ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੈਟਰੋਲ ਬੰਬ: ਹਿੰਦੂ ਆਗੂਆਂ ’ਚ ਡਰ ਪੈਦਾ ਕਰਨਾ ਸੀ ਮਕਸਦ

10:33 AM Nov 07, 2024 IST

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 6 ਨਵੰਬਰ
ਸ਼ਿਵਸੈਨਾ ਆਗੂਆਂ ਦੇ ਘਰ ਦੇ ਬਾਹਰ ਪੈਟਰੋਲ ਬੰਬ ਸੁੱਟਣ ਦੇ ਦੋਸ਼ ਹੇਠ ਗ੍ਰਿਫ਼ਤਾਰ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਚਾਰ ਮੈਂਬਰਾਂ ਤੋਂ ਲੁਧਿਆਣਾ ਪੁਲੀਸ ਲਗਾਤਾਰ ਪੁੱਛ-ਪੜਤਾਲ ਕਰ ਰਹੀ ਹੈ। ਹੁਣ ਤੱਕ ਦੀ ਜਾਂਚ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਕੱਟੜਪੰਥੀਆਂ ਖ਼ਿਲਾਫ਼ ਬੋਲਣ ਵਾਲੇ ਸ਼ਿਵ ਸੈਨਾ ਆਗੂਆਂ ’ਚ ਡਰ ਪੈਦਾ ਕਰਨਾ ਚਾਹੁੰਦੇ ਸਨ। ਮੁਲਜ਼ਮਾਂ ਦਾ ਮਕਸਦ ਹਿੰਦੂ ਆਗੂਆਂ ਨੂੰ ਮਾਰਨਾ ਨਹੀਂ, ਸਗੋਂ ਉਨ੍ਹਾਂ ਦੇ ਘਰਾਂ ਦੇ ਬਾਹਰ ਪੈਟਰੋਲ ਬੰਬਾਂ ਨਾਲ ਹਮਲਾ ਕਰ ਕੇ ਉਨ੍ਹਾਂ ਨੂੰ ਚੁੱਪ ਕਰਵਾਉਣਾ ਸੀ।
ਪੁਲੀਸ ਨੇ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਜਸਵਿੰਦਰ ਸਿੰਘ ਉਰਫ਼ ਬਿੰਦਰ, ਰਵਿੰਦਰਪਾਲ ਸਿੰਘ ਰਵੀ, ਮਨੀਸ਼ ਸਾਹਿਦ ਉਰਫ਼ ਸੰਜੂ ਤੇ ਅਨਿਲ ਕੁਮਾ ਉਰਫ਼ ਹਨੀ ਤੋਂ ਪੁੱਛ-ਪੜਤਾਲ ਕੀਤੀ ਹੈ। ਚਾਰੇ ਮੁਲਜ਼ਮ ਸੱਤ ਦਿਨਾਂ ਦੇ ਪੁਲੀਸ ਰਿਮਾਂਡ ’ਤੇ ਹਨ। ਇਸ ਦੇ ਨਾਲ ਹੀ ਮੁਲਜ਼ਮਾਂ ਦੇ ਫਰਾਰ ਸਾਥੀ ਲਵਪ੍ਰੀਤ ਸਿੰਘ ਉਰਫ਼ ਮੋਨੂੰ ਬਾਬਾ ਉਰਫ਼ ਬਿੰਦਰ ਦੀ ਭਾਲ ਵਿੱਚ ਵੀ ਪੁਲੀਸ ਵੱਲੋਂ ਲਗਾਤਾਰ ਛਾਪਾਮਾਰੀ ਕੀਤੀ ਜਾ ਰਹੀ ਹੈ। ਇਸ ਸਬੰਧ ਵਿੱਚ ਪੁਲੀਸ ਨੇ ਕਈ ਟੀਮਾਂ ਬਣਾਈਆਂ ਹਨ ਤੇ ਕਈ ਰਾਜਾਂ ਦੀ ਪੁਲੀਸ ਨਾਲ ਸੰਪਰਕ ਵੀ ਕੀਤਾ ਗਿਆ ਹੈ।
