ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੀਬੀਆਈ ਵੱਲੋਂ ਅਤਿਵਾਦੀ ਰਫੀਕ ਪਹਿਲੂ ਦੀ ਜ਼ਮਾਨਤ ਖ਼ਿਲਾਫ਼ ਪਟੀਸ਼ਨ ਦਾਇਰ

07:54 AM Aug 20, 2023 IST

ਜੰਮੂ, 19 ਅਗਸਤ
ਸੀਬੀਆਈ ਨੇ 1990 ’ਚ ਭਾਰਤੀ ਹਵਾਈ ਸੈਨਾ ਦੇ ਅਧਿਕਾਰੀਆਂ ਦੀ ਹੱਤਿਆ ਮਾਮਲੇ ਅਤੇ 1989 ਦੇ ਰੁਬਈਆ ਸਈਦ ਅਗਵਾ ਕਾਂਡ ’ਚ ਜੰਮੂ ਕਸ਼ਮੀਰ ਲਬਿਰੇਸ਼ਨ ਫਰੰਟ (ਜੇਕੇਐੱਲਐੱਫ) ਦੇ ਅਤਿਵਾਦੀ ਰਫੀਕ ਪਹਿਲੂ ਦੀ ਜ਼ਮਾਨਤ ਰੱਦ ਕਰਨ ਦੀ ਅਪੀਲ ਕਰਦਿਆਂ ਅੱਜ ਇੱਥੋਂ ਦੀ ਅਦਾਲਤ ਤੱਕ ਪਹੁੰਚ ਕੀਤੀ ਹੈ। ਸੀਨੀਅਰ ਵਧੀਕ ਐਡਵੋਕੇਟ ਜਨਰਲ ਮੋਨਿਕਾ ਕੋਹਲੀ ਨੇ ਕਿਹਾ ਕਿ ਅਤਿਵਾਦ ਨਾਲ ਜੁੜੇ ਇਹ ਦੋਵੇਂ ਮਾਮਲੇ ਅੱਜ ਇੱਥੇ ਵਿਸ਼ੇਸ਼ ਟਾਡਾ ਅਦਾਲਤ ਦੇ ਸਾਹਮਣੇ ਸੁਣਵਾਈ ਲਈ ਪੇਸ਼ ਕੀਤੇ ਗਏ ਹਨ। ਪਹਿਲੂ ਨੂੰ ਦੋ ਕੇਸਾਂ ’ਚ ਜ਼ਮਾਨਤ ਮਿਲ ਚੁੱਕੀ ਹੈ ਪਰ ਹਾਲ ਹੀ ਵਿੱਚ ਵੱਖਵਾਦੀ ਗਤੀਵਿਧੀਆਂ ਮੁੜ ਸ਼ੁਰੂ ਕਰਨ ਦੀ ਕੋਸ਼ਿਸ਼ ਦੇ ਦੋਸ਼ ਹੇਠ ਉਸ ਨੂੰ ਕਈ ਲੋਕਾਂ ਨਾਲ ਸ੍ਰੀਨਗਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਜੇਕੇਐੱਲਐੱਫ ਮੁਖੀ ਯਾਸੀਨ ਮਲਿਕ ਕੁਝ ਤਕਨੀਕੀ ਖਰਾਬੀਆਂ ਕਾਰਨ ਵੀਡੀਓ ਕਾਨਫਰੰਸ ਰਾਹੀਂ ਅਦਾਲਤੀ ਕਾਰਵਾਈ ’ਚ ਪੇਸ਼ ਨਹੀਂ ਹੋ ਸਕਿਆ। ਉਹ ਵੀ ਹੱਤਿਆ ਤੇ ਅਗਵਾ ਦੇ ਇਨ੍ਹਾਂ ਦੋਵਾਂ ਕੇਸਾਂ ਵਿੱਚ ਮੁਲਜ਼ਮ ਹੈ। ਮਲਿਕ ਅਪਰੈਲ 2019 ਤੋਂ ਦਿੱਲੀ ਦੀ ਤਿਹਾੜ ਜੇਲ੍ਹ ’ਚ ਹੈ। -ਪੀਟੀਆਈ

Advertisement

Advertisement