ਨਵੀਂ ਦਿੱਲੀ, 2 ਫਰਵਰੀਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਕਿਹਾ ਕਿ ਅਪਰਾਧਿਕ ਸਾਜ਼ਿਸ਼ ਤੇ ਹੱਤਿਆ ਲਈ ਹਰਿਆਣਾ ਪੁਲੀਸ ਨੂੰ ਲੋੜੀਂਦੇ ਗੈਂਗਸਟਰ ਜੋਗਿੰਦਰ ਗਿਓਂਗ ਨੂੰ ਫਿਲਪੀਨਜ਼ ਤੋਂ ਬੈਂਕਾਕ ਦੇ ਰਸਤੇ ਦਿੱਲੀ ਹਵਾਲੇ ਕੀਤਾ ਗਿਆ ਹੈ। ਏਜੰਸੀ ਨੇ ਇੱਕ ਬਿਆਨ ’ਚ ਕਿਹਾ ਕਿ ਸੀਬੀਆਈ ਦੇ ਆਲਮੀ ਸੰਚਾਲਨ ਕੇਂਦਰ ਨੇ ਗਿਓਂਗ ਦੀ ਹਵਾਲਗੀ ਦੇ ਮਾਮਲੇ ’ਚ ਨੇੜਿਓਂ ਤਾਲਮੇਲ ਰੱਖਿਆ ਤੇ ਇਸ ’ਚ ਸਫਲਤਾ ਹਾਸਲ ਕੀਤੀ। ਫਿਲਪੀਨਜ਼ ਤੋਂ ਬੀਤੇ ਦਿਨ ਲਿਆਂਦੇ ਗਏ ਗੈਂਗਸਟਰ ਗਿਓਂਗ ਨੂੰ ਦਿੱਲੀ ਪੁਲੀਸ ਨੇ ਹਿਰਾਸਤ ’ਚ ਲੈ ਲਿਆ ਕਿਉਂਕਿ ਉਹ ਦਿੱਲੀ ਪੁਲੀਸ ਨੂੰ ਵੀ ਲੋੜੀਂਦਾ ਸੀ। ਸੀਬੀਆਈ ਨੇ ਦੱਸਿਆ ਕਿ ਗਿਓਂਗ ਨੂੰ ਅਗਲੀ ਕਾਰਵਾਈ ਲਈ ਦਿੱਲੀ ਪੁਲੀਸ ਦੀ ਦੱਖਣੀ ਰੇਂਜ ਦੇ ਸਪੈਸ਼ਲ ਸੈੱਲ ਹਵਾਲੇ ਕੀਤਾ ਗਿਆ ਹੈ। ਗਿਓਂਗ ਖ਼ਿਲਾਫ਼ ਹਰਿਆਣਾ ਦੇ ਪਾਣੀਪਤ (ਸ਼ਹਿਰੀ) ਥਾਣੇ ’ਚ ਕੇਸ ਦਰਜ ਹੈ। -ਏਐੱਨਆਈ