ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਭੱਲੋਵਾਲ ਨੇੜੇ ਤਜਵੀਜ਼ਤ ਕੂੜਾ ਡੰਪ ਦਾ ਲੋਕਾਂ ਵਲੋਂ ਵਿਰੋਧ

08:48 AM Sep 09, 2024 IST
ਭੱਲੋਵਾਲ ਨੇੜੇ ਬਣਾਏ ਜਾਣ ਵਾਲੇ ਕੂੜਾ ਡੰਪ ਦੀ ਜ਼ਮੀਨ।

ਜਗਜੀਤ ਸਿੰਘ
ਮੁਕੇਰੀਆਂ, 8 ਸਤੰਬਰ
ਨਗਰ ਕੌਂਸਲ ਵੱਲੋਂ ਸ਼ਹਿਰ ਦਾ ਕੂੜਾ ਡੰਪ ਕਰਨ ਲਈ ਮੁਕੇਰੀਆਂ-ਤਲਵਾੜਾ ਮਾਰਗ ’ਤੇ ਸ਼ਾਹ ਨਹਿਰ ਦੇ ਫੀਡਰ ਕੋਲ ਬਣਾਏ ਜਾ ਰਹੇ ਤਜਵੀਜ਼ਤ ਡੰਪ ਦਾ ਸਥਾਨਕ ਲੋਕਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਤਜਵੀਜ਼ਤ ਡੰਪ ਸ਼ਹਿਰ ਦੇ ਕੁਝ ਰਸੂਖਦਾਰਾਂ ਵੱਲੋਂ ਖਰੀਦੀ ਜ਼ਮੀਨ ’ਤੇ ਬਣਾਏ ਜਾਣ ਲਈ ਹਾਲ ਹੀ ਵਿੱਚ ਨਹਿਰੀ ਜ਼ਮੀਨ ਦੀ ਨਿਸ਼ਾਨਦੇਹੀ ਕਰਵਾਈ ਗਈ ਹੈ। ਇਹ ਜ਼ਮੀਨ ਵੇਚਣ ਵਾਲੇ ਨੇ ਵੀ ਇੱਥੇ ਡੰਪ ਬਣਾਉਣ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਸਥਾਨਕ ਲੋਕਾਂ ਅਨੁਸਾਰ ਸਬੰਧਤ ਜ਼ਮੀਨ ’ਚੋਂ ਹਾਲੇ 1 ਏਕੜ ਜ਼ਮੀਨ ਦੀ ਰਜਿਸਟਰੀ ਹੋਈ ਹੈ ਅਤੇ 2 ਏਕੜ ਦੀ ਰਜਿਸਟਰੀ ਬਾਕੀ ਹੈ। ਇਸ ਮਾਮਲੇ ਵਿੱਚ ਪੰਜਾਬ ਪੀਡਬਲਿਊਡੀ ਵਰਕਰਜ਼ ਯੂਨੀਅਨ ਨੇ ਈਓ ਅਤੇ ਐੱਸਡੀਐੱਮ ਸਮੇਤ ਉੱਚ ਅਧਿਕਾਰੀਆਂ ਨੂੰ ਲਿਖਤੀ ਵਿਰੋਧ ਦਰਜ ਕਰਵਾਇਆ ਹੈ।
ਸ਼ਹਿਰ ਦੇ ਕੂੜੇ ਦਾ ਮੁੱਦਾ ਵਿਧਾਨ ਸਭਾ ਵਿੱਚ ਉਠਣ ਮਗਰੋਂ ਨਗਰ ਕੌਂਸਲ ਨੇ ਮੁਕੇਰੀਆਂ ਤਲਵਾੜਾ ਮਾਰਗ ’ਤੇ ਪੈਂਦੇ ਪਿੰਡ ਭੱਲੋਵਾਲ ਕੋਲ ਇੱਕ ਜ਼ਮੀਨ ਦੀ ਸ਼ਨਾਖਤ ਕੀਤੀ ਸੀ। ਇਹ ਜ਼ਮੀਨ ਕੁਝ ਹੀ ਸਮਾਂ ਪਹਿਲਾਂ ਖ ਰੀਦੀ ਗਈ ਹੈ ਅਤੇ ਕੁੱਲ 3 ਏਕੜ ’ਚੋਂ 2 ਏਕੜ ਦੀ ਰਜਿਸਟਰੀ ਹਾਲੇ ਨਹੀਂ ਹੋਈ। ਨਵੇਂ ਮਾਲਕਾਂ ਨੇ ਇਹ ਜ਼ਮੀਨ ਨਗਰ ਕੌਂਸਲ ਨੂੰ ਕੂੜਾ ਡੰਪ ਬਣਾਉਣ ਵਾਸਤੇ ਦੇਣ ਲਈ ਹਾਮੀ ਭਰੀ ਤਾਂ ਨਾਲ ਪੈਂਦੀ ਨਹਿਰੀ ਜ਼ਮੀਨ ਦੀ ਸ਼ਨਾਖਤ ਲਈ ਅਧਿਕਾਰੀਆਂ ਵੱਲੋਂ ਨਿਸ਼ਾਨਦੇਹੀ ਕਰਵਾਈ ਗਈ ਤਾਂ ਲੋਕਾਂ ਨੂੰ ਇਸ ਬਾਰੇ ਪਤਾ ਲੱਗਿਆ।
ਸਥਾਨਕ ਲੋਕਾਂ ਨੇ ਦੱਸਿਆ ਕਿ ਉਕਤ ਜ਼ਮੀਨ ਮੁਕੇਰੀਆਂ-ਊਨਾ ਵਾਇਆ ਤਲਵਾੜਾ ਮਾਰਗ ’ਤੇ ਹੈ ਅਤੇ ਰਿਹਾਇਸ਼ੀ ਅਬਾਦੀ ਦੇ ਬਿਲਕੁਲ ਨੇੜੇ ਹੈ। ਇਸ ਮਾਰਗ ਰਾਹੀਂ ਹਰ ਸਾਲ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਸ੍ਰੀ ਆਨੰਦਪੁਰ ਸਾਹਿਬ, ਬਾਬਾ ਵਡਭਾਗ ਸਿੰਘ ਅਤੇ ਮਾਤਾ ਨੈਣਾ ਦੇਵੀ ਸਮੇਤ ਹੋਰ ਧਾਰਮਿਕ ਸਥਾਨਾਂ ਨੂੰ ਹੋਲੇ ਮਹੱਲੇ ਦੌਰਾਨ ਲੰਘਦੇ ਹਨ। ਇਸ ਮਾਰਗ ਤੋਂ ਗੌਰਮਿੰਟ ਕਾਲਜ ਤਲਵਾੜਾ, ਪੌਲੀਟੈਕਨਿਕ ਕਾਲਜ ਮੁਕੇਰੀਆਂ ਤੇ ਹੋਰ ਵਿਦਿਅਕ ਅਦਾਰਿਆਂ ਦੇ ਵਿਦਿਆਰਥੀ ਲੰਘਦੇ ਹਨ। ਕੂੜਾ ਡੰਪ ਦੀ ਬਦਬੂ ਲੋਕਾਂ ਦਾ ਜਿਊਣਾ ਮੁਹਾਲ ਕਰ ਦੇਵੇਗੀ। ਨਿਯਮਾਂ ਅਨੁਸਾਰ ਰਿਹਾਇਸ਼ੀ ਖੇਤਰ ’ਚ ਕੂੜਾ ਡੰਪ ਨਹੀਂ ਕੀਤਾ ਜਾ ਸਕਦਾ।

