ਪੀਜੀਆਈ ਦਾ ਸਫਾਈ ਮੁਲਾਜ਼ਮ ਕਮਾਣੀਦਾਰ ਚਾਕੂ ਸਣੇ ਗ੍ਰਿਫ਼ਤਾਰ
08:51 AM Jun 06, 2024 IST
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 5 ਜੂਨ
ਸਥਾਨਕ ਪੁਲੀਸ ਨੇ ਪੀਜੀਆਈ ਦੇ ਸਫ਼ਾਈ ਕਰਮਚਾਰੀ ਨੂੰ ਕਮਾਣੀਦਾਰ ਚਾਕੂ ਸਣੇ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਤੁਸ਼ਾਰ ਸਿੰਘ ਵਾਸੀ ਰਾਮਦਰਬਾਰ ਵਜੋਂ ਹੋਈ ਹੈ, ਜੋ ਕਿ ਪੀਜੀਆਈ ਵਿੱਚ ਬਤੌਰ ਸਫਾਈ ਕਰਮਚਾਰੀ ਕੰਮ ਕਰਦਾ ਹੈ। ਪੁਲੀਸ ਨੇ ਲੰਘੀ ਰਾਤ ਰਾਮਦਰਬਾਰ ਫੇਜ਼-1 ਵਿੱਚ ਨਾਕੇ ਦੌਰਾਨ ਮੁਲਜ਼ਮ ਦੀ ਸ਼ੱਕ ਦੇ ਆਧਾਰ ’ਤੇ ਤਲਾਸ਼ੀ ਲਈ ਤਾਂ ਉਸ ਕੋਲੋਂ ਇਕ ਕਮਾਣੀਦਾਰ ਚਾਕੂ ਬਰਾਮਦ ਹੋਇਆ। ਥਾਣਾ ਸੈਕਟਰ-31 ਦੀ ਪੁਲੀਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Advertisement
Advertisement