ਚੀਨੀ ਡੋਰ ਕਾਰਨ ਜ਼ਖ਼ਮੀ ਵਿਅਕਤੀ ਦੀ ਮੌਤ
10:19 AM Jan 13, 2025 IST
ਜਲੰਧਰ (ਪੱਤਰ ਪ੍ਰੇਰਕ): ਚੀਨੀ ਡੋਰ ਦੀ ਲਪੇਟ ਵਿੱਚ ਆਉਣ ਕਾਰਨ ਬੀਤੇ ਦਿਨੀਂ ਜ਼ਖ਼ਮੀ ਹੋਏ ਵਿਅਕਤੀ ਦੀ ਅੱਜ ਸ਼ਾਮ ਪੀਜੀਆਈ ਚੰਡੀਗੜ੍ਹ ਵਿੱਚ ਮੌਤ ਹੋ ਗਈ। 45 ਸਾਲਾ ਹਰਪ੍ਰੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਸਾਰੋਬਾਦ ਬੀਤੇ ਦਿਨੀ ਆਪਣੇ ਮੋਟਰਸਾਈਕਲ ’ਤੇ ਘਰ ਵਾਪਸ ਜਾ ਰਿਹਾ ਸੀ ਤੇ ਭੋਗਪੁਰ ਤੋਂ ਆਦਮਪੁਰ ਰੋਡ ’ਤੇ ਸਥਿਤ ਪਿੰਡ ਨਾਹਲ ਵਿੱਚ ਚੀਨੀ ਡੋਰ ਦੀ ਲਪੇਟ ਵਿੱਚ ਆਉਣ ਕਾਰਨ ਉਸ ਦਾ ਗਲਾ ਵੱਢਿਆ ਗਿਆ ਸੀ ਜਿਸ ਨੂੰ ਆਦਮਪੁਰ ਦੇ ਇੱਕ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਪਰ ਹਾਲਤ ਗੰਭੀਰ ਹੁੰਦੀ ਦੇਖ ਉਸ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ। ਉਸ ਦੀ ਅੱਜ ਮੌਤ ਹੋ ਗਈ। ਪੁਲੀਸ ਵਲੋਂ ਚੀਨੀ ਡੋਰ ਵੇਚਣ ਵਾਲੀਆਂ ਦੁਕਾਨਾਂ ’ਤੇ ਛਾਪੇਮਾਰੀ ਕੀਤੀ ਗਈ ਸੀ ਪਰ ਕਿਸੇ ਵੀ ਦੁਕਾਨਦਾਰ ਤੋਂ ਬਰਾਮਦ ਨਹੀਂ ਹੋਈ ਸੀ।
Advertisement
Advertisement