Advertisement

ਨਗਰ ਕੌਂਸਲ ਦੇ ਈਓ ਤੇ ਐੱਸਡੀਐੱਮ ਨੂੰ ਸ਼ਿਕਾਇਤ ਭੇਜੀ

ਪਿੰਡ ਦੇ ਸਰਪੰਚ ਸ਼ੌਕੀਨ ਸਿੰਘ, ਪੁਸ਼ਪਿੰਦਰ ਸਿੰਘ, ਬਿਮਲਾ ਦੇਵੀ, ਜਸਪਾਲ ਸਿੰਘ, ਭਾਗ ਸਿੰਘ, ਨਿਰਮਲ ਸਿੰਘ ਆਦਿ ਨੇ ਦੱਸਿਆ ਕਿ ਕੂੜਾ ਡੰਪ ਉਨ੍ਹਾਂ ਦੇ ਪਰਿਵਾਰਾਂ ਲਈ ਬਿਮਾਰੀਆਂ ਦਾ ਘਰ ਬਣੇਗਾ ਜਿਸ ਨੂੰ ਉਹ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਉੱਧਰ ਪੰਜਾਬ ਪੀਡਬਲਿਊਡੀ ਵਰਕਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਰਾਮ ਨੇ ਵੀ ਨਗਰ ਕੌਂਸਲ ਦੇ ਈਓ, ਐੱਸਡੀਐੱਮ ਮੁਕੇਰੀਆਂ ਅਤੇ ਡਾਇਰੈਕਟਰ ਮਨੁੱਖੀ ਅਧਿਕਾਰ ਕਮਿਸ਼ਨਰ ਨੂੰ ਲਿਖਤੀ ਸ਼ਿਕਾਇਤ ਭੇਜ ਕੇ ਇਹ ਕੂੜਾ ਡੰਪ ਰੋਕਣ ਦੀ ਮੰਗ ਕੀਤੀ ਹੈ।

Advertisement
Advertisement