ਪੀਐੱਫਆਈ ਸਾਜ਼ਿਸ਼ ਕੇਸ: ਐੱਨਆਈਏ ਵੱਲੋਂ ਪੰਜ ਰਾਜਾਂ ਵਿੱਚ ਛਾਪੇ
04:51 PM Aug 13, 2023 IST
ਨਵੀਂ ਦਿੱਲੀ, 13 ਅਗਸਤ
ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਪਾਪੂਲਰ ਫਰੰਟ ਆਫ਼ ਇੰਡੀਆ (ਪੀਐੱਫਆਈ) ਸਾਜ਼ਿਸ਼ ਕੇਸ ਵਿੱਚ ਅੱਜ ਪੰਜ ਰਾਜਾਂ ਕੇਰਲਾ, ਕਰਨਾਟਕ, ਮਹਾਰਾਸ਼ਟਰ, ਪੱਛਮੀ ਬੰਗਾਲ ਤੇ ਬਿਹਾਰ ਵਿੱਚ ਕੁੱਲ ਮਿਲਾ ਕੇ 14 ਟਿਕਾਣਿਆਂ ’ਤੇ ਇਕੋ ਵੇਲੇ ਛਾਪੇ ਮਾਰੇ। ਸੰਘੀ ਏਜੰਸੀ ਦੇ ਤਰਜਮਾਨ ਨੇ ਕਿਹਾ ਕਿ ਇਨ੍ਹਾਂ ਛਾਪਿਆਂ ਦੌਰਾਨ ਕਈ ਡਿਜੀਟਲ ਯੰਤਰਾਂ ਤੋਂ ਇਲਾਵਾ ਭੜਕਾਊ ਸਮੱਗਰੀ ਕਬਜ਼ੇ ਵਿੱਚ ਲਈ ਗਈ ਹੈ। -ਪੀਟੀਆਈ
Advertisement
Advertisement