ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਜੱਜਾਂ ਦੀ ਨਿਯੁਕਤੀ ’ਚ ‘ਪਿਕ ਐਂਡ ਚੂਜ਼’ ਦੁਖਦਾਈ ਪਹਿਲੂ: ਸੁਪਰੀਮ ਕੋਰਟ

07:49 AM Nov 08, 2023 IST

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਕਿਹਾ ਕਿ ਕੌਲਜਿੀਅਮ ਵੱਲੋਂ ਸਿਫਾਰਸ਼ ਕੀਤੇ ਨਾਵਾਂ ਵਿਚੋਂ ਜੱਜਾਂ ਦੀ ਨਿਯੁੁਕਤੀ ਲਈ ਕੇਂਦਰ ਵੱਲੋਂ ਕੀਤਾ ਜਾਂਦਾ ਪੱਖਪਾਤ (ਪਿੱਕ ਐਂਡ ਚੂਜ਼) ‘ਦੁਖਦਾਈ’ ਹੈ। ਜਸਟਿਸ ਸੰਜੈ ਕਿਸ਼ਨ ਕੌਲ ਤੇ ਜਸਟਿਸ ਸੁਧਾਂਸ਼ੂ ਧੂਲੀਆ ’ਤੇ ਅਧਾਰਤਿ ਬੈਂਚ ਨੇ ਇਕ ਹਾਈ ਕੋਰਟ ਤੋਂ ਦੂਜੀ ਵਿੱਚ ਤਬਾਦਲੇ ਲਈ ਸਿਫਾਰਸ਼ ਕੀਤੇ ਨਾਵਾਂ ਦਾ ਮਸਲਾ (ਕੇਂਦਰ ਕੋਲ) ਲੰਬਤਿ ਹੋਣ ਬਾਰੇ ਫ਼ਿਕਰ ਜ਼ਾਹਿਰ ਕਰਦਿਆਂ ਕਿਹਾ, ‘‘...ਅਸੀਂ ਆਸ ਕਰਦੇ ਹਾਂ ਕਿ ਅਜਿਹੇ ਹਾਲਾਤ ਨਾ ਬਣਨ ਜਿੱਥੇ ਇਸ ਕੋਰਟ ਜਾਂ ਕੌਲਜਿੀਅਮ ਨੂੰ ਕੋਈ ਅਜਿਹਾ ਫੈਸਲਾ ਲੈਣ ਲਈ ਮਜਬੂਰ ਹੋਣਾ ਪਏ, ਜੋ ਸਰਕਾਰ ਨੂੰ ਰਾਸ ਨਾ ਆਏ।’’ ਸਿਖਰਲੀ ਕੋਰਟ ਜੱਜਾਂ ਦੀ ਨਿਯੁਕਤੀ ਅਤੇ ਤਬਾਦਲੇ ਲਈ ਕੌਲਜਿੀਅਮ ਦੁਆਰਾ ਸਿਫ਼ਾਰਸ਼ ਕੀਤੇ ਨਾਵਾਂ ਨੂੰ ਮਨਜ਼ੂਰੀ ਦੇਣ ਵਿੱਚ ਕੇਂਦਰ ਵੱਲੋਂ ਕੀਤੀ ਦੇਰੀ ਦੇ ਦੋਸ਼ ਸਮੇਤ ਦੋ ਪਟੀਸ਼ਨਾਂ ’ਤੇ ਸੁਣਵਾਈ ਕਰ ਰਹੀ ਸੀ। ਜਸਟਿਸ ਕੌਲ ਨੇ ਕਿਹਾ ਕਿ ਕੁਝ ਨਿਯੁਕਤੀਆਂ ਦਾ ਅਮਲ ਤੇਜ਼ੀ ਨਾਲ ਪੂਰਾ ਹੋਇਆ, ਜਿਸ ਦੀ ਤਾਰੀਫ਼ ਕਰਨੀ ਬਣਦੀ ਹੈ। ਉਨ੍ਹਾਂ ਅਟਾਰਨੀ ਜਨਰਲ ਆਰ.ਵੈਂਕਟਰਮਨੀ ਨੂੰ ਕਿਹਾ, ‘‘ਪਰ ਇਸ ਪਿੱਕ ਐਂਡ ਚੂਜ਼ ਨੇ ਬਹੁਤ ਸਾਰੀਆਂ ਮੁਸ਼ਕਲਾਂ ਖੜ੍ਹੀਆਂ ਕੀਤੀਆਂ ਹਨ, ਅਜਿਹਾ ਨਾ ਕਰੋ। ਇਹ ਦੁਖਦਾਈ ਪਹਿਲੂ ਹੈ।’’ ਬੈਂਚ ਨੇ ਕਿਹਾ ਕਿ ਪਿੱਕ ਐਂਡ ਚੂਜ਼ ਨਾਲ ਸੀਨੀਆਰਤਾ ਅਸਰਅੰਦਾਜ਼ ਹੁੰਦੀ ਹੈ। -ਪੀਟੀਆਈ

Advertisement

Advertisement
Advertisement