For the best experience, open
https://m.punjabitribuneonline.com
on your mobile browser.
Advertisement

ਸੰਵਿਧਾਨਕ ਅਹੁਦੇ ’ਤੇ ਬੈਠੇ ਵਿਅਕਤੀ ‘ਭਾਰਤ ਵਿਰੋਧੀ’ ਬਿਰਤਾਂਤ ਨੂੰ ਹਵਾ ਦੇ ਰਹੇ: ਧਨਖੜ

07:19 AM Aug 17, 2024 IST
ਸੰਵਿਧਾਨਕ ਅਹੁਦੇ ’ਤੇ ਬੈਠੇ ਵਿਅਕਤੀ ‘ਭਾਰਤ ਵਿਰੋਧੀ’ ਬਿਰਤਾਂਤ ਨੂੰ ਹਵਾ ਦੇ ਰਹੇ  ਧਨਖੜ
Advertisement

ਨਵੀਂ ਦਿੱਲੀ, 16 ਅਗਸਤ
ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ’ਤੇ ਅਸਿੱਧੇ ਢੰਗ ਨਾਲ ਹਮਲਾ ਕਰਦਿਆਂ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਅੱਜ ਚਿੰਤਾ ਜ਼ਾਹਿਰ ਕੀਤੀ ਕਿ ਸੰਵਿਧਾਨਕ ਅਹੁਦੇ ’ਤੇ ਬੈਠਾ ਇੱਕ ਵਿਅਕਤੀ ਸੁਪਰੀਮ ਕੋਰਟ ਨੂੰ ਖੁਦ ਹੀ ਨੋਟਿਸ ਲੈਣ ਲਈ ਕਹਿ ਰਿਹਾ ਹੈ ਕਿ ਤਾਂ ਜੋ ‘ਸਾਡੇ ਅਰਥਚਾਰੇ ਨੂੰ ਤਬਾਹ ਕਰਨ ਵਾਲੇ ਬਿਰਤਾਂਤ’ ਨੂੰ ਹਵਾ ਦਿੱਤੀ ਜਾ ਸਕੇ। ਧਨਖੜ ਨੇ ਇਹ ਟਿੱਪਣੀ ਸੇਬੀ ਮੁਖੀ ਮਾਧਵੀ ਬੁਚ ਖ਼ਿਲਾਫ਼ ਹਿੰਡਨਬਰਗ ਰਿਸਰਚ ਦੇ ਦੋਸ਼ਾਂ ਨੂੰ ਲੈ ਕੇ ਕਾਂਗਰਸ ਵੱਲੋਂ ਮੋਦੀ ਸਰਕਾਰ ਦੀ ਆਲੋਚਨਾ ਕੀਤੇ ਜਾਣ ਮਗਰੋਂ ਕੀਤੀ ਹੈ। ਨੈਸ਼ਨਲ ਲਾਅ ਯੂਨੀਵਰਸਿਟੀ ’ਚ ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ, ‘ਪਿਛਲੇ ਹਫ਼ਤੇ ਮੈਨੂੰ ਬਹੁਤ ਚਿੰਤਾ ਹੋਈ ਜਦੋਂ ਇੱਕ ਸੰਵਿਧਾਨਕ ਅਹੁਦੇ ’ਤੇ ਬੈਠੇ ਵਿਅਕਤੀ ਨੇ ਸੁਪਰੀਮ ਕੋਰਟ ਨੂੰ ਅਪੀਲ ਕੀਤੀ ਹੈ ਕਿ ਉਹ ਖੁਦ ਨੋਟਿਸ ਲੈ ਕੇ ਤੇ ਆਪਣੇ ਅਧਿਕਾਰ ਖੇਤਰ ਦੀ ਵਰਤੋਂ ਕਰਕੇ ਸਾਡੇ ਅਰਥਚਾਰੇ ਨੂੰ ਤਬਾਹ ਕਰਨ ਦੇ ਮਕਸਦ ਵਾਲੇ ਬਿਰਤਾਂਤ ਨੂੰ ਹਵਾ ਦੇਣ।’ -ਪੀਟੀਆਈ

Advertisement

ਪ੍ਰਧਾਨ ਮੰਤਰੀ ਨੂੰ ਟਰੌਲ ਕਰਨਾ ਸਹੀਂ ਨਹੀਂ: ਕਾਂਗਰਸ

ਕਾਂਗਰਸ ਨੇ ਅੱਜ ਉਪ ਰਾਸ਼ਟਰਪਤੀ ਜਗਦੀਪ ਧਨਖੜ ’ਤੇ ਤਨਜ਼ ਕਸਦਿਆਂ ਕਿਹਾ ਕਿ ਉਨ੍ਹਾਂ ‘ਸੰਵਿਧਾਨਕ ਅਹੁਦੇ ’ਤੇ ਬੈਠੇ ਵਿਅਕਤੀ’ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਟਰੌਲ ਕੀਤਾ ਹੈ ਜੋ ਠੀਕ ਨਹੀਂ ਹੈ। ਪਾਰਟੀ ਦੀ ਤਰਜਮਾਨ ਸੁਪ੍ਰਿਆ ਸ੍ਰੀਨੇਤ ਨੇ ਐਕਸ ’ਤੇ ਕਿਹਾ, ‘ਧਨਖੜ ਜੀ, ਪ੍ਰਧਾਨ ਮੰਤਰੀ ਨੂੰ ਇਸ ਤਰ੍ਹਾਂ ਟਰੌਲ ਕਰਨਾ ਠੀਕ ਨਹੀਂ। ਮੈਂ ਤੁਹਾਡਾ ਦੁੱਖ ਸਮਝਦੀ ਹਾਂ।’

Advertisement

Advertisement
Author Image

sukhwinder singh

View all posts

Advertisement