ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਤੇਜ਼ ਹਨੇੇਰੀ ਅਤੇ ਝੱਖੜ ਕਾਰਨ ਜਨ-ਜੀਵਨ ਪ੍ਰਭਾਵਿਤ

07:00 AM Jun 07, 2024 IST
ਸੰਗਰੂਰ ’ਚ ਤੇਜ਼ ਹਨੇਰੀ ਕਾਰਨ ਪੁਲੀਸ ਲਾਈਨ ਦੀ ਡਿੱਗੀ ਕੰਧ ਦੀਆਂ ਖਿੱਲਰੀਆਂ ਇੱਟਾਂ।

ਗੁਰਦੀਪ ਸਿੰਘ ਲਾਲੀ
ਸੰਗਰੂਰ, 6 ਜੂਨ
ਇੱਥੇ ਬੀਤੀ ਰਾਤ ਆਈ ਤੇਜ਼ ਹਨੇਰੀ, ਮੀਂਹ ਅਤੇ ਝੱਖੜ ਕਾਰਨ ਆਮ ਜਨ-ਜੀਵਨ ਪ੍ਰਭਾਵਿਤ ਹੋਇਆ ਹੈ। ਮੀਂਹ ਤੇ ਝੱਖੜ ਨੇ ਜਿੱਥੇ ਵੱਡੇ ਵੱਡੇ ਦਰੱਖਤ ਉਖਾੜ ਸੁੱਟੇ, ਉੱਥੇ ਬਿਜਲੀ ਦੇ ਟਰਾਂਸਫਾਰਮਰ ਅਤੇ ਖੰਭਿਆਂ ਨੂੰ ਪੁੱਟ ਸੁੱਟਿਆ। ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਟਰਾਂਸਫਾਰਮਰ ਅਤੇ ਖੰਭਿਆਂ ਦੇ ਟੁੱਟ ਜਾਣ ਕਾਰਨ ਸ਼ਹਿਰ ਅਤੇ ਆਸ-ਪਾਸ ਦੇ ਕਈ ਇਲਾਕਿਆਂ ਵਿੱਚ ਬਿਜਲੀ ਸਪਲਾਈ ਅੱਧੀ ਰਾਤ ਤੱਕ ਠੱਪ ਰਹੀ। ਜ਼ਿਲ੍ਹਾ ਸੰਗਰੂਰ ਵਿੱਚ ਪਾਵਰਕੌਮ ਦਾ ਕਰੀਬ 50 ਲੱਖ ਰੁਪਏ ਤੋਂ ਵੱਧ ਦੇ ਨੁਕਸਾਨ ਦਾ ਅਨੁਮਾਨ ਹੈ। ਬੀਤੀ ਰਾਤ ਆਈ ਤੇਜ਼ ਹਨੇਰੀ, ਮੀਂਹ ਤੇ ਝੱਖੜ ਕਾਰਨ ਕਾਫ਼ੀ ਮਾਲੀ ਨੁਕਸਾਨ ਹੋਇਆ ਹੈ। ਕਈ ਥਾਈਂ ਸੜਕਾਂ ਦੇ ਕਿਨਾਰੇ ਲੱਗੇ ਦਰੱਖਤ ਉੱਖੜ ਗਏ। ਬਿਜਲੀ ਦੇ ਟਰਾਂਸਫਾਰਮਰ ਅਤੇ ਖੰਭੇ ਟੁੱਟ ਪਏ ਜਦਕਿ ਦੁਕਾਨਾਂ ਦੇ ਬੋਰਡ ਅਤੇ ਸੜਕਾਂ ਕਿਨਾਰੇ ਲੱਗੇ ਇਸ਼ਤਿਹਾਰੀ ਬੋਰਡ ਟੁੱਟ ਗਏ। ਕਈ ਜਗ੍ਹਾ ਲਿੰਕ ਸੜਕਾਂ ਉਪਰ ਦਰੱਖਤ