ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕੈਨੇਡਾ ਦੀ ‘ਨੋ ਫਲਾਈ’ ਲਿਸਟ ਨੂੰ ਚੁਣੌਤੀ ਦਿੰਦੀ ਦੋ ਸਿੱਖ ਵੱਖਵਾਦੀਆਂ ਦੀ ਪਟੀਸ਼ਨ ਖਾਰਜ

07:36 AM Jun 22, 2024 IST

ਓਟਵਾ, 21 ਜੂਨ
ਕੈਨੇਡੀਅਨ ਕੋਰਟ ਨੇ ਦੋ ਸਿੱਖ ਵੱਖਵਾਦੀਆਂ ਭਗਤ ਸਿੰਘ ਬਰਾੜ ਤੇ ਪਰਵਕਾਰ ਸਿੰਘ ਦੁਲਾਈ ਵੱਲੋਂ ਮੁਲਕ ਦੀ ਨੋ-ਫਲਾਈ ਲਿਸਟ ਵਿਚ ਨਾਮ ਸ਼ਾਮਲ ਕੀਤੇ ਜਾਣ ਦੇ ਫੈਸਲੇ ਨੂੰ ਚੁਣੌਤੀ ਦਿੰਦੀ ਅਪੀਲ ਖਾਰਜ ਕਰ ਦਿੱਤੀ ਹੈ। ਕੋਰਟ ਨੇ ਕਿਹਾ ਕਿ ਇਹ ਸ਼ੱਕ ਕਰਨ ਲਈ ‘ਵਾਜਬ ਆਧਾਰ’ ਹਨ ਕਿ ਉਹ ਦਹਿਸ਼ਤੀ ਘਟਨਾ ਨੂੰ ਅੰਜਾਮ ਦੇਣ ਲਈ ਆਵਾਜਾਈ ਸੁਰੱਖਿਆ ਜਾਂ ਹਵਾਈ ਯਾਤਰਾ ਲਈ ਖ਼ਤਰਾ ਹੋ ਸਕਦੇ ਹਨ। ਸਿੱਖ ਵੱਖਵਾਦੀਆਂ ਨੇ ਕੈਨੇਡਾ ਦੇ ਸੁਰੱਖਿਅਤ ਹਵਾਈ ਯਾਤਰਾ ਐਕਟ ਤਹਿਤ ਉਨ੍ਹਾਂ ਦੇ ਨਾਮ ‘ਨੋ ਫਲਾਈ ਲਿਸਟ’ ਵਿਚ ਪਾਉਣ ਦੇ ਫੈਸਲੇ ਨੂੰ ਸੰਵਿਧਾਨਕ ਚੁਣੌਤੀ ਦਿੱਤੀ ਸੀ, ਪਰ ਉਹ ਕੇਸ ਹਾਰ ਗਏ। ਇਸ ਮਗਰੋਂ ਉਨ੍ਹਾਂ ਨੇ ਅਪੀਲੀ ਕੋਰਟ ਦਾ ਰੁਖ਼ ਕੀਤਾ ਸੀ। ਕੈਨੇਡੀਅਨ ਪ੍ਰੈੱਸ ਨਿਊਜ਼ ਏਜੰਸੀ ਨੇ ਵੈਨਕੂਵਰ ਤੋਂ ਆਪਣੀ ਇਕ ਰਿਪੋਰਟ ਵਿਚ ਕਿਹਾ ਕਿ ਇਨ੍ਹਾਂ ਦੋਵਾਂ ਨੂੰ 2018 ਵਿਚ ਵੈਨਕੂਵਰ ਵਿਚ ਜਹਾਜ਼ ’ਤੇ ਚੜ੍ਹਨ ਤੋਂ ਰੋਕਿਆ ਗਿਆ ਸੀ। -ਪੀਟੀਆਈ

Advertisement

Advertisement
Advertisement