ਫਿਜ਼ਿਕਸ ਵਾਲਾ ਸ਼ੁਰੂ ਕਰੇਗਾ ਤਕਨੀਕੀ ਤੌਰ ’ਤੇ ਸਮਰੱਥ ਵਿਦਿਆਪੀਠ ਆਫਲਾਈਨ ਸੈਂਟਰ
04:18 PM Oct 17, 2024 IST
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 17 ਅਕਤੂਬਰ
ਭਾਰਤ ਦੀ ਪ੍ਰਮੱਖ ਐਡਟੈੱਕ ਕੰਪਨੀ ਫਿਜ਼ਿਕਸ ਵਾਲਾ ਅਗਲੇ ਅਕਾਦਮਿਕ ਸੈਸ਼ਨ ਲਈ 77 ਨਵੇਂ ਆਫਲਾਈਨ ਟੈੱਕ-ਐਨੇਬਲਡ ਲਰਨਿੰਗ ਸੈਂਟਰ ਸ਼ੁਰੂ ਕਰੇਗੀ। ਇਹ ਨਵੇਂ ਸੈਂਟਰ ਤਾਮਿਲਨਾਡੂ, ਗੁਜਰਾਤ, ਜੰਮੂ-ਕਸ਼ਮੀਰ, ਰਾਜਸਥਾਨ, ਮੱਧ ਪ੍ਰਦੇਸ਼, ਮਹਾਰਾਸ਼ਟਰ ਅਤੇ ਹੋਰ ਕਈ ਰਾਜਾਂ ਵਿੱਚ ਖੋਲ੍ਹੇ ਜਾਣਗੇ। ਕੰਪਨੀ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਇਸ ਕਦਮ ਦਾ ਮੁੱਖ ਮੰਤਵ ਟੀਅਰ 2 ਅਤੇ ਟੀਅਰ 3 ਸ਼ਹਿਰਾਂ ਦੇ ਬੱਚਿਆਂ ਤੱਕ ਮਿਆਰੀ ਸਿੱਖਿਆ ਪ੍ਰਦਾਨ ਕਰਨਾ ਹੈ। ਕੰਪਨੀ ਦੇ ਸੀਈਓ ਅੰਕਿਤ ਗੁਪਤਾ ਨੇ ਕਿਹਾ ਕਿ ਨਵੇਂ ਸੈਂਟਰ ਖੋਲ੍ਹਣ ਪਿਛਲਾ ਮੁੱਖ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਵਿਦਿਆਰਥੀਆਂ ਨੂੰ ਵਧੀਆ ਸਿੱਖਿਆ ਲਈ ਲੰਮੀ ਦੂਰੀ ਤੈਅ ਨਾ ਕਰਨੀ ਪਵੇ ਤੇ ਉਨ੍ਹਾਂ ਉੱਤੇ ਆਰਥਿਕ ਬੋਝ ਘਟੇ।
Advertisement
Advertisement