ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪ੍ਰਸ਼ਾਸਨਿਕ ਅਧਿਕਾਰੀਆਂ ਲਈ ਸਿਰਦਰਦੀ ਬਣੀਆਂ ਲੋਕ ਸਮੱਸਿਆਵਾਂ

11:27 AM Jun 16, 2024 IST

ਪ੍ਰਭੂ ਦਿਆਲ
ਸਿਰਸਾ, 15 ਜੂਨ
ਹਰਿਆਣਾ ਸਰਕਾਰ ਦੇ ਹੁਕਮਾਂ ਮੁਤਾਬਕ ਲਾਏ ਜਾ ਰਹੇ ਸਮੱਸਿਆ ਹੱਲ ਕੈਂਪ ਹੁਣ ਪ੍ਰਸ਼ਾਸਨਿਕ ਅਧਿਕਾਰੀਆਂ ਲਈ ਸਿਰਦਰਦੀ ਬਣ ਗਏ ਹਨ। ਰੋਜ਼ਾਨਾ ਵੱਡੀ ਗਿਣਤੀ ’ਚ ਲੋਕ ਆਪਣੀਆਂ ਸਮੱਸਿਆਵਾਂ ਸਬੰਧੀ ਡਿਪਟੀ ਕਮਿਸ਼ਨਰ ਦੇ ਦਫ਼ਤਰ ਪੁੱਜ ਰਹੇ ਹਨ ਪਰ ਲੋਕਾਂ ਦੀਆਂ ਸਮੱਸਿਆਵਾਂ ਦੂਰ ਹੋਣ ਦਾ ਨਾਂ ਨਹੀਂ ਲੈ ਰਹੀਆਂ। ਰੋਜ਼ਾਨਾ ਡੀਸੀ ਦੇ ਦਫ਼ਤਰ ’ਚ ਲੋਕਾਂ ਦੀਆਂ ਛੋਟੀਆਂ ਛੋਟੀਆਂ ਸਮੱਸਿਆਵਾਂ ਦੇ ਅੰਬਾਰ ਲੱਗ ਰਹੇ ਹਨ। ਡੀਸੀ ਦਫ਼ਤਰ ਪੁੱਜ ਰਹੀਆਂ ਸਮੱਸਿਆਵਾਂ ’ਚੋਂ ਕੁਝ ਕੁ ਦਾ ਹੀ ਹੱਲ ਹੋ ਰਿਹਾ ਹੈ ਜਦੋਂਕਿ ਜਿਆਦਾਤਰ ਲੋਕਾਂ ਨੂੰ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਠੋਕਰਾਂ ਖਾਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਡਿਪਟੀ ਕਮਿਸ਼ਨਰ ਵੱਲੋਂ ਲਾਏ ਜਾ ਰਹੇ ਸਮੱਸਿਆ ਹੱਲ ਕੈਂਪ ’ਚ ਲੋਕ ਆਪਣੀ ਪੈਨਸ਼ਨ, ਪਰਿਵਾਰ ਪਛਾਣ ਪੱਤਰ, ਰਾਸ਼ਨ ਕਾਰਡ, ਬਿਜਲੀ, ਪੀਣ ਦੇ ਪਾਣੀ ਆਦਿ ਦੀਆਂ ਸਮੱਸਿਆਵਾਂ ਲੈ ਕੇ ਪੁੱਜ ਰਹੇ ਹਨ। ਇਨ੍ਹਾਂ ’ਚ ਜਿਆਦਾ ਵਡੇਰੀ ਉਮਰ ਦੇ ਲੋਕ ਹਨ, ਜਿਨ੍ਹਾਂ ਦੀ ਪੈਨਸ਼ਨ ਜਾਂ ਪਰਿਵਾਰ ਪਛਾਣ ਪੱਤਰ ਦੀ ਸਮੱਸਿਆਵਾਂ ਹਨ। ਡੀਸੀ ਕੋਲ ਪੁੱਜ ਰਹੀਆਂ ਸਮੱਸਿਆਵਾਂ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਹਨ, ਜਿਨ੍ਹਾਂ ਨੂੰ ਵਿਭਾਗ ਮੁਖੀ ਦੇ ਪੱਧਰ ’ਤੇ ਹੀ ਹੱਲ ਕੀਤਾ ਜਾ ਸਕਦਾ ਹੈ। ਆਪਣੀਆਂ ਸਮੱਸਿਆਵਾਂ ਲੈ ਕੇ ਡੀਸੀ ਦਫ਼ਤਰ ਪੁੱਜੇ ਕਈ ਲੋਕਾਂ ਨੇ ਦੱਸਿਆ ਹੈ ਕਿ ਉਹ ਪਰਿਵਾਰ ਪਛਾਣ ਪੱਤਰ ਨੂੰ ਠੀਕ ਕਰਵਾਉਣ ਲਈ ਇਕ-ਇਕ ਦੋ ਦੋ ਸਾਲਾਂ ਤੋਂ ਦਫ਼ਤਰਾਂ ਦੇ ਗੇੜੇ ਮਾਰ ਰਹੇ ਹਨ ਪਰ ਉਨ੍ਹਾਂ ਦੀ ਸੁਣਵਾਈ ਨਹੀਂ ਹੋਈ। ਕਈਆਂ ਨੇ ਦੱਸਿਆ ਕਿ ਬਾਬੂਆਂ ਦੇ ਵਿਹਾਰ ਤੋਂ ਅੱਕਿਆਂ ਨੇ ਉਨ੍ਹਾਂ ਨੇ ਆਪਣੀ ਸਮੱਸਿਆ ਸੀਐੱਮ ਵਿੰਡੋ ’ਚ ਵੀ ਲਾਈ ਪਰ ਸਮੱਸਿਆਵਾਂ ਦਾ ਹੱਲ ਨਹੀਂ ਹੋਇਆ। ਅੱਜ ਡੀਸੀ ਵੱਲੋਂ ਲਾਏ ਗਏ ਸਮੱਸਿਆ ਹੱਲ ਕੈਂਪ ’ਚ 103 ਲੋਕ ਆਪਣੀ ਸਮੱਸਿਆ ਲੈ ਕੇ ਆਏ ਜਿਨ੍ਹਾਂ ਵਿੱਚੋਂ 19 ਸਮੱਸਿਆਵਾਂ ਪਰਿਵਾਰਕ ਸ਼ਨਾਖਤੀ ਕਾਰਡ ਨਾਲ ਸਬੰਧਤ, 24 ਸਮੱਸਿਆਵਾਂ ਪੈਨਸ਼ਨ ਨਾਲ ਸਬੰਧਤ, 12 ਸਮੱਸਿਆਵਾਂ ਪੁਲੀਸ ਵਿਭਾਗ ਨਾਲ ਸਬੰਧਤ ਤੇ ਹੋਰ ਵਿਭਾਗਾਂ ਨਾਲ ਸਬੰਧਤ ਸਨ।

Advertisement

Advertisement
Advertisement