For the best experience, open
https://m.punjabitribuneonline.com
on your mobile browser.
Advertisement

ਫਿਲੌਰ: ਨਿਊਜ਼ਕਲਿੱਕ ਖ਼ਿਲਾਫ਼ ਦਰਜ ਐੱਫਆਈਆਰ ਦੀਆਂ ਕਾਪੀਆਂ ਸਾੜੀਆਂ

02:55 PM Nov 06, 2023 IST
ਫਿਲੌਰ  ਨਿਊਜ਼ਕਲਿੱਕ ਖ਼ਿਲਾਫ਼ ਦਰਜ ਐੱਫਆਈਆਰ ਦੀਆਂ ਕਾਪੀਆਂ ਸਾੜੀਆਂ
Advertisement

ਸਰਬਜੀਤ ਸਿੰਘ ਗਿੱਲ
ਫਿਲੌਰ, 6 ਨਵੰਬਰ
ਅੱਜ ਇਥੇ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਨਿਊਜ਼ਕਲਿੱਕ ’ਤੇ ਦਰਜ ਐੱਫਆਈਆਰ ਦੀਆਂ ਕਾਪੀਆਂ ਸਾੜ ਕੇ ਪ੍ਰਦਰਸ਼ਨ ਕੀਤਾ ਗਿਆ। ਜਮਹੂਰੀ ਕਿਸਾਨ ਸਭਾ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਕਾਰਕੁਨਾ ਨੇ ਪਹਿਲਾਂ ਡਾ. ਅੰਬੇਡਕਰ ਚੌਕ ਨੇੜੇ ਇਕੱਠੇ ਹੋ ਕੇ ਸ਼ਹਿਰ ’ਚ ਮਾਰਚ ਕੀਤਾ। ਇਸ ਮੌਕੇ ਸੰਤੋਖ ਸਿੰਘ ਬਿਲਗਾ, ਗੁਰਨਾਮ ਸਿੰਘ ਤੱਗੜ, ਨਿਰਮਲ ਸਿੰਘ ਤੱਗੜ, ਜਸਵਿੰਦਰ ਸਿੰਘ ਢੇਸੀ, ਗੁਰਕਮਲ ਸਿੰਘ, ਕੁਲਦੀਪ ਫਿਲੌਰ, ਸਰਬਜੀਤ ਢੰਡਾ ਨੇ ਦੱਸਿਆ ਕਿ ਨਿਊਜ਼ਕਲਿੱਕ ’ਤੇ ਐੱਫਆਈਆਰ ਪੱਤਰਕਾਰੀ ’ਤੇ ਸਿੱਧਾ ਹਮਲਾ ਕੀਤਾ ਹੈ। ਇਸ ਬਹਾਨੇ ਨਾਲ ਸੰਯੁਕਤ ਕਿਸਾਨ ਮੋਰਚੇ ਨੂੰ ਵੀ ਕੁਚਲਣ ਦਾ ਯਤਨ ਕੀਤਾ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਹਾਕਮ ਧਿਰ ਦੀਆਂ ਕੋਝੀਆਂ ਹਰਕਤਾਂ ਕਿਸੇ ਵੀ ਤਰ੍ਹਾਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ। ਆਗੂਆਂ ਨੇ ਕਿਹਾ ਕਿ ਅਜਿਹੇ ਵਿਰੋਧ ਪ੍ਰਦਰਸ਼ਨ ਲਗਾਤਾਰ ਜਾਰੀ ਰਹਿਣਗੇ, ਜਦੋਂ ਤੱਕ ਇਸ ਐੱਫਆਈਆਰ ਨੂੰ ਰੱਦ ਨਹੀਂ ਕੀਤਾ ਜਾਂਦਾ। ਮਗਰੋਂ ਸਥਾਨਕ ਕਚਿਹਰੀ ਚੌਕ ’ਚ ਐਫਆਈਆਰ ਦੀਆਂ ਕਾਪੀਆਂ ਸਾੜ ਕੇ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਮੌਕੇ ਕੁਲਵੰਤ ਖਹਿਰਾ, ਜਰਨੈਲ ਫਿਲੌਰ, ਕੁਲਜਿੰਦਰ ਸਿੰਘ ਤਲਵਣ, ਤਰਜਿੰਦਰ ਸਿੰਘ ਧਾਲੀਵਾਲ, ਬਲਵਿੰਦਰ ਸਿੰਘ ਨੰਬਰਦਾਰ, ਮੇਜਰ ਫਿਲੌਰ, ਮਨਜੀਤ ਸੂਰਜਾ, ਮੱਖਣ ਸੰਗਰਾਮੀ, ਪ੍ਰਸ਼ੋਤਮ ਫਿਲੌਰ,ਹੰਸ ਰਾਜ ਤੇ ਅਰਸ਼ਪ੍ਰੀਤ ਗੁਰੂ ਹਾਜ਼ਰ ਸਨ।

Advertisement

Advertisement
Author Image

Advertisement
Advertisement
×