ਸੂਤਰਾਂ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੇ ਕਈ ਹਿੰਦੂ ਆਗੂਆਂ ਦੇ ਘਰਾਂ ’ਤੇ ਪੈਟਰੋਲ ਬੰਬ ਸੁੱਟਣ ਦੀ ਯੋਜਨਾ ਬਣਾਈ ਸੀ, ਪਰ 15 ਦਿਨਾਂ ’ਚ ਦੂਜੀ ਵਾਰ ਵਾਰਦਾਤ ਨੂੰ ਅੰਜਾਮ ਦੇ ਕੇ ਹੀ ਉਹ ਫਸ ਗਏ। ਜੇਕਰ ਮੁਲਜ਼ਮ ਨਾ ਫੜੇ ਜਾਂਦੇ ਤਾਂ ਅਗਲੇ 15 ਦਿਨਾਂ ’ਚ ਕਿਸੇ ਹੋਰ ਆਗੂ ਦੇ ਘਰ ’ਤੇ ਪੈਟਰੋਲ ਬੰਬ ਨਾਲ ਹਮਲਾ ਕੀਤਾ ਜਾਣਾ ਸੀ। ਪੁਲੀਸ ਇਹ ਵੀ ਪਤਾ ਲਗਾਉਣ ਵਿੱਚ ਲੱਗੀ ਹੋਈ ਹੈ ਕਿ ਮੁਲਜ਼ਮਾਂ ਦੀ ਲਿਸਟ ਵਿੱਚ ਕਿਹੜੇ ਕਿਹੜੇ ਹਿੰਦੂ ਆਗੂ ਸਨ। ਲਾਡੀ ਨੇ ਹੀ ਪੈਟਰੋਲ ਬੰਬ ਬਣਾਉਣ ਅਤੇ ਸੁੱਟਣ ਬਾਰੇ ’ਚ ਦੱਸਿਆ ਸੀ।
ਪੁਲੀਸ ਸੂਤਰਾਂ ਅਨੁਸਾਰ ਮੁਲਜ਼ਮਾਂ ਤੋਂ ਪੁੱਛ-ਪੜਤਾਲ ਦੌਰਾਨ ਸਾਹਮਣੇ ਆਇਆ ਹੈ ਕਿ ਮੁਲਜ਼ਮ ਮਨੀਸ਼ ਨੇ ਲਾਡੀ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਮੁਲਜ਼ਮਾਂ ਨੂੰ ਪੈਸੇ ਦਾ ਲਾਲਚ ਦੇ ਕੇ ਆਪਣੇ ਨਾਲ ਮਿਲਾਇਆ ਸੀ। ਇਸ ਤੋਂ ਬਿਨਾਂ ਸ਼ਿਵ ਸੈਨਾ ਆਗੂ ਯੋਗੇਸ਼ ਬਖਸ਼ੀ ਦੇ ਘਰ ਵੀ ਤਿੰਨ ਵਿਅਕਤੀ ਰੇਕੀ ਲਈ ਆਏ ਸਨ, ਰੇਕੀ ਕਰਨ ਤੋਂ ਬਾਅਦ ਜਦੋਂ ਬੰਬ ਸੁੱਟਣ ਦੀ ਗੱਲ ਆਈ ਤਾਂ ਮੁਲਜ਼ਮ ਅਨਿਲ ਅਤੇ ਰਵੀ ਦੋਵਾਂ ਨੇ ਜਸਵਿੰਦਰ ਸਿੰਘ ਨੂੰ ਹੇਠਾਂ ਉਤਾਰ ਕੇ ਖੁੱਦ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਮਗਰੋਂ ਜਸਵਿੰਦਰ ਨੂੰ ਨਾਲ ਲੈ ਕੇ ਮੱਤੇਵਾੜਾ ਇਲਾਕੇ ਰਾਹੀਂ ਨਵਾਂਸ਼ਹਿਰ ਵੱਲ ਫਰਾਰ ਹੋ ਗਏ। ਮੁੜ ਜਦੋਂ ਮੁਲਜ਼ਮ ਹਰਕੀਰਤ ਖੁਰਾਣਾ ਦੇ ਘਰ ਆਏ ਤਾਂ ਮੁਲਜ਼ਮਾਂ ਦੇ ਨਾਲ ਲਵਪ੍ਰੀਤ ਬਾਬਾ ਸੀ। ਮੁਲਜ਼ਮਾਂ ਨੇ ਫਰਾਰ ਹੋਣ ਦੇ ਲਈ ਮੱਤੇਵਾੜਾ ਰੂਟ ਦੀ ਥਾਂ ਫਿਲੌਰ ਦੇ ਰਾਹ ਰਾਹੋਂ ਹੁੰਦੇ ਹੋਏ ਨਵਾਂਸ਼ਹਿਰ ਪਹੁੰਚੇ। ਪੁਲੀਸ ਨੂੰ ਜਾਂਚ ਦੌਰਾਨ ਸੁਰਾਗ ਮਿਲਿਆ ਤਾਂ ਮੁਲਜ਼ਮਾਂ ਦਾ ਪਤਾ ਲਗਾ ਕੇ ਗ੍ਰਿਫ਼ਤਾਰ ਕਰ ਲਿਆ ਗਿਆ।

Advertisement

ਸੋਸ਼ਲ ਮੀਡੀਆ ਰਾਹੀਂ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਪ੍ਰਮੁੱਖ ਨਾਲ ਹੋਇਆ ਸੀ ਸੰਪਰਕ

ਮੁਲਜ਼ਮ ਮਨੀਸ਼ ਉਰਫ਼ ਸਾਹਿਦ ਸੋਸ਼ਲ ਮੀਡੀਆ ਚਲਾਉਣ ਦਾ ਸ਼ੌਕੀਨ ਸੀ ਤੇ ਸੋਸ਼ਲ ਮੀਡੀਆ ਰਾਹੀਂ ਹੀ ਉਸ ਦਾ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਪ੍ਰਮੁੱਖ ਮੈਂਬਰ ਹਰਜੀਤ ਸਿੰਘ ਉਰਫ਼ ਲਾਡੀ ਨਾਲ ਸੰਪਰਕ ਹੋਇਆ ਸੀ। ਇਸ ਮਗਰੋਂ ਦੋਵਾਂ ਦੀ ਲਗਾਤਾਰ ਗੱਲਬਾਤ ਹੁੰਦੀ ਰਹੀ ਤੇ ਇਸ ਦੌਰਾਨ ਹੀ ਹਰਜੀਤ ਸਿੰਘ ਲਾਡੀ ਨੇ ਸਾਰੀ ਪੈਲਨਿੰਗ ਕੀਤੀ ਤੇ ਮੁਲਜ਼ਮ ਮਨੀਸ਼ ਨੂੰ ਇਹ ਕੰਮ ਸੌਂਪਿਆ। ਇਸ ਕੰਮ ਲਈ ਲੱਖਾਂ ਰੁਪਏ ਦੀ ਅਦਾਇਗੀ ਕਰਨ ਦਾ ਵਾਅਦਾ ਵੀ ਕੀਤਾ ਗਿਆ ਸੀ। ਲਾਡੀ ਨੇ ਉਸ ਨੂੰ ਆਪਣੇ ਨਾਲ ਕੁਝ ਨੌਜਵਾਨਾਂ ਨੂੰ ਜੋੜਨ ਦੀ ਸਲਾਹ ਦਿੱਤੀ ਤੇ ਰੇਕੀ ਕਰਕੇ ਪੈਟਰੋਲ ਬੰਬ ਸੁੱਟਣ ਦੀ ਯੋਜਨਾ ਬਣਾਈ।

Advertisement
Advertisement