ਹਾਦਸੇ ’ਚ ਵਿਅਕਤੀ ਜ਼ਖ਼ਮੀ
08:31 AM Dec 25, 2024 IST
ਪੱਤਰ ਪ੍ਰੇਰਕ
ਪਠਾਨਕੋਟ, 24 ਦਸੰਬਰ
ਮਾਮੂਨ-ਮਾਧੋਪੁਰ ਡਿਫੈਂਸ ਮਾਰਗ ’ਤੇ ਪੰਗੋਲੀ ਚੌਕ ਨੇੜੇ ਪਰਾਲੀ ਨਾਲ ਲੱਦੀ ਓਵਰਲੋਡਿਡ ਟਰੈਕਟਰ-ਟਰਾਲੀ ਅਤੇ ਕਾਰ ਦੀ ਟੱਕਰ ਵਿੱਚ ਕਾਰ ਸਵਾਰ ਵਿਅਕਤੀ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ। ਜ਼ਖਮੀ ਦੀ ਪਛਾਣ ਨਰਿੰਦਰ ਸਿੰਘ ਵਾਸੀ ਪੰਗੋਲੀ ਪਿੰਡ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਕਾਰ ਸਵਾਰ ਵਿਅਕਤੀ ਨਰਿੰਦਰ ਸਿੰਘ ਸੁਜਾਨਪੁਰ ਵਿੱਚ ਢਾਬਾ ਚਲਾਉਂਦਾ ਹੈ ਜੋ ਰਾਤ ਕਰੀਬ 9:30 ਵਜੇ ਆਪਣੇ ਢਾਬੇ ਤੋਂ ਘਰ ਨੂੰ ਪੰਗੋਲੀ ਵੱਲ ਜਾ ਰਿਹਾ ਸੀ ਅਤੇ ਜਦੋਂ ਉਹ ਪੰਗੋਲੀ ਚੌਕ ਕੋਲ ਬਣੇ ਪੁਲ ’ਤੇ ਪੁੱਜਾ ਤਾਂ ਸਾਹਮਣਿਓਂ ਆ ਰਹੀ ਪਰਾਲੀ ਨਾਲ ਭਰੀ ਟਰਾਲੀ ਨਾਲ ਕਾਰ ਦੀ ਟੱਕਰ ਹੋ ਗਈ। ਪੁਲੀਸ ਵੱਲੋਂ ਟਰੈਕਟਰ-ਟਰਾਲੀ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
Advertisement
Advertisement