ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਫੋਟੋਗ੍ਰਾਫਰਾਂ ਨੇ ਵਰਕਸ਼ਾਪ ਲਾਈ

10:38 AM Aug 11, 2024 IST
ਵਰਕਸ਼ਾਪ ਵਿੱਚ ਪਹੁੰਚੇ ਯੂਨਿਟ ਕਿਸ਼ਨਗੜ੍ਹ ਦੇ ਫੋਟੋਗ੍ਰਾਫਰ ਅਤੇ ਮਾਹਿਰ।- ਫੋਟੋ: ਭੰਗੂ

ਭੋਗਪੁਰ: ਪੰਜਾਬ ਫੋਟੋਗ੍ਰਾਫਰਜ਼ ਐਸੋਸੀਏਸ਼ਨ ਪੰਜਾਬ ਦੀ ਕਿਸ਼ਨਗੜ੍ਹ ਇਕਾਈ ਨੇ ਗਰਿੱਲ ਹੱਟ ਵਿੱਚ ਵਰਕਸ਼ਾਪ ਲਾਈ ਅਤੇ ਫੋਟੋਗ੍ਰਾਫੀ ਫੇਅਰ ਮੇਲੇ ਦਾ ਪੋਸਟਰ ਜਾਰੀ ਕੀਤਾ ਜਿਸ ਵਿੱਚ ਭੋਗਪੁਰ, ਕਰਤਾਰਪੁਰ, ਕਿਸ਼ਨਗੜ੍ਹ ਅਤੇ ਆਦਮਪੁਰ ਦੇ ਫੋਟੋਗ੍ਰਾਫਰ ਸ਼ਾਮਲ ਹੋਏ। ਇਸ ਮੌਕੇ ਫੋਟੋਗ੍ਰਾਫਰਾਂ ਨੂੰ ਦਰਪੇਸ਼ ਸਮੱਸਿਆਵਾਂ ਹੱਲ ਕਰਨ ਲਈ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਲਾਈ ਗਈ ਵਰਕਸ਼ਾਪ ਵਿੱਚ ਸੋਨੀ ਕੰਪਨੀ ਦੇ ਕੈਮਰਿਆਂ ਦੇ ਮਾਹਿਰਾਂ ਨੇ ਫੋਟੋਗ੍ਰਾਫਰਾਂ ਨੂੰ ਕੈਮਰਿਆਂ ਦੀ ਸੁਚੱਜੇ ਢੰਗ ਨਾਲ ਵਰਤੋਂ ਕਰਨ ਬਾਰੇ ਢੰਗ ਤਰੀਕਿਆਂ ਬਾਰੇ ਦੱਸਿਆ। ਕਿਸ਼ਨਗੜ੍ਹ ਯੂਨਿਟ ਦੇ ਪ੍ਰਧਾਨ ਮਦਨ ਲਾਲ ਅਤੇ ਬਾਕੀ ਅਹੁਦੇਦਾਰਾਂ ਨੇ ਕੈਮਰਿਆਂ ਦੇ ਮਾਹਿਰਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਐਸੋਸੀਏਸ਼ਨ ਵੱਲੋਂ ਲੁਧਿਆਣਾ ਵਿੱਚ ਪੰਜਾਬ ਫੋਟੋਗ੍ਰਾਫਰਜ਼ ਪੰਜਾਬ ਵੱਲੋਂ 12-13 ਅਗਸਤ ਨੂੰ ਹੋਣ ਵਾਲੇ ਫੋਟੋਗ੍ਰਾਫੀ ਫੇਅਰ ਮੇਲੇ ਦਾ ਪੋਸਟਰ ਜਾਰੀ ਕੀਤਾ ਗਿਆ। -ਪੱਤਰ ਪ੍ਰੇਰਕ

Advertisement

Advertisement