For the best experience, open
https://m.punjabitribuneonline.com
on your mobile browser.
Advertisement

ਸਾਹਿਤਕਾਰਾਂ ਵੱਲੋਂ ਰਚਨਾਵਾਂ ਦਾ ਦੌਰ

07:27 AM Jan 14, 2024 IST
ਸਾਹਿਤਕਾਰਾਂ ਵੱਲੋਂ ਰਚਨਾਵਾਂ ਦਾ ਦੌਰ
ਸਾਹਿਤ ਸਭਾ ਦੇ ਪ੍ਰਧਾਨ ਬਲਬੀਰ ਬੱਲੀ ਕਵਿਤਾ ਪੇਸ਼ ਕਰਦੇ ਹੋਏ। -ਫ਼ੋਟੋ: ਗਿੱਲ
Advertisement

ਨਿੱਜੀ ਪੱਤਰ ਪ੍ਰੇਰਕ
ਰਾਏਕੋਟ, 13 ਜਨਵਰੀ
ਲੋਹੜੀ ਮੌਕੇ ਸਾਹਿਤ ਸਭਾ ਰਾਏਕੋਟ ਦੀ ਵਿਸ਼ੇਸ਼ ਮਿਲਣੀ ਬਲਬੀਰ ਸਿੰਘ ਬੱਲੀ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਸਾਹਿਤਕਾਰਾਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਗੀਤਕਾਰ ਰਾਮ ਸਿੰਘ ਹਠੂਰ ਨੇ ਆਪਣੀ ਨਵੀਂ ਕਿਤਾਬ ‘ਅੰਨ ਦੇ ਭੰਡਾਰ’ ਵਿੱਚੋਂ ਕੁਝ ਗੀਤ ਅਤੇ ਬੋਲੀਆਂ ਪੇਸ਼ ਕੀਤੀਆਂ। ਸੋਮਾ ਕਲਸੀਆਂ ਨੇ ਮਿਨੀ ਕਹਾਣੀ ‘ਵਿਰਾਸਤ’ ਪੇਸ਼ ਕੀਤੀ ਅਤੇ ਬਲਬੀਰ ਬੱਲੀ ਨੇ ਕਵਿਤਾ ‘ਪੰਜਾਬ’ ਪੇਸ਼ ਕੀਤੀ। ਜਗਦੇਵ ਸਿੰਘ ਕਲਸੀ ਨੇ ਵੀ ਕਵਿਤਾ ‘ਹੰਝੂ ’ਤੇ ਲਾਟਾਂ’ ਪੇਸ਼ ਕੀਤੀ। ਸਭਾ ਦੇ ਸਰਪ੍ਰਸਤ ਜਰਨੈਲ ਸਿੰਘ ਅੱਚਰਵਾਲ ਨੇ ਸਾਹਿਤ ਪ੍ਰੇਮੀ ਸੰਸਥਾਵਾਂ ਨਾਲ ਸਾਂਝ ਵਧਾਉਣ ’ਤੇ ਜ਼ੋਰ ਦਿੱਤਾ। ਡਾ. ਹਰਜਿੰਦਰ ਸਿੰਘ ਆਂਡਲੂ, ਡਾ. ਗੁਰਚਰਨ ਸਿੰਘ ਬੜਿੰਗ, ਮਾਸਟਰ ਪ੍ਰੀਤਮ ਸਿੰਘ ਬਰ੍ਹਮੀ ਅਤੇ ਹੋਰਾਂ ਨੇ ਸਭਾ ਵੱਲੋਂ ਪੇਸ਼ ਮਤਿਆਂ ’ਤੇ ਵਿਚਾਰ ਚਰਚਾ ਵਿੱਚ ਭਾਗ ਲਿਆ। ਸਾਹਿਤ ਸਭਾ ਦਾ ਸਥਾਪਨਾ ਦਿਵਸ ਮਨਾਉਣ ਬਾਰੇ ਸਰਬਸੰਮਤੀ ਨਾਲ ਮਤਾ ਪ੍ਰਵਾਨ ਕੀਤਾ। ਨਗਰ ਕੌਂਸਲ ਰਾਏਕੋਟ ਵੱਲੋਂ ਸਾਹਿਤ ਸਭਾ ਲਈ ਥਾਂ ਰਾਖਵੀਂ ਕਰਨ ਬਾਰੇ ਉਪਰਾਲਾ ਕਰਨ ਦਾ ਫ਼ੈਸਲਾ ਕੀਤਾ ਗਿਆ।

Advertisement

Advertisement
Advertisement
Author Image

Advertisement