ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮਨਾਲੀ ’ਚ ਬਰਫ ਦੇ ਤੋਦੇ ਡਿੱਗਣ ਮਗਰੋਂ ਵਿਅਕਤੀ ਲਾਪਤਾ

07:40 AM Mar 29, 2024 IST
ਘਟਨਾ ਸਥਾਨ ਤੋਂ ਬਰਫ ਹਟਾਉਂਦੇ ਹੋਏ ਬਚਾਅ ਕਰਮੀ। -ਫੋਟੋ: ਪੀਟੀਆਈ

ਸ਼ਿਮਲਾ, 28 ਮਾਰਚ
ਮਨਾਲੀ ਜ਼ਿਲ੍ਹੇ ਦੇ ਕੁੱਲੂ ’ਚ ਬਰਫ ਦੇ ਤੋਦੇ ਡਿੱਗਣ ਤੋਂ ਬਾਅਦ ਇੱਕ ਵਿਅਕਤੀ ਲਾਪਤਾ ਹੋ ਗਿਆ ਹੈ। ਪੁਲੀਸ ਨੇ ਅੱਜ ਇਹ ਜਾਣਕਾਰੀ ਦਿੱਤੀ। ਇਹ ਘਟਨਾ ਅੱਜ ਦੁਪਹਿਰ ਕੁੱਲੂ ਦੇ ਜਗਤਸੁੱਖ ਪਿੰਡ ’ਚ ਵਾਪਰੀ। ਮੌਸਮ ਖੁਸ਼ਕ ਹੋਣ ਕਾਰਨ ਹੁਣ ਪਹਾੜਾਂ ਤੋਂ ਬਰਫ ਪਿਘਲਣੀ ਸ਼ੁਰੂ ਹੋ ਗਈ ਹੈ। ਮਨਾਲੀ ਦੇ ਐੱਸਡੀਐੱਮ ਰਮਨ ਸ਼ਰਮਾ ਨੇ ਦੱਸਿਆ ਕਿ ਪੁਲੀਸ, ਪ੍ਰਸ਼ਾਸਨ ਤੇ ਸਥਾਨਕ ਲੋਕ ਬਚਾਅ ਮੁਹਿੰਮ ’ਚ ਲੱਗੇ ਹੋਏ ਹਨ ਤੇ ਲਾਪਤਾ ਵਿਅਕਤੀ ਦੀ ਭਾਲ ਲਈ ਬਰਫ ਹਟਾਈ ਜਾ ਰਹੀ ਹੈ। ਮਨਾਲੀ ਦੇ ਡੀਐੱਸਪੀ ਕੇਡੀ ਸ਼ਰਮਾ ਨੇ ਕਿਹਾ ਕਿ ਅਚਾਨਕ ਵਾਪਰੀ ਇਸ ਘਟਨਾ ’ਚ ਕਾਂਗੜਾ ਦਾ ਵਸਨੀਕ ਰਾਜੇਸ਼ ਕੁਮਾਰ ਬਰਫ ਹੇਠਾਂ ਦਬ ਗਿਆ।
ਸੂਬੇ ’ਚ ਲੰਘੇ 24 ਘੰਟਿਆਂ ਦੌਰਾਨ ਮੌਸਮ ਮੁੱਖ ਤੌਰ ’ਤੇ ਖੁਸ਼ਕ ਰਿਹਾ ਅਤੇ ਸਥਾਨਕ ਮੌਸਮ ਵਿਭਾਗ ਨੇ ਪੰਜ ਜ਼ਿਲ੍ਹਿਆਂ ਕੁੱਲੂ, ਮੰਡੀ, ਸ਼ਿਮਲਾ, ਚੰਬਾ ਤੇ ਕਾਂਗੜਾ ’ਚ 29 ਤੇ 30 ਮਾਰਚ ਨੂੰ ਬਿਜਲੀ ਲਿਸ਼ਕਣ, ਗੜ੍ਹੇ ਤੇ ਮੀਂਹ ਪੈਣ ਅਤੇ ਤੇਜ਼ ਹਵਾਵਾਂ ਚੱਲਣ ਦਾ ਅਨੁਮਾਨ ਜ਼ਾਹਿਰ ਕਰਦਿਆ ‘ਸੰਤਰੀ’ ਚਿਤਾਵਨੀ ਜਾਰੀ ਕੀਤੀ ਹੈ। 29 ਮਾਰਚ ਨੂੰ ਇੱਕ ਨਵੀਂ ਪੱਛਮੀ ਗੜਬੜੀ ਕਾਰਨ ਹਿਮਾਲਿਆਈ ਖੇਤਰ ਪ੍ਰਭਾਵਿਤ ਹੋ ਸਕਦਾ ਹੈ। ਸ਼ਿਮਲਾ ਮੌਸਮ ਵਿਭਾਗ ਨੇ ਸੂਬੇ ਵਿੱਚ 3 ਅਪਰੈਲ ਤੱਕ ਬੂੰਦਾਬਾਂਦੀ ਦਾ ਅਨੁਮਾਨ ਜ਼ਾਹਿਰ ਕੀਤਾ ਹੈ। -ਪੀਟੀਆਈ

Advertisement

Advertisement
Advertisement