For the best experience, open
https://m.punjabitribuneonline.com
on your mobile browser.
Advertisement

ਫਗਵਾੜਾ: ਲੁਟੇਰਿਆਂ ਦੇ ਤਿੰਨ ਗਰੋਹ ਕਾਬੂ

10:00 AM Mar 16, 2024 IST
ਫਗਵਾੜਾ  ਲੁਟੇਰਿਆਂ ਦੇ ਤਿੰਨ ਗਰੋਹ ਕਾਬੂ
ਮੁਲਜ਼ਮਾਂ ਸਬੰਧੀ ਦੱਸਦੇ ਹੋਏ ਐੱਸਐੱਸਪੀ ਵਤਸਲਾ ਗੁਪਤਾ ਤੇ ਐੱਸਪੀ ਰੁਪਿੰਦਰ ਕੌਰ ਭੱਟੀ।
Advertisement

ਜਸਬੀਰ ਸਿੰਘ ਚਾਨਾ
ਫਗਵਾੜਾ, 15 ਮਾਰਚ
ਫਗਵਾੜਾ ਪੁਲੀਸ ਨੇ ਲੁਟੇਰਿਆਂ ਦੇ ਤਿੰਨ ਵੱਖ ਵੱਖ ਗਰੋਹਾਂ ਦੇ ਚਾਰ ਮੈਂਬਰ ਕਾਬੂ ਕਰਕੇ ਉਨ੍ਹਾਂ ਪਾਸੋਂ 13 ਪਿਸਤੌਲ, 68 ਰੌਂਦ, 1 ਕਾਰ, ਦਾਤਰ, ਮੋਟਰਸਾਈਕਲ, ਦੋ ਮੋਬਾਈਲ ਤੇ ਇੱਕ ਲੱਖ ਤੋਂ ਵੱਧ ਦੀ ਨਕਦੀ ਬਰਾਮਦ ਕੀਤੀ ਹੈ। ਐੱਸਐੱਸਪੀ ਵਤਸਲਾ ਗੁਪਤਾ ਤੇ ਐੱਸਪੀ ਰੁਪਿੰਦਰ ਕੌਰ ਭੱਟੀ ਨੇ ਦੱਸਿਆ ਕਿ ਸੀਆਈਏ ਸਟਾਫ਼ ਨੇ ਸੁਖਵੰਤ ਸਿੰਘ ਵਾਸੀ ਧੀਰਪੁਰ (ਕਰਤਾਰਪੁਰ), ਰੋਸ਼ਨ ਸਿੰਘ ਵਾਸੀ ਵਾੜਾ ਭਾਈ ਫ਼ਿਰੋਜਪੁਰ ਤੀਜਾ, ਅਜੈ ਕੁਮਾਰ ਵਾਸੀ ਰਾਮਸਰ ਫ਼ਿਰੋਜ਼ਪੁਰ ਨੂੰ ਕਾਬੂ ਕਰਕੇ 12 ਪਿਸਤੌਲ ਤੇ 48 ਰੌਂਦ ਬਰਾਮਦ ਕੀਤੇ ਹਨ। ਮੁਲਜ਼ਮਾਂ ਨੇ ਇਹ ਹਥਿਆਰ ਆਪਣੇ ਗਰੋਹ ਨੂੰ ਮਜ਼ਬੂਤ ਕਰਨ ਲਈ ਮੱਧ ਪ੍ਰਦੇਸ਼ ਤੋਂ ਲਿਆਂਦੇ ਸਨ। ਇਸੇ ਤਰ੍ਹਾਂ ਸਦਰ ਪੁਲੀਸ ਨੇ ਇੱਕ ਕਰੇਟਾ ਕਾਰ ਨੰਬਰ ਪੀ.ਬੀ.02.ਈ.ਪੀ. 7800 ਸਮੇਤ ਦਿਲਦਾਰ ਸਿੰਘ ਵਾਸੀ ਜੂਠੇਵਾਲ (ਅੰਮ੍ਰਿਤਸਰ) ਨੂੰ ਕਾਬੂ ਕਰ ਕੇ 9 ਲੱਖ 80 ਹਜ਼ਾਰ ਰੁਪਏ ਦੀ ਨਕਦੀ ਤੇ ਇੱਕ ਪਿਸਤੌਲ, 15 ਰੌਂਦ ਤੇ ਦੋ ਪਾਸਪੋਰਟ ਬਰਾਮਦ ਕਰਕੇ ਇਨ੍ਹਾਂ ਖਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਨੇ ਹਦੀਆਬਾਦ ’ਚ ਐੱਮ.ਆਰ. ਇੰਟਰਪ੍ਰਾਈਜਿਜ਼ ਮਨੀਚੇਂਜਰ ਦੀ ਦੁਕਾਨ ਤੋਂ ਦੋ ਲੱਖ ਰੁਪਏ ਲੁੱਟਣ ਵਾਲੇ ਇੱਕ ਗਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਦੀ ਪਛਾਣ ਅਵਤਾਰ ਸਿੰਘ ਵਾਸੀ ਪਿੰਡ ਘੁੰਮਣਾ ਤੇ ਰਾਕੇਸ਼ ਕੁਮਾਰ ਵਾਸੀ ਘੁੰਮਣਾ ਹਾਲ ਵਾਸੀ ਚਾਚੋਕੀ ਫਗਵਾੜਾ ਵਜੋਂ ਹੋਈ ਹੈ, ਜਿਨ੍ਹਾਂ ਪਾਸੋਂ ਇੱਕ ਪਿਸਤੌਲ, ਪੰਜ ਕਾਰਤੂਸ, ਇੱਕ ਦਾਤਰ, ਇੱਕ ਮੋਟਰਸਾਈਕਲ ਤੇ ਦੋ ਮੋਬਾਈਲ ਬਰਾਮਦ ਹੋਏ ਹਨ।

Advertisement

Advertisement
Author Image

joginder kumar

View all posts

Advertisement
Advertisement
×