For the best experience, open
https://m.punjabitribuneonline.com
on your mobile browser.
Advertisement

ਪੀਜੀਆਈ: ਰੋਸ ਰੈਲੀ ਤੋਂ ਪਹਿਲਾਂ ਹੀ ਪੁਲੀਸ ਨੇ ਚੁੱਕੇ ਮੁਲਾਜ਼ਮ ਆਗੂ

11:25 AM Apr 03, 2024 IST
ਪੀਜੀਆਈ  ਰੋਸ ਰੈਲੀ ਤੋਂ ਪਹਿਲਾਂ ਹੀ ਪੁਲੀਸ ਨੇ ਚੁੱਕੇ ਮੁਲਾਜ਼ਮ ਆਗੂ
Advertisement

ਕੁਲਦੀਪ ਸਿੰਘ
ਚੰਡੀਗੜ੍ਹ, 2 ਅਪਰੈਲ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਪੀਜੀਆਈ ਵਿੱਚ ਧਰਨੇ ਰੈਲੀਆਂ ’ਤੇ ਪਾਬੰਦੀ ਲਾਈ ਹੋਣ ਕਾਰਨ ਅੱਜ ਪੀਜੀਆਈ ਦੀ ਜੁਆਇੰਟ ਐਕਸ਼ਨ ਕਮੇਟੀ ਦੀ ਪੈਦਲ ਰੋਸ ਰੈਲੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਚੰਡੀਗੜ੍ਹ ਪੁਲੀਸ ਨੇ ਕਈ ਮੁਲਾਜ਼ਮ ਆਗੂ ਗ੍ਰਿਫ਼ਤਾਰ ਕਰ ਲਏ। ਗ੍ਰਿਫ਼ਤਾਰ ਕੀਤੇ ਆਗੂਆਂ ਵਿੱਚ ਅਸ਼ਵਨੀ ਮੁੰਜਾਲ, ਸੰਜੀਵ ਕੁਮਾਰ, ਪ੍ਰਦੀਪ ਕੁਮਾਰ, ਹਰੀਸ਼ ਕੁਮਾਰ, ਰਾਜਿੰਦਰ ਬਿਸ਼ਟ, ਰਿੰਕੂ ਭਗਤ ਦੱਸੇ ਜਾਂਦੇ ਹਨ। ਇਨ੍ਹਾਂ ਨੂੰ ਸੈਕਟਰ-11 ਦੇ ਪੁਲੀਸ ਸਟੇਸ਼ਨ ਪਹੁੰਚਾਇਆ ਗਿਆ। ਜਾਣਕਾਰੀ ਅਨੁਸਾਰ ਸੰਸਥਾ ਦੇ ਕੱਚੇ ਤੇ ਠੇਕਾ ਆਧਾਰਿਤ ਕਾਮਿਆਂ ਦੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਜੁਆਇੰਟ ਐਕਸ਼ਨ ਕਮੇਟੀ ਦੀ ਇੱਕ ਪੈਦਲ ਰੋਸ ਯਾਤਰਾ ਪੀਜੀਆਈ ਦੇ ਟਰਾਂਸਪੋਰਟ ਗੇਟ ਤੋਂ ਸ਼ੁਰੂ ਹੋ ਕੇ ਸੈਕਟਰ 25 ਸਥਿਤ ਰੈਲੀ ਗਰਾਊਂਡ ਤੱਕ ਕੱਢੀ ਜਾਣੀ ਸੀ। ਅੱਜ ਬਾਅਦ ਦੁਪਹਿਰ ਜਿਉਂ ਹੀ ਐਕਸ਼ਨ ਕਮੇਟੀ ਦੇ ਅਹੁਦੇਦਾਰ ਇਕੱਠੇ ਹੋਣੇ ਸ਼ੁਰੂ ਹੋਏ ਤਾਂ ਪਹਿਲਾਂ ਤੋਂ ਹੀ ਤਾਇਨਾਤ ਪੁਲੀਸ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ।
ਜੁਆਇੰਟ ਐਕਸ਼ਨ ਕਮੇਟੀ ਦੇ ਮੈਂਬਰ ਦੇਵਰਾਜ ਨੇ ਕਿਹਾ ਕਿ ਅੱਜ ਦੀ ਪੈਦਲ ਰੋਸ ਰੈਲੀ ਪੀ.ਜੀ.ਆਈ. ਦੇ ਅੰਦਰ ਨਹੀਂ ਬਲਕਿ ਬਾਹਰ ਤੋਂ ਸ਼ੁਰੂ ਕੀਤੀ ਜਾ ਰਹੀ ਸੀ ਪਰ ਪੁਲੀਸ ਨੇ ਗਲਤ ਦਖ਼ਲਅੰਦਾਜ਼ੀ ਕਰਕੇ ਕਾਮਿਆਂ ਦੀ ਆਵਾਜ਼ ਨੂੰ ਦਬਾਉਣ ਦਾ ਕੰਮ ਕੀਤਾ ਹੈ।

Advertisement

Advertisement
Author Image

sukhwinder singh

View all posts

Advertisement
Advertisement
×