For the best experience, open
https://m.punjabitribuneonline.com
on your mobile browser.
Advertisement

ਓਡਿਸੀ ਨ੍ਰਿਤ ਕਲਾਕਾਰ ਸੁਜਾਤਾ ਮਹਾਪਾਤਰਾ ਵੱਲੋਂ ਪੇਸ਼ਕਾਰੀ

06:59 AM Feb 23, 2024 IST
ਓਡਿਸੀ ਨ੍ਰਿਤ ਕਲਾਕਾਰ ਸੁਜਾਤਾ ਮਹਾਪਾਤਰਾ ਵੱਲੋਂ ਪੇਸ਼ਕਾਰੀ
ਪੇਸ਼ਕਾਰੀ ਦਿੰਦੀ ਹੋਈ ਓਡਿਸੀ ਨ੍ਰਿਤ ਕਲਾਕਾਰ ਸੁਜਾਤਾ ਮਹਾਪਾਤਰਾ। -ਫੋਟੋ: ਬਸਰਾ
Advertisement

ਖੇਤਰੀ ਪ੍ਰਤੀਨਿਧ
ਲੁਧਿਆਣਾ, 22 ਫਰਵਰੀ
ਰਾਮਗੜ੍ਹੀਆ ਗਰਲਜ਼ ਕਾਲਜ ਦੇ ਡਾਂਸ ਅਤੇ ਸੰਗੀਤ ਵਿਭਾਗ ਵੱਲੋਂ ਸਪਿੱਕ ਮੈਕੇ (ਲੁਧਿਆਣਾ ਚੈਪਟਰ) ਦੇ ਸਹਿਯੋਗ ਨਾਲ ਓਡਿਸੀ ਡਾਂਸਰ ਅਤੇ ਸੰਗੀਤ ਨਾਟਕ ਅਕਾਦਮੀ ਐਵਾਰਡੀ ਵਿਦੁਸ਼ੀ ਸੁਜਾਤਾ ਮਹਾਪਾਤਰਾ ਦੀ ਡਾਂਸ ਪੇਸ਼ਕਾਰੀ ਲਈ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਰਣਜੋਧ ਸਿੰਘ ਅਤੇ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਜਸਪਾਲ ਕੌਰ ਵੱਲੋਂ ਕਾਲਜ ਪਹੁੰਚੇ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ। ਇਸ ਦੌਰਾਨ ਸਪਿੱਕ ਮੈਕੇ ਦੀ ਟੀਮ ਵੱਲੋਂ ਪਹੁੰਚੇ ਡਾ. ਇਸ਼ੀਤਾ ਅਰੋੜਾ, ਅਤੁਲ ਤਲਵਾਰ ਅਤੇ ਨੀਲਮ ਕਪੂਰ ਨੇ ਕਿਹਾ ਕਿ ਸਪਿੱਕ ਮੈਕੇ ਦਾ ਉਦੇਸ਼ ਨੌਜਵਾਨ ਪੀੜ੍ਹੀ ਨੂੰ ਭਾਰਤ ਦੇ ਅਮੀਰ ਵਿਰਸੇ ਬਾਰੇ ਜਾਗਰੂਕ ਕਰਨਾ ਹੈ।
ਸਮਾਗਮ ਵਿੱਚ ਧਾਰਮਿਕ ਰਸਮਾਂ ਤੋਂ ਬਾਅਦ ਓਡਿਸੀ ਡਾਂਸਰ ਸੁਜਾਤਾ ਮਹਾਪਾਤਰਾ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਸਾਰਿਆਂ ਨੂੰ ਮੋਹ ਲਿਆ। ਉਨ੍ਹਾਂ ਨੇ ਆਪਣੀ ਪੇਸ਼ਕਾਰੀ ਨੂੰ ਮੰਗਲਾਚਰਨ ਨਾਲ ਸ਼ੁਰੂ ਕਰਕੇ ਨ੍ਰਿਤ ਦੀਆਂ ਵਿਭਿੰਨ ਵੰਨਗੀਆਂ ਨੂੰ ਪੇਸ਼ ਕੀਤਾ। ਇਸ ਮੌਕੇ ਸੰਗੀਤਕਾਰ ਵਜੋਂ ਰਾਜੇਸ਼ ਕੁਮਾਰ ਲੇਂਕਾ ਨੇ ਗਾਇਨ, ਪਖਾਵਜ ਉੱਤੇ ਬੁੱਧਨਾਥ ਸਵੇਂਈ, ਬੰਸਰੀ ’ਤੇ ਰੁਦਰ ਪ੍ਰਸਾਦ ਪਰੀਡਾ ਅਤੇ ਵਾਇਲਨ ’ਤੇ ਆਸ਼ੀਸ਼ ਕੁਮਾਰ ਨੇ ਸਾਥ ਦਿੱਤਾ। ਇਸ ਦੌਰਾਨ ਰਾਮਗੜ੍ਹੀਆ ਕੌਂਸਲ ਦੇ ਪ੍ਰਧਾਨ ਰਣਜੋਧ ਸਿੰਘ ਨੇ ਕਿਹਾ ਕਿ ਇਹ ਸਾਡੀ ਖੁਸ਼ਕਿਸਮਤੀ ਹੈ ਕਿ ਸਾਨੂੰ ਸਪਿਕ ਮੈਕੇ ਦੇ ਸਹਿਯੋਗ ਨਾਲ ਕਾਲਜ ਦੇ ਵਿਹੜੇ ਮਹਾਨ ਨ੍ਰਿਤ ਕਲਾਕਾਰ ਸੁਜਾਤਾ ਮਹਾਪਾਤਰਾ ਦੀ ਕਲਾ ਨੂੰ ਦੇਖਣ ਦਾ ਮੌਕਾ ਮਿਲਿਆ।

Advertisement

Advertisement
Author Image

Advertisement
Advertisement
×