ਕਰੰਟ ਲੱਗਣ ਕਾਰਨ ਫੋਟੋਗਰਾਫਰ ਦੀ ਮੌਤ
06:39 AM Nov 21, 2024 IST
ਮੁੱਲਾਂਪੁਰ ਗਰੀਬਦਾਸ (ਪੱਤਰ ਪ੍ਰੇਰਕ):
Advertisement
ਨਗਰ ਕੌਂਸਲ ਨਵਾਂ ਗਰਾਉਂ ਅਧੀਨ ਪੈਂਦੀ ਕਲੋਨੀ ਸਿੰਘਾ ਦੇਵੀ ’ਚ ਵਿਆਹ ਸਮਾਗਮ ’ਚ ਫੋਟੋਗ੍ਰਾਫੀ ਦਾ ਕੰਮ ਕਰਨ ਲਈ ਆਏ ਵਿਅਕਤੀ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ। ਜਤਿਨ ਮੁਹਾਲੀ ਫੇਜ਼-9 ਦਾ ਵਾਸੀ ਸੀ। ਉਸ ਦੀ ਬਲੌਂਗੀ ’ਚ ਫੋਟੋਗ੍ਰਾਫੀ ਦੀ ਦੁਕਾਨ ਸੀ। ਉਹ ਸਿੰਘਾ ਦੇਵੀ ਕਲੋਨੀ ਵਿੱਚ ਵਿਆਹ ਸਮਾਗਮ ਦੀਆਂ ਫੋਟੋਆਂ ਖਿੱਚਣ ਆਇਆ ਹੋਇਆ ਸੀ। ਉਹ ਜਦੋਂ ਮਕਾਨ ਦੀ ਦੂਜੀ ਮੰਜ਼ਿਲ ਉੱਤੇ ਚੜ੍ਹ ਕੇ ਭੰਗੜੇ ਦੀਆਂ ਫੋਟੋਆਂ ਖਿੱਚ ਰਿਹਾ ਸੀ ਤਾਂ ਘਰ ਦੇ ਅੱਗਿਓਂ ਨਿਕਲਦੀ ਬਿਜਲੀ ਦੀ ਤਾਰ ਨਾਲ ਟਕਰਾ ਗਿਆ ਅਤੇ ਕਰੰਟ ਲੱਗਣ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਲੋਕਾਂ ਨੇ ਬਿਜਲੀ ਬੰਦ ਕਰਵਾ ਕੇ ਉਸ ਨੂੰ ਮਕਾਨ ਦੀ ਛੱਤ ਤੋਂ ਹੇਠਾਂ ਉਤਾਰਿਆ। ਥਾਣਾ ਨਵਾਂ ਗਰਾਉਂ ਦੇ ਐੱਸਐੱਚਓ ਜੈਦੀਪ ਜਾਖੜ ਅਨੁਸਾਰ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪਦਿਆਂ ਧਾਰਾ 174 ਤਹਿਤ ਕਰਵਾਈ ਕੀਤੀ ਗਈ ਹੈ।
Advertisement
Advertisement