ਪੰਜਾਬੀ ਸਾਹਿਤ ਸਭਾ ਦੀ ਇੱਕਤਰਤਾ ’ਚ ਰਚਨਾਵਾਂ ਦਾ ਦੌਰ
ਨਿੱਜੀ ਪੱਤਰ ਪ੍ਰੇਰਕ
ਖੰਨਾ, 3 ਅਗਸਤ
ਪੰਜਾਬੀ ਸਾਹਿਤ ਸਭਾ ਭੁਮੱਦੀ ਦੀ ਮਾਸਿਕ ਇੱਕਤਰਤਾ ਪ੍ਰਗਟ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਸਭਾ ਦੇ ਆਰੰਭ ਵਿਚ ਸਾਹਿਤਕਾਰਾਂ ਵੱਲੋਂ ਪੰਜਾਬੀ ਲੋਕ ਗਾਇਕ ਸੁਰਿੰਦਰ ਛਿੰਦਾ, ਗੀਤਕਾਰ ਕ੍ਰਿਪਾਲ ਸਿੰਘ, ਨਾਵਲਕਾਰ ਅਸ਼ੋਕ ਵਸ਼ਿਸ਼ਠ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਰਚਨਾਵਾਂ ਦੇ ਦੌਰ ਵਿਚ ਸਨੀ ਵਰਮਾ ਨੇ ਕਵਿਤਾ, ਨਰੇਸ਼ ਨਿਮਾਣਾ ਤੇ ਗੁਰੀ ਤੁਰਮਰੀ ਨੇ ਗੀਤ, ਹਰਬੰਸ ਸਿੰਘ ਰਾਏ ਨੇ ਕਵਿਤਾ, ਸ਼ੌਂਕੀ ਭੁਮੱੱਦੀ ਨੇ ਗੀਤ, ਕਮਲਜੀਤ ਨੀਲੋਂ ਨੇ ਕਹਾਣੀ, ਐਡਵੋਕੇਟ ਹਰਦੀਪ ਸਿੰਘ ਨੇ ਮਿੰਨੀ ਕਹਾਣੀ, ਸੇਵਕ ਸਿੰਘ ਢਿੱਲੋਂ ਨੇ ਕਵਿਤਾ, ਨੇਤਰ ਸਿੰਘ ਨੇ ਮਿੰਨੀ ਕਹਾਣੀ, ਅਵਤਾਰ ਸਿੰਘ ਤੇ ਰਜਤ ਰੌਣੀਵਾਲ ਨੇ ਕਵਿਤਾ, ਕਰਮਜੀਤ ਸਿੰਘ ਨੇ ਚੌਕੜੀ ਛੰਦ, ਬਲਜੀਤ ਸਿਘ ਤੇ ਸੇਵਕ ਸਿੰਘ ਨੇ ਗੀਤ ਸੁਣਾ ਕੇ ਵਾਹ ਵਾਹ ਖੱਟੀ। ਅੰਤ ਵਿਚ ਸਭਾ ਦੇ ਪ੍ਰਧਾਨ ਪ੍ਰਗਟ ਨੇ ਆਪਣੀ ਰਚਨਾ ਸੁਣਾਈ। ਮੀਟਿੰਗ ਦੇ ਦੂਜੇ ਦੌਰ ਵਿਚ ਪੰਜਾਬੀ ਸਾਹਿਤ ਸਭਾ ਦੀ ਭੁਮੱਦੀ ਦੀ ਸਾਲਾਨਾ ਚੋਣ ਮੌਕੇ ਕਿਰਨਦੀਪ ਸਿੰਘ ਕੁਲਾਰ-ਪ੍ਰਧਾਨ, ਕਮਲਜੀਤ ਸਿੰਘ ਨੀਲੋਂ, ਹਰਨੇਕ ਸਿੰਘ ਭੰਡਾਲ ਤੇ ਮਾ. ਹਰਦੀਪ ਸਿੰਘ-ਸੀਨੀਅਰ ਮੀਤ ਪ੍ਰਧਾਨ, ਸਨੀ ਚਕੌਹੀ, ਗੁਰੀ ਤੁਰਮਰੀ, ਸ਼ੌਂਕੀ ਭੁਮੱਦੀ-ਮੀਤ ਪ੍ਰਧਾਨ, ਕਰਮਜੀਤ ਸਿੰਘ ਢਿੱਲੋਂ-ਉੱਪ ਪ੍ਰਧਾਨ, ਅਵਤਾਰ ਸਿੰਘ-ਸਟੇਜ ਸਕੱਤਰ, ਰਜਤ ਰੌਣੀਵਾਲ-ਵਿੱਤ ਸਕੱਤਰ, ਐਡਵੋਕੇਟ ਹਰਦੀਪ ਸਿੰਘ ਭੱਟੀ-ਕਾਨੂੰਨੀ ਸਲਾਹਕਾਰ ਚੁਣੇ ਗਏ।