For the best experience, open
https://m.punjabitribuneonline.com
on your mobile browser.
Advertisement

ਵਰਕਸ਼ਾਪ ’ਚ ਸਰੀਰ ਦਾਨ ਕਰਨ ਸਬੰਧੀ ਪ੍ਰੇਰਿਆ

10:29 AM Apr 26, 2024 IST
ਵਰਕਸ਼ਾਪ ’ਚ ਸਰੀਰ ਦਾਨ ਕਰਨ ਸਬੰਧੀ ਪ੍ਰੇਰਿਆ
Advertisement

ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਯੂਨੀਵਰਸਿਟੀ ਦੇ ਰਾਮ ਲਾਲ ਆਨੰਦ ਕਾਲਜ ਵਿੱਚ ਸਰੀਰ ਦਾਨ ਕਰਨ ਸਬੰਧੀ ਜਾਗਰੂਕਤਾ ਵਰਕਸ਼ਾਪ ਕਰਵਾਈ ਗਈ। ਇਹ ਵਰਕਸ਼ਾਪ ਨੈਸ਼ਨਲ ਕੈਡਿਟ ਕੋਰ (ਐੱਨਸੀਸੀ), ਰਾਸ਼ਟਰੀ ਸੇਵਾ ਯੋਜਨਾ (ਐੱਨ.ਐੱਸ.ਐੱਸ.) ਅਤੇ ਕਾਲਜ ਦੀ ਦੇਹ ਦਾਨ ਕਮੇਟੀ ਦੇ ਸਾਂਝੇ ਸਹਿਯੋਗ ਹੇਠ ਕਰਵਾਈ ਗਈ। ਵਰਕਸ਼ਾਪ ’ਚ ਦੱਸਿਆ ਕਿ ਇੱਕ ਵਿਅਕਤੀ ਦੇ ਕੋਰਨੀਆ ਤੋਂ ਚਾਰ ਵਿਅਕਤੀਆਂ ਦੀਆਂ ਅੱਖਾਂ ਦੀ ਰੋਸ਼ਨੀ ਬਹਾਲ ਕੀਤੀ ਜਾ ਸਕਦੀ ਹੈ। ਦਿਮਾਗੀ ਤੌਰ ’ਤੇ ਮਰੇ ਵਿਅਕਤੀ ਦੇ ਅੱਠ ਅੰਗ ਅਤੇ ਦਿਲ ਦਾ ਦੌਰਾ ਪੈਣ ਕਾਰਨ ਮਰਨ ਵਾਲੇ ਵਿਅਕਤੀ ਦੇ ਤਿੰਨ ਅੰਗ ਕਿਸੇ ਹੋਰ ਲੋੜਵੰਦ ਵਿਅਕਤੀ ਲਈ ਵਰਤੇ ਜਾ ਸਕਦੇ ਹਨ। ਇਸ ਨਾਲ ਕਿਸੇ ਦੀ ਜਾਨ ਬਚਾਈ ਜਾ ਸਕਦੀ ਹੈ। ਮੈਡੀਕਲ ਦੇ ਵਿਦਿਆਰਥੀ ਲਈ ਮੁਰਦਾ ਸਰੀਰ ’ਤੇ ਪੜ੍ਹਨਾ ਹੀ ਉਸ ਦੀ ਰੋਜ਼ੀ-ਰੋਟੀ ਹੈ। ਸਰੀਰ ਦਾਨ ਦੇ ਬਹੁਤ ਸਾਰੇ ਫਾਇਦੇ ਹਨ। ਸਰੀਰ ਦਾਨ ਦੇ ਪ੍ਰਚਾਰ ਵਿੱਚ ਐੱਨਐੱਸਐੱਸ ਅਤੇ ਐੱਨਸੀਸੀ ਵਾਲੰਟੀਅਰਾਂ ਦਾ ਮਹੱਤਵਪੂਰਨ ਯੋਗਦਾਨ ਹੈ। ਸਮਾਜ ਵਿੱਚ ਸਰੀਰ ਦਾਨ ਪ੍ਰਤੀ ਝਿਜਕ ਨੂੰ ਤੋੜਨ ਵਿੱਚ ਯੁਵਾ ਸ਼ਕਤੀ ਅਹਿਮ ਰੋਲ ਅਦਾ ਕਰ ਸਕਦੀ ਹੈ। ਯੁਵਾ ਮਾਮਲਿਆਂ ਦੇ ਮੰਤਰਾਲੇ ਵਿੱਚ ਐੱਨਐੱਸਐੱਸ ਦੇ ਕੋਆਰਡੀਨੇਟਰ ਸ਼ਰਵਣ ਰਾਮ ਨੇ ਕਿਹਾ ਕਿ ਐੱਨਐੱਸਐੱਸ ਰਾਹੀਂ ਵਿਦਿਆਰਥੀਆਂ ਨੂੰ ਰਾਸ਼ਟਰਪਤੀ ਪੁਰਸਕਾਰ, ਗਣਤੰਤਰ ਦਿਵਸ ਕੈਂਪ ਅਤੇ ਵਿਦੇਸ਼ ਜਾਣ ਦਾ ਮੌਕਾ ਮਿਲਦਾ ਹੈ।

Advertisement

Advertisement
Author Image

sukhwinder singh

View all posts

Advertisement
Advertisement
×