For the best experience, open
https://m.punjabitribuneonline.com
on your mobile browser.
Advertisement

ਪੀਐੱਫ ‘ਕਲੇਮ’ ਨੂੰ ਰੱਦ ਕਰਨ ਦੀ ਦਰ ’ਚ ਵਾਧਾ, ਈਪੀਐੱਫਓ ਦੀਆਂ ਨੀਤੀਆਂ ਅਸੰਵੇਦਨਸ਼ੀਲ: ਕਾਂਗਰਸ

11:29 AM Mar 01, 2024 IST
ਪੀਐੱਫ ‘ਕਲੇਮ’ ਨੂੰ ਰੱਦ ਕਰਨ ਦੀ ਦਰ ’ਚ ਵਾਧਾ  ਈਪੀਐੱਫਓ ਦੀਆਂ ਨੀਤੀਆਂ ਅਸੰਵੇਦਨਸ਼ੀਲ  ਕਾਂਗਰਸ
Advertisement

ਨਵੀਂ ਦਿੱਲੀ, 1 ਮਾਰਚ
ਕਾਂਗਰਸ ਨੇ ਅੱਜ ਦਾਅਵਾ ਕੀਤਾ ਹੈ ਕਿ ਪ੍ਰਾਵੀਡੈਂਟ ਫੰਡ ਦੇ ਦਾਅਵਿਆਂ ਨੂੰ ਰੱਦ ਕਰਨ ਦੀ ਦਰ ਵਧੀ ਹੈ ਅਤੇ ਇਸ ਦਾ ਵੱਡਾ ਕਾਰਨ ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐੱਫਓ) ਵੱਲੋਂ ਲਾਗੂ ਕੀਤੀ ਆਨਲਾਈਨ ਪ੍ਰਣਾਲੀ ਹੈ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਇਹ ਵੀ ਦੋਸ਼ ਲਾਇਆ ਕਿ ਈਪੀਐੱਫਓ ਦੀਆਂ ਅਸੰਵੇਦਨਸ਼ੀਲ ਨੀਤੀਆਂ ਕਾਰਨ ਕਈ ਸੇਵਾਮੁਕਤ ਮੁਲਾਜ਼ਮਾਂ ਨੂੰ ਖੁਦਕੁਸ਼ੀ ਵਰਗਾ ਕਦਮ ਚੁੱਕਣ ਲਈ ਮਜਬੂਰ ਹੋਣਾ ਪਿਆ ਹੈ। ਸ੍ਰੀ ਰਮੇਸ਼ ਨੇ ਐਕਸ ’ਤੇ ਪੋਸਟ ’ਚ ਦਾਅਵਾ ਕੀਤਾ ਕਿ ਮਜ਼ਦੂਰ ਆਪਣੀ ਮਿਹਨਤ ਦੀ ਕਮਾਈ ਪ੍ਰਾਪਤ ਕਰਨ ਵਿੱਚ ਅਸਮਰੱਥ ਹਨ। ਈਪੀਐੱਫਓ ਸਰਕਾਰੀ ਸੰਸਥਾ ਹੈ ਜੋ ਭਾਰਤ ਦੇ ਕਾਮਿਆਂ ਲਈ ਪ੍ਰਾਵੀਡੈਂਟ ਫੰਡ ਦਾ ਪ੍ਰਬੰਧਨ ਕਰਦੀ ਹੈ। ਇਸ ’ਚ ਪ੍ਰਾਵੀਡੈਂਟ ਫੰਡ (ਪੀਐੱਫ) ਦਾਅਵਿਆਂ ਦੇ ਅੰਤਿਮ ਨਬਿੇੜੇ ਲਈ ਅਸਵੀਕਾਰ ਦਰ ਵਿੱਚ ਮਹੱਤਵਪੂਰਨ ਵਾਧਾ ਹੋਇਆ ਹੈ। ਲਗਪਗ ਤਿੰਨ ਵਿੱਚੋਂ ਇੱਕ ਦਾਅਵੇ ਨੂੰ ਰੱਦ ਕਰ ਦਿੱਤਾ ਗਿਆ ਹੈ। ਇਹ 2017-18 ਦੇ ਮੁਕਾਬਲੇ 13 ਫੀਸਦੀ ਵੱਧ ਹੈ। ਇਸ ਦਾ ਮੁੱਖ ਕਾਰਨ ਆਨਲਾਈਨ ਪ੍ਰਣਾਲੀ ਹੈ।

Advertisement

Advertisement
Author Image

Advertisement
Advertisement
×