ਧਰਮ ਪਰਿਵਰਤਨ ਰੋਕਣ ਦੀ ਮੰਗ ਕਰਦੀ ਪਟੀਸ਼ਨ ਸੁਪਰੀਮ ਕੋਰਟ ਵੱਲੋਂ ਖਾਰਜ
06:44 AM Sep 07, 2023 IST
Advertisement
ਨਵੀਂ ਦਿੱਲੀ, 6 ਸਤੰਬਰ
ਸੁਪਰੀਮ ਕੋਰਟ ਨੇ ਦੇਸ਼ ਵਿਚ ਧੋਖੇ ਨਾਲ ਧਰਮ ਪਰਿਵਰਤਨ ਕਰਵਾਉਣ ਦੇ ਅਮਲ ਨੂੰ ਠੱਲ ਪਾਉਣ ਲਈ ਕੇਂਦਰ ਨੂੰ ਦਿਸ਼ਾ-ਨਿਰਦੇਸ਼ ਜਾਰੀ ਕਰਨ ਦੀ ਮੰਗ ਕਰਦੀ ਪਟੀਸ਼ਨ ’ਤੇ ਸੁਣਵਾਈ ਤੋਂ ਨਾਂਹ ਕਰ ਦਿੱਤੀ ਹੈ। ਚੀਫ਼ ਜਸਟਿਸ ਡੀ.ਵਾਈ.ਚੰਦਰਚੂੜ, ਜਸਟਿਸ ਜੇ. ਬੀ.ਪਾਰਦੀਵਾਲਾ ਤੇ ਜਸਟਿਸ ਮਨੋਜ ਮਿਸ਼ਰਾ ਦੀ ਸ਼ਮੂਲੀਅਤ ਵਾਲੇ ਬੈਂਚ ਨੇ ਕਿਹਾ, ‘‘ਕੋਰਟ ਨੂੰ ਇਸ ਝਮੇਲੇ ਵਿਚ ਕਿਉਂ ਪੈਣਾ ਚਾਹੀਦਾ ਹੈ? ਕੋਰਟ ਸਰਕਾਰ ਨੂੰ ਫ਼ਰਮਾਨ ਕਿਵੇਂ ਜਾਰੀ ਕਰ ਸਕਦੀ ਹੈ।’’ ਕਰਨਾਟਕ ਅਧਾਰਿਤ ਜਨਹਿੱਤ ਪਟੀਸ਼ਨਰ ਜੀਰੋਮ ਆਂਟੋ ਵੱਲੋਂ ਪੇਸ਼ ਵਕੀਲ ਨੇ ਕਿਹਾ ਕਿ ਹਿੰਦੂਆਂ ਤੇ ਘੱਟਗਿਣਤੀਆਂ ਨੂੰ ਨਿਸ਼ਾਨਾ ਬਣਾਉਂਦਿਆਂ ‘ਧੋਖੇ ਨਾਲ’ ਉਨ੍ਹਾਂ ਦਾ ਧਰਮ ਪਰਿਵਰਤਨ ਕੀਤਾ ਜਾ ਰਿਹੈ। ਬੈਂਚ ਨੇ ਜਨਹਿੱਤ ਪਟੀਸ਼ਨ ਖਾਰਜ ਕਰਦਿਆਂ ਕਿਹਾ, ‘‘ਜੇ ਸਿੱਧੀ ਚੁਣੌਤੀ ਹੈ ਤੇ ਕਿਸੇ ਨੂੰ ਸਜ਼ਾ ਸੁਣਾਈ ਗਈ ਹੈ ਤਾਂ ਅਸੀਂ ਇਸ ਨੂੰ ਸੁਣ ਸਕਦੇ ਹਾਂ।’’ -ਪੀਟੀਆਈ
Advertisement
Advertisement
Advertisement