ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਬੈਂਕ ਲੁੱਟਣ ਵਾਲਿਆਂ ਦੀ ਪੈਟਰੋਲ ਪੰਪ ਦੀ ਫੁਟੇਜ ਮਿਲੀ

08:02 AM Jun 14, 2024 IST

ਜੋਗਿੰਦਰ ਸਿੰਘ ਓਬਰਾਏ
ਖੰਨਾ, 13 ਜੂਨ
ਬਗਲੀ ਕਲਾਂ ਵਿਚ ਪੰਜਾਬ ਐਂਡ ਸਿੰਧ ਬੈਂਕ ਵਿਚ ਦੋ ਦਿਨ ਪਹਿਲਾਂ 15 ਲੱਖ ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲਿਆਂ ਦੀ ਵੀਡੀਓ ਫੁਟੇਜ ਸਾਹਮਣੇ ਆਈ ਹੈ, ਜਿਸ ਦੇ ਆਧਾਰ ’ਤੇ ਪੁਲੀਸ ਮੁਲਜ਼ਮਾਂ ਦੀ ਭਾਲ ਵਿਚ ਲੱਗੀ ਹੋਈ ਹੈ। ਖੰਨਾ ਪੁਲੀਸ ਦੀਆਂ ਟੀਮਾਂ ਨੇ ਰਾਤ ਭਰ ਕਈ ਥਾਵਾਂ ’ਤੇ ਛਾਪੇਮਾਰੀ ਕੀਤੀ ਪਰ ਅਜੇ ਤੱਕ ਕੋਈ ਸੁਰਾਗ ਨਹੀਂ ਮਿਲਿਆ। ਮੁਲਜ਼ਮਾਂ ਨੇ ਘਟਨਾ ਤੋਂ ਪਹਿਲਾਂ ਬੀਜਾ ਤੋਂ ਸਮਰਾਲਾ ਰੋਡ ’ਤੇ ਸਥਿਤ ਪੈਟਰੋਲ ਪੰਪ ’ਤੇ ਮੋਟਰ ਸਾਈਕਲ ਦੀ ਟੈਂਕੀ ਫੁੱਲ ਕਰਵਾਈ ਸੀ। ਸੀਸੀਟੀਵੀ ’ਚ ਨਜ਼ਰ ਆ ਰਿਹਾ ਹੈ ਕਿ ਪੰਪ ’ਤੇ ਦੋ ਨੌਜਵਾਨ ਪੈਟਰੋਲ ਭਰਵਾਉਣ ਗਏ ਸਨ, ਉਨ੍ਹਾਂ ਨਾਲ ਕੋਈ ਤੀਜਾ ਵਿਅਕਤੀ ਨਹੀਂ ਸੀ। ਉਸ ਸਮੇਂ ਵੀ ਉਨ੍ਹਾਂ ਆਪਣਾ ਚਿਹਰਾ ਢਕਿਆ ਹੋਇਆ ਸੀ। ਪੁਲੀਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਤੀਜਾ ਨੌਜਵਾਨ ਪੰਪ ’ਤੇ ਕਿਉਂ ਨਹੀਂ ਗਿਆ। ਹੋ ਸਕਦਾ ਹੈ ਕਿ ਉਹ ਉੱਥੇ ਕਿਸੇ ਨੂੰ ਜਾਣਦਾ ਹੋਵੇ ਜਾਂ ਤੀਜਾ ਵਿਅਕਤੀ ਸੜਕ ’ਤੇ ਕਿਸੇ ਰੇਕੀ ਲਈ ਤਾਇਨਾਤ ਕੀਤਾ ਹੋਵੇ। ਇਹ ਪਤਾ ਲੱਗਿਆ ਹੈ ਕਿ ਤਿੰਨੇ ਨੌਜਵਾਨ ਬੈਂਕ ਵਿਚੋਂ ਨਕਦੀ ਲੁੱਟ ਕੇ ਫ਼ਰਾਰ ਹੋ ਗਏ ਜੋ ਖੇਤਾਂ ਵਿਚੋਂ ਬਣੇ ਰਸਤਿਆਂ ਵਿਚੋਂ ਲੰਘੇ ਸਨ ਜਿਸ ਨੂੰ ਦੇਖ ਕੇ ਮੰਨਿਆ ਜਾ ਰਿਹਾ ਹੈ ਕਿ ਉਹ ਇਲਾਕੇ ਦੇ ਜਾਣਕਾਰ ਹਨ। ਸ਼ੱਕ ਹੈ ਕਿ ਮੁਲਜ਼ਮ ਲੁਧਿਆਣਾ ਜਾਂ ਆਸ ਪਾਸ ਦੇ ਕਿਸੇ ਇਲਾਕੇ ਵਿਚ ਲੁਕੇ ਹੋਏ ਹਨ। ਸੂਤਰਾਂ ਅਨੁਸਾਰ ਘਟਨਾ ਸਬੰਧੀ ਬੈਂਕ ਦੇ ਗੰਨਮੈਨ ਤੇ ਹੋਰ ਸਟਾਫ਼ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲੀਸ ਬੈਂਕ ਦੇ ਰਿਕਾਰਡ ਦੀ ਜਾਂਚ ਕਰ ਰਹੀ ਹੈ ਤਾਂ ਜੋ ਇਹ ਪਤਾ ਲਾਇਆ ਜਾ ਸਕੇ ਕਿ ਪਿਛਲੇ ਸਮੇਂ ਵਿਚ ਕਿਸੇ ਕਰਮਚਾਰੀ ਨੂੰ ਬੈਂਕ ਵਿਚੋਂ ਬਰਖਾਸਤ ਕੀਤਾ ਗਿਆ ਹੈ ਜਾਂ ਕਿਸੇ ਸਵੀਪਰ ਜਾਂ ਹੋਰ ਸੇਵਾਦਾਰ ਨੂੰ ਅਸਥਾਈ ਤੌਰ ’ਤੇ ਨੌਕਰੀ ’ਤੇ ਰੱਖਿਆ ਗਿਆ ਹੈ। ਐਸਐਸਪੀ ਅਮਨੀਤ ਕੌਂਡਲ ਨੇ ਕਿਹਾ ਕਿ ਇਸ ਮਾਮਲੇ ਸਬੰਧੀ ਵੱਖ ਵੱਖ ਟੀਮਾਂ ਦਾ ਗਠਨ ਕੀਤਾ ਗਿਆ ਹੈ, ਜਲਦੀ ਹੀ ਘਟਨਾ ਦਾ ਪਤਾ ਲਾਇਆ ਜਾਵੇਗਾ। ਪੁਲੀਸ ਨੂੰ ਮਿਲੇ ਕੁਝ ਸੁਰਾਗਾਂ ਦੇ ਆਧਾਰ ’ਤੇ ਕੰਮ ਕੀਤਾ ਜਾ ਰਿਹਾ ਹੈ।

Advertisement

Advertisement
Advertisement