ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਰੀਰਕ ਸਿੱਖਿਆ ਸੰਘ ਵੱਲੋਂ ਖੇਤੀਬਾੜੀ ਮੰਤਰੀ ਕੰਵਰਪਾਲ ਨਾਲ ਮੁਲਾਕਾਤ

09:26 AM Jul 01, 2024 IST

ਪੱਤਰ ਪ੍ਰੇਰਕ
ਯਮੁਨਾਨਗਰ, 30 ਜੂਨ
ਹਰਿਆਣਾ ਸਰੀਰਕ ਸਿੱਖਿਆ ਸੰਘ ਦੇ ਮੈਂਬਰਾਂ ਨੇ ਸੂਬੇ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਕੰਵਰਪਾਲ ਨਾਲ ਮੁਲਾਕਾਤ ਕਰ ਕੇ ਪੀਟੀਆਈ ਤੋਂ ਟੀਜੀਟੀ ਅਤੇ ਡੀਪੀਈ ਸਰੀਰਕ ਸਿੱਖਿਆ ਦੇ ਅਹੁਦੇ ’ਤੇ ਤਰੱਕੀਆਂ ਦੇਣ ’ਤੇ ਧੰਨਵਾਦ ਕੀਤਾ ਹੈ। ਅਧਿਆਪਕਾਂ ਨੇ ਮੰਤਰੀ ਨੂੰ ਫੁੱਲਾਂ ਦੇ ਹਾਰ ਪਾ ਕੇ ਸਨਮਾਨਿਤ ਕੀਤਾ।
ਅੱਜ ਹਰਿਆਣਾ ਸਰੀਰਕ ਸਿੱਖਿਆ ਸੰਘ ਦੇ ਮੈਂਬਰ ਖੇਤੀਬਾੜੀ ਮੰਤਰੀ ਦਾ ਧੰਨਵਾਦ ਕਰਨ ਲਈ ਖੇਤੀਬਾੜੀ ਮੰਤਰੀ ਦੀ ਰਿਹਾਇਸ਼ ’ਤੇ ਪਹੁੰਚੇ। ਹਰਿਆਣਾ ਫਿਜ਼ੀਕਲ ਐਜੂਕੇਸ਼ਨ ਐਸੋਸੀਏਸ਼ਨ ਦੇ ਮੈਂਬਰ ਡਾ. ਸੁਖਵਿੰਦਰ ਨੇ ਦੱਸਿਆ ਕਿ ਪੀਟੀਆਈ ਤੋਂ ਟੀਜੀਟੀ ਅਤੇ ਡੀਪੀਈ ਫਿਜ਼ੀਕਲ ਐਜੂਕੇਸ਼ਨ ਵਿੱਚ ਤਰੱਕੀ ਹਰਿਆਣਾ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕੀਤੀ ਗਈ ਹੈ, ਜਿਨ੍ਹਾਂ ਦੀ ਗਿਣਤੀ 297 ਹੈ। ਖੇਤੀਬਾੜੀ ਮੰਤਰੀ ਨੇ ਕਿਹਾ ਕਿ ਇਹ ਸਾਰੀਆਂ ਭਰਤੀਆਂ ਹੁੱਡਾ ਦੀ ਕਾਂਗਰਸ ਸਰਕਾਰ ਸਮੇਂ ਹੋਈਆਂ ਸਨ। ਹਰਿਆਣਾ ਫਿਜ਼ੀਕਲ ਐਜੂਕੇਸ਼ਨ ਐਸੋਸੀਏਸ਼ਨ ਦੇ ਮੈਂਬਰ ਲੰਮੇ ਸਮੇਂ ਤੋਂ ਤਰੱਕੀਆਂ ਰੁੱਕਣ ਕਰ ਕੇ ਉਨ੍ਹਾਂ ਨੂੰ ਕਈ ਵਾਰੀ ਮਿਲੇ ਸਨ, ਕਾਫੀ ਕੋਸ਼ਿਸ਼ਾਂ ਤੋਂ ਬਾਅਦ ਅੱਜ ਉਨ੍ਹਾਂ ਨੂੰ ਪੀਟੀਆਈ ਤੋਂ ਟੀਜੀਟੀ ਅਤੇ ਡੀਪੀਈ ਦੇ ਅਹੁਦੇ ’ਤੇ ਪ੍ਰਮੋਟ ਕੀਤਾ ਗਿਆ ਹੈ। ਤਰੱਕੀਆਂ ਪਾਉਣ ਵਾਲੇ ਅਧਿਆਪਕਾਂ ਨੂੰ ਵਧਾਈ ਦਿੰਦੇ ਹੋਏ ਮੰਤਰੀ ਨੇ ਕਿਹਾ ਕਿ ਉਹ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਉਣ। ਇਸ ਮੌਕੇ ਹਰਿਆਣਾ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਹਰਿਆਣਾ ਸਰੀਰਕ ਸਿੱਖਿਆ ਸੰਘ ਦੇ ਮੈਂਬਰ ਗੋਪਾਲ ਸਿੰਘ, ਅਗਨੀਵੇਸ਼, ਦੇਵੇਂਦਰ, ਨਵਦੀਪ, ਰਾਜਕੁਮਾਰ, ਵਿਸ਼ਾਲ, ਸ਼ਕਤੀ, ਸਤਪਾਲ, ਅਜੇ, ਨਰਿੰਦਰ, ਵਿਸ਼ਾਲ, ਕੁਲਦੀਪ, ਅਜੇ, ਰੋਹਿਤ ਅਰੋੜਾ, ਓਮਕਾਰ, ਡਾ. ਵਿਕਾਸ ਮਹੇਲਾ, ਹਰਜਿੰਦਰ ਸਿੰਘ ਆਦਿ ਹਾਜ਼ਰ ਸਨ।

Advertisement

Advertisement
Advertisement