For the best experience, open
https://m.punjabitribuneonline.com
on your mobile browser.
Advertisement

ਫਗਵਾੜਾ: ਪੁਲੀਸ ਵੱਲੋਂ ਜਾਅਲੀ ਮੋਹਰਾਂ ਸਣੇ ਦੋ ਮੁਲਜ਼ਮ ਗ੍ਰਿਫ਼ਤਾਰ

06:55 AM Apr 18, 2024 IST
ਫਗਵਾੜਾ  ਪੁਲੀਸ ਵੱਲੋਂ ਜਾਅਲੀ ਮੋਹਰਾਂ ਸਣੇ ਦੋ ਮੁਲਜ਼ਮ ਗ੍ਰਿਫ਼ਤਾਰ
ਮੁਲਜ਼ਮਾਂ ਬਾਰੇ ਜਾਣਕਾਰੀ ਦਿੰਦੇ ਹੋਏ ਐੱਸ.ਪੀ. ਰੁਪਿੰਦਰ ਕੌਰ ਭੱਟੀ।- ਫੋਟੋ: ਚਾਨਾ
Advertisement

ਪੱਤਰ ਪ੍ਰੇਰਕ
ਫਗਵਾੜਾ, 17 ਅਪਰੈਲ
ਜਾਅਲੀ ਕਾਗਜ਼ਾਤ ਤਿਆਰ ਕਰ ਕੇ ਲੋਕਾਂ ਦੀਆਂ ਜ਼ਮਾਨਤਾਂ ਕਰਵਾਉਣ ਵਾਲੇ ਇੱਕ ਗਰੋਹ ਦੇ ਤਿੰਨ ਵਿਅਕਤੀਆਂ ਖਿਲਾਫ਼ ਸਿਟੀ ਪੁਲੀਸ ਨੇ ਕੇਸ ਦਰਜ ਕਰ ਕੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਐੱਸ.ਪੀ. ਰੁਪਿੰਦਰ ਕੌਰ ਭੱਟੀ ਨੇ ਦੱਸਿਆ ਕਿ ਜਤਿੰਦਰ ਸਿੰਘ ਉਰਫ਼ ਸੋਨੂੰ ਸੂਦ ਪਹਿਲਾਂ ਹੀ ਮਾਡਰਨ ਜੇਲ੍ਹ ਕਪੂਰਥਲਾ ’ਚ ਬੰਦ ਸੀ ਜਿਸ ਵੱਲੋਂ ਆਪਣੀ ਜ਼ਮਾਨਤ ਅਰਜ਼ੀ ਲਾਈ ਗਈ ਸੀ ਜਿਸ ’ਚ ਅਦਾਲਤ ਨੂੰ ਗੜਬੜ ਲੱਗੀ। ਪੁਲੀਸ ਨੇ ਕੇਸ ਦਰਜ ਕਰਕੇ 15 ਅਪਰੈਲ ਨੂੰ ਸੋਨੂੰ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਜਿਸ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਉਸਨੇ ਅਵਜਿੰਦਰ ਸਿੰਘ ਉਰਫ਼ ਰਾਜਾ ਨੂੰ ਜ਼ਮਾਨਤ ਕਰਵਾਉਣ ਲਈ ਕਿਹਾ ਸੀ ਤੇ ਉਸਨੇ ਇਸ ਕੰਮ ਲਈ ਉਸਦੀ ਮਾਤਾ ਪਾਸੋਂ 12 ਹਜ਼ਾਰ ਰੁਪਏ ਲਏ ਹਨ। ਪੁਲੀਸ ਨੇ ਅਵਜਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਉਸ ਪਾਸੋਂ ਤਿੰਨ ਜਾਅਲੀ ਮੋਹਰਾਂ ਵੀ ਬਰਾਮਦ ਕੀਤੀਆਂ ਹਨ। ਮੁਲਜ਼ਮ ਅਵਜਿੰਦਰ ਨੇ ਮੰਨਿਆ ਕਿ ਇਸ ਕੰਮ ’ਚ ਉਨ੍ਹਾਂ ਨਾਲ ਮਨਵੀਰ ਸਿੰਘ ਉਰਫ਼ ਮੰਗੂ ਵੀ ਸ਼ਾਮਲ ਹੈ ਜੋ ਜੇਲ੍ਹ ’ਚ ਬੰਦ ਹੈ। ਐੱਸਐੱਚਓ ਆਦਿੱਤਿਆ ਸ਼ਰਮਾ ਨੇ ਦੱਸਿਆ ਕਿ ਮਨਵੀਰ ਸਿੰਘ ਨੂੰ ਵੀ ਜਲਦ ਲਿਆਂਦਾ ਜਾਵੇਗਾ। ਸਦਰ ਪੁਲੀਸ ਵੱਲੋਂ ਬੰਬੀਹਾ ਗਰੁੱਪ ਨਾਲ ਸਬੰਧਤ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਕੇ ਉਸ ਪਾਸੋਂ ਦੋ ਪਿਸਤੌਲ ਬਰਾਮਦ ਕੀਤੇ ਗਏ ਹਨ। ਮੁਲਜ਼ਮ ਦੀ ਪਛਾਣ ਵਿਸ਼ਾਲ ਉਰਫ਼ ਵਿੱਕੀ ਵਜੋਂ ਹੋਈ ਹੈ। ਐੱਸਐੱਚਓ ਸਦਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਦਿਲਦਾਰ ਸਿੰਘ ਨੂੰ 12 ਮਾਰਚ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਜਿਸ ਪਾਸੋਂ ਪਿਸਤੌਲ, ਰੌਂਦ ਤੇ ਨਕਦੀ ਬਰਾਮਦ ਹੋਏ ਸਨ ਜਿਸ ਨੇ ਪੁੱਛਗਿੱਛ ਦੌਰਾਨ ਮੰਨਿਆ ਸੀ ਕਿ ਇਹ ਪਿਸਤੌਲ ਉਸਨੇ ਵਿਸ਼ਾਲ ਉਰਫ਼ ਵਿੱਕੀ ਵਾਸੀ ਪਿੰਡ ਸੋਢੀ ਪਾਸੋਂ ਲਏ ਸਨ ਤੇ ਉਹ ਕਤਲ ਕੇਸ ’ਚ ਕੁਰੂਕਸ਼ੇਤਰ ਜੇਲ੍ਹ ’ਚ ਬੰਦ ਹੈ। ਪੁਲੀਸ ਨੇ ਪੰਜ ਦਿਨ ਦੇ ਪ੍ਰੋਡਕਸ਼ਨ ਵਾਰੰਟ ਲੈ ਕੇ ਵਿਸ਼ਾਲ ਨੂੰ ਲਿਆਂਦਾ ਜਿੱਥੇ ਪੁੱਛਗਿੱਛ ਦੌਰਾਨ ਉਸਦੇ ਘਰ ਤੋਂ ਇੱਕ ਪਿਸਤੌਲ 32 ਬੋਰ ਤੇ ਇੱਕ ਦੇਸੀ ਕੱਟਾ ਬਰਾਮਦ ਕੀਤੇ ਗਏ ਹਨ। ਐੱਸਐੱਚਓ ਨੇ ਦੱਸਿਆ ਕਿ ਵਿਸ਼ਾਲ ਬੰਬੀਹਾ ਗੈਂਗ ਨਾਲ ਸਬੰਧਤ ਹੈ ਤੇ ਅਸਲਾ ਮੱਧ ਪ੍ਰਦੇਸ਼ ਤੋਂ ਖਰੀਦ ਕੇ ਲਿਆਉਂਦਾ ਸੀ ਤੇ ਇਸ ਖਿਲਾਫ਼ ਪਹਿਲਾਂ ਹੀ 26 ਕੇਸ ਦਰਜ ਹਨ।

Advertisement

Advertisement
Author Image

sukhwinder singh

View all posts

Advertisement
Advertisement
×