ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਲੁਧਿਆਣਾ ’ਚ ਹਰ ਐਤਵਾਰ ਬੰਦ ਰਹਿਣਗੇ ਪੈਟਰੋਲ ਪੰਪ

07:52 AM Aug 09, 2024 IST

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 8 ਅਗਸਤ
ਪੈਟਰੋਲ ਪੰਪ ਡੀਲਰ ਐਸੋਸੀਏਸ਼ਨ (ਪੀਪੀਡੀਏ) ਨੇ ਫੈਸਲਾ ਕੀਤਾ ਕਿ ਹੁਣ ਲੁਧਿਆਣਾ ਵਿੱਚ ਹਰ ਐਤਵਾਰ ਹਫ਼ਤਾਵਾਰੀ ਛੁੱਟੀ ਹੋਵੇਗੀ। ਇਹ ਫੈਸਲਾ 18 ਅਗਸਤ ਤੋਂ ਫੈਸਲਾ ਲਾਗੂ ਕੀਤਾ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਆਪਣੇ ਖਰਚੇ ਘਟਾਉਣ ਲਈ ਪੰਪ ਡੀਲਰਾਂ ਨੇ ਹਰ ਐਤਵਾਰ ਨੂੰ ਪੈਟਰੋਲ ਪੰਪ ਬੰਦ ਰੱਖਣ ਦਾ ਫ਼ੈਸਲਾ ਕੀਤਾ ਹੈ। ਕੇਂਦਰ ਸਰਕਾਰ ਉਨ੍ਹਾਂ ਦੀ ਕਮਿਸ਼ਨ ਪਿਛਲੇ 7 ਸਾਲ ਤੋਂ ਵਧਾ ਨਹੀਂ ਰਹੀ, ਜਿਸ ਕਾਰਨ ਹੁਣ ਐਸੋਸੀਏਸ਼ਨ ਸੰਘਰਸ਼ ਕਰੇਗੀ। ਇਸ ਮੌਕੇ 2 ਫੀਸਦੀ ਕਮਿਸ਼ਨ ਮਿਲ ਰਿਹਾ ਹੈ, ਜਦੋਂ ਕਿ 5 ਫੀਸਦੀ ਕਮਿਸ਼ਨ ਦੀ ਮੰਗ ਕੀਤੀ ਜਾ ਰਹੀ ਹੈ।
ਇਸ ਸਬੰਧੀ ਪ੍ਰਧਾਨ ਰਣਜੀਤ ਸਿੰਘ ਗਾਂਧੀ ਨੇ ਦੱਸਿਆ ਕਿ ਸਾਰੇ ਕਾਰੋਬਾਰਾਂ ’ਚ ਲੋਕਾਂ ਦੀ ਕਮਿਸ਼ਨ ਵਧੀ ਹੈ ਪਰ ਪਿਛਲੇ 7 ਸਾਲਾਂ ਤੋਂ ਪੈਟਰੋਲ ਪੰਪ ਮਾਲਕਾਂ ਦੀ ਕਮਿਸ਼ਨ ਨਹੀਂ ਵਧਾਈ ਗਈ। ਅੱਜ 80 ਰੁਪਏ ਵਾਲੀ ਚੀਜ਼ 120 ਦੀ ਹੋ ਗਈ ਹੈ, ਪਰ ਸਰਕਾਰ ਤੇਲ ਵਿਕਰੇਤਾਵਾਂ ਦਾ ਕਮਿਸ਼ਨ ਵਧਾਉਣ ’ਤੇ ਚੁੱਪ ਹੈ। ਪੰਜ ਮਹੀਨੇ ਪਹਿਲਾਂ ਵੀ ਪੈਟਰੋਲ ਪੰਪ ਮਾਲਕਾਂ ਨੇ ਤੇਲ ਖਰੀਦਣ ਤੋਂ ਇਨਕਾਰ ਕਰ ਹੜਤਾਲ ਕਰ ਦਿੱਤੀ ਸੀ। ਉਸ ਸਮੇਂ ਕੇਂਦਰ ਸਰਕਾਰ ਨੇ ਭਰੋਸਾ ਦਿੱਤਾ ਸੀ ਕਿ ਚੋਣਾਂ ਤੋਂ ਬਾਅਦ ਉਨ੍ਹਾਂ ਦਾ ਕਮਿਸ਼ਨ ਵਧਾ ਦਿੱਤਾ ਜਾਵੇਗਾ, ਪਰ ਹੁਣ ਸਰਕਾਰ ਫਿਰ ਤੋਂ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰ ਰਹੀ ਹੈ।
ਗਾਂਧੀ ਨੇ ਕਿਹਾ ਕਿ ਹਫ਼ਤਾਵਾਰੀ ਛੁੱਟੀ ਵਾਲੇ ਦਿਨ ਸਿਰਫ਼ ਐਮਰਜੈਂਸੀ ਸਰਵਿਸ ਚਾਲੂ ਰਹੇਗੀ। ਐਂਬੂਲੈਂਸ ਜਾਂ ਸਰਕਾਰੀ ਵਾਹਨਾਂ ਨੂੰ ਪੈਟਰੋਲ ਜਾਂ ਡੀਜ਼ਲ ਦਿੱਤਾ ਜਾਵੇਗਾ। ਫਿਲਹਾਲ ਹਾਲੇ ਜ਼ਿਲ੍ਹਾ ਪੱਧਰ ’ਤੇ ਮੀਟਿੰਗ ਕੀਤੀ ਗਈ ਹੈ ਅਤੇ ਜਲਦੀ ਹੀ ਸੂਬਾ ਪੱਧਰੀ ਮੀਟਿੰਗਾਂ ਹੋਣਗੀਆਂ ਅਤੇ ਪੈਟਰੋਲ ਪੰਪ ਮਾਲਕਾਂ ਦਾ ਕਮਿਸ਼ਨ ਵਧਾਉਣ ਲਈ ਪ੍ਰੋਗਰਾਮ ਉਲੀਕੇ ਜਾਣਗੇ।

Advertisement

Advertisement