For the best experience, open
https://m.punjabitribuneonline.com
on your mobile browser.
Advertisement

ਫਗਵਾੜਾ ਦੇ ਨੌਜਵਾਨ ਦੀ ਮੈਕਲੌਡ ਗੰਜ ’ਚ ਹੱਤਿਆ

10:37 AM Mar 23, 2024 IST
ਫਗਵਾੜਾ ਦੇ ਨੌਜਵਾਨ ਦੀ ਮੈਕਲੌਡ ਗੰਜ ’ਚ ਹੱਤਿਆ
Advertisement

ਜਸਬੀਰ ਸਿੰਘ ਚਾਨਾ
ਫਗਵਾੜਾ, 22 ਮਾਰਚ
ਇਥੋਂ ਦੇ ਮੁਹੱਲਾ ਗੁਰੂ ਤੇਗ ਬਹਾਦਰ ਨਗਰ ਟਿੱਬੀ ਦੇ ਨੌਜਵਾਨ ਨੂੰ ਹਿਮਾਚਲ ਦੇ ਮੈਕਲੌਡ ਗੰਜ ’ਚ ਢਾਬਾ ਮਾਲਕ ਤੇ ਕੁੱਝ ਵਿਅਕਤੀਆਂ ਨੇ ਕੁੱਟ-ਕੁੱਟ ਕੇ ਮਾਰ ਦਿੱਤਾ। ਮ੍ਰਿਤਕ ਦੀ ਪਛਾਣ ਨਵਦੀਪ ਸਿੰਘ (32) ਵਜੋਂ ਹੋਈ ਹੈ। ਨਵਦੀਪ ਆਪਣੇ ਛੋਟੇ ਭਰਾ ਹਰਮਨ ਤੇ ਜੀਜਾ ਗਗਨਦੀਪ ਸਿੰਘ ਤੇ ਇੱਕ ਹੋਰ ਦੋਸਤ ਨਾਲ ਬੁੱਧਵਾਰ ਸ਼ਾਮ ਨੂੰ ਧਰਮਸ਼ਾਲਾ ਘੁੰਮਣ ਗਿਆ ਸੀ। ਜਦੋਂ ਉਹ ਬੀਤੇ ਕੱਲ੍ਹ ਸਵੇਰੇ 10.30 ਵਜੇ ਮਕਲੋਟ ਗੰਜ ਪੁੱਜੇ ਤਾਂ ਢਾਬੇ ’ਤੇ ਰੋਟੀ ਖਾਣ ਲਈ ਰੁਕੇ ਜਿਥੇ ਖਾਣੇ ਦੇ ਮਾਮਲੇ ਨੂੰ ਲੈ ਕੇ ਮਾਮੂਲੀ ਝਗੜਾ ਹੋ ਗਿਆ। ਇਸ ਦੌਰਾਨ ਇੱਕ ਵਿਅਕਤੀ ਨੇ ਉਸ ਨੂੰ ਧੱਕਾ ਮਾਰ ਕੇ ਹੇਠਾਂ ਸੁੱਟ ਲਿਆ ਤੇ ਲਾਗਲੇ ਦੁਕਾਨਦਾਰ ਤੇ 15-20 ਜਣਿਆਂ ਨੇ ਇਕੱਠੇ ਹੋ ਕੇ ਉਸ ਦੀ ਕੁੱਟਮਾਰ ਕੀਤੀ। ਜਦੋਂ ਉੁਸ ਦੇ ਸਾਥੀਆਂ ਨੇ ਉਸ ਨੂੰ ਕਾਰ ’ਚ ਪਾ ਕੇ ਹਸਪਤਾਲ ਪਹੁੰਚਾਇਅਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ। ਮੈਕਲੌਡ ਗੰਜ ਪੁਲੀਸ ਨੇ ਇਸ ਸਬੰਧੀ ਛੇ ਵਿਅਕਤੀਆਂ ਖਿਲਾਫ਼ ਕਤਲ ਕੇਸ ਦਰਜ ਕਰਕੇ ਉਨ੍ਹਾਂ ਨੂੰ ਹਿਰਾਸਤ ’ਚ ਲੈ ਲਿਆ ਹੈ। ਮ੍ਰਿਤਕ ਦਾ ਦੋ ਸਾਲ ਪਹਿਲਾ ਵਿਆਹ ਹੋਇਆ ਸੀ ਅਤੇ ਉਸ ਦਾ ਇੱਕ ਪੁੱਤਰ ਹੈ। ਉਹ ਆਪਣੇ ਪਿੱਛੇ ਮਾਤਾ ਪਿਤਾ, ਵਿਧਵਾ ਪਤਨੀ ਤੇ ਪੁੱਤਰ ਛੱਡ ਗਿਆ ਹੈ। ਉਹ ਪਰਿਵਾਰ ਦਾ ਇਕੱਲਾ ਸਹਾਰਾ ਸੀ। ਉਹ ਐੱਲਈਡੀ ਬੋਰਡ ਬਣਾਉਣ ਦਾ ਕੰਮ ਕਰਦਾ ਸੀ।

Advertisement

Advertisement
Author Image

sukhwinder singh

View all posts

Advertisement
Advertisement
×