For the best experience, open
https://m.punjabitribuneonline.com
on your mobile browser.
Advertisement

ਪੈਸਟੀਸਾਈਡ ਯੂਨੀਅਨ ਵੱਲੋਂ ਹਾਕੀ ਖਿਡਾਰਨਾਂ ਦਾ ਸਨਮਾਨ

06:37 PM Jun 29, 2023 IST
ਪੈਸਟੀਸਾਈਡ ਯੂਨੀਅਨ ਵੱਲੋਂ ਹਾਕੀ ਖਿਡਾਰਨਾਂ ਦਾ ਸਨਮਾਨ
Advertisement

ਪੱਤਰ ਪ੍ਰੇਰਕ

Advertisement

ਭਗਤਾ ਭਾਈ, 28 ਜੂਨ

ਭਾਈ ਬਹਿਲੋ ਹਾਕੀ ਅਕੈਡਮੀ ਭਗਤਾ ਭਾਈ ਦੀਆਂ ਨੈਸ਼ਨਲ ਪੱਧਰ ‘ਤੇ ਖੇਡਣ ਵਾਲੀਆਂ ਹਾਕੀ ਖਿਡਾਰਨਾਂ ਦਾ ਪੈਸਟੀਸਾਈਡ, ਖਾਦ ਅਤੇ ਸੀਡ ਯੂਨੀਅਨ ਭਗਤਾ ਭਾਈ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਯੂਨੀਅਨ ਦੇ ਪ੍ਰਧਾਨ ਗੁਰਪਾਲ ਸਿੰਘ ਢਿੱਲਵਾਂ, ਜੀਤ ਸਿੰਘ ਗਿੱਲ, ਇੰਦਰਜੀਤ ਮਹੇਸ਼ਵਰੀ, ਚਮਕੌਰ ਸਿੰਘ ਤੇ ਭੂਸ਼ਨ ਕੁਮਾਰ ਨੇ ਦੱਸਿਆ ਕਿ ਬੀਤੇ ਦਿਨੀਂ ਗਵਾਲੀਅਰ ਵਿਖੇ ਹੋਏ ਨੈਸ਼ਨਲ ਹਾਕੀ ਟੂਰਨਾਮੈਂਟ ਦੌਰਾਨ ਭਾਈ ਬਹਿਲੋ ਹਾਕੀ ਅਕੈਡਮੀ ਦੀਆਂ ਖਿਡਾਰਨਾਂ ਸਵਨਪ੍ਰੀਤ ਕੌਰ, ਜੈਸਮੀਨ ਕੌਰ ਤੇ ਕਮਲਪ੍ਰੀਤ ਕੌਰ ਨੇ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ ਸੀ। ਪੈਸਟੀਸਾਈਡ ਯੂਨੀਅਨ ਵਲੋਂ ਇਨ੍ਹਾਂ ਲੜਕੀਆਂ ਦੇ ਕੋਚ ਗੁਰਦੀਪ ਸਿੰਘ ਬਾਬਾ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ। ਭਾਈ ਬਹਿਲੋ ਹਾਕੀ ਅਕੈਡਮੀ ਦੇ ਕੋਚ ਗੁਰਦੀਪ ਸਿੰਘ ਬਾਬਾ ਨੇ ਪੈਸਟੀਸਾਈਡ, ਖਾਦ ਅਤੇ ਸੀਡ ਯੂਨੀਅਨ ਭਗਤਾ ਭਾਈ ਦਾ ਹੋਣਹਾਰ ਹਾਕੀ ਖਿਡਾਰਨਾਂ ਦਾ ਹੌਸਲਾ ਵਧਾਉਣ ਲਈ ਧੰਨਵਾਦ ਕੀਤਾ। ਇਸ ਮੌਕੇ ਗਗਨ ਪੁਰੀ, ਹਰਜਿੰਦਰ ਸਿੰਘ, ਸੱਤਪਾਲ ਪੁਰੀ, ਦਰਸ਼ਨ ਸਿੰਘ ਡੋਡ, ਜਸਕਰਨ ਸਿੰਘ, ਜਗਦੇਵ ਸਿੰਘ, ਜਗਰਾਜ ਸਿੰਘ, ਦਵਿੰਦਰ ਪੁਰੀ, ਬਿੱਟੂ ਜੈਤੋ ਵਾਲਾ, ਬਿਕਰਮਜੀਤ ਸਿੰਘ, ਸੁਖਮੰਦਰ ਸਿੰਘ, ਗੁਰਪ੍ਰੀਤ ਸਿੰਘ ਤੇ ਮਨਪ੍ਰੀਤ ਸਿੰਘ ਹਾਜ਼ਰ ਸਨ।

Advertisement
Tags :
Advertisement
Advertisement
×