For the best experience, open
https://m.punjabitribuneonline.com
on your mobile browser.
Advertisement

ਸੁਰੱਖਿਆ ਪ੍ਰਬੰਧਾਂ ਹੇਠ ਹੋਈ ਪੀਜੀਟੀ ਅਧਿਆਪਕਾਂ ਦੀ ਪ੍ਰੀਖਿਆ

08:43 AM Feb 11, 2024 IST
ਸੁਰੱਖਿਆ ਪ੍ਰਬੰਧਾਂ ਹੇਠ ਹੋਈ ਪੀਜੀਟੀ ਅਧਿਆਪਕਾਂ ਦੀ ਪ੍ਰੀਖਿਆ
Advertisement

Advertisement

ਚੰਡੀਗੜ੍ਹ (ਟਨਸ): ਟੀ ਦੇ ਸਰਕਾਰੀ ਸਕੂਲਾਂ ਵਿੱਚ ਅੱਜ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਪੀਜੀਟੀ ਅਧਿਆਪਕਾਂ ਦੀ ਭਰਤੀ ਲਈ ਪ੍ਰੀਖਿਆ ਹੋਈ। ਇਸ ਵਿਚ ਯੂਟੀ ਦੇ ਸਿੱਖਿਆ ਵਿਭਾਗ ਵੱਲੋਂ ਜੈਮਰ ਤੇ ਸੀਸੀਟੀਵੀ ਲਾਏ ਗਏ ਤੇ ਪ੍ਰੀਖਿਆਰਥੀਆਂ ਦੀ ਬਾਇਓਮੈਟ੍ਰਿਕ ਹਾਜ਼ਰੀ ਲਈ ਗਈ। ਡਾਇਰੈਕਟਰ ਸਕੂਲ ਐਜੂਕੇਸ਼ਨ ਹਰਸੁਹਿੰਦਰ ਪਾਲ ਸਿੰਘ ਬਰਾੜ ਨੇ ਦੱਸਿਆ ਕਿ 98 ਲੈਕਚਰਾਰਾਂ ਦੀ ਭਰਤੀ ਲਈ 35 ਸਰਕਾਰੀ ਸਕੂਲਾਂ ਵਿਚ ਲਿਖਤੀ ਪ੍ਰੀਖਿਆ ਲਈ ਗਈ ਜਿਸ ਵਿਚ ਸਵੇਰ ਦੀ ਸ਼ਿਫਟ ਵਿਚ 8603 ਤੇ ਸ਼ਾਮ ਦੀ ਸ਼ਿਫਟ ਵਿਚ 3255 ਜਣਿਆਂ ਨੇ ਪ੍ਰੀਖਿਆ ਦਿੱਤੀ। ਇਸ ਮੌਕੇ ਅੱਠ ਪੀਸੀਐਸ, ਐਚਸੀਐਸ ਤੇ ਤਹਿਸੀਲਦਾਰ ਨੇ ਪ੍ਰੀਖਿਆ ਪ੍ਰਕਿਰਿਆ ਦਾ ਜਾਇਜ਼ਾ ਲਿਆ। ਪ੍ਰੀਖਿਆ ਲਈ ਵੱਖ ਵੱਖ ਸਕੂਲਾਂ ਵਿਚ 103 ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ।

Advertisement
Author Image

Advertisement
Advertisement
×