸ਼ੀ, ਮੁਸਕਾਨ ਅਤੇ ਮਹਿਕ ਬਰਵਾਲਾ-ਡੇਰਾਬੱਸੀ ਮਾਰਗ ਦੀ ਸੜਕ ਪਾਰ ਕਰਕੇ ਆਪਣੇ ਘਰ ਜਾ ਰਹੀਆਂ ਸਨ। ਇਸ ਸਮੇਂ ਇੱਕ ਪਿਕਅਪ ਡਰਾਈਵਰ ਨੇ ਉਸ ਨੂੰ ਆਪਣੀ ਝਪੇਟ ਵਿੱਚ ਲੈ ਲਿਆ। ਹਾਦਸੇ ਵਿੱਚ ਮੁਸਕਾਨ ਅਤੇ ਮਹਿਕ ਦੀਆਂ ਲੱਤਾਂ ਟੁੱਟ ਗਈਆਂ, ਖੁਸ਼ੀ ਅਤੇ ਨੂੰ ਵੀ ਝਰੀਟਾਂ ਆ ਲੱਗੀਆਂ। ਮੁਸਕਾਨ ਅਤੇ ਮਹਿਕ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਬਰਵਾਲਾ ਪੁਲੀਸ ਚੌਕੀ ਦੇ ਇੰਚਾਰਜ ਯੁੱਧਵੀਰ ਦੱਸਿਆ ਕਿ ਪਿਕਅੱਪ ਚਾਲਕ ਖਿਲਾਫ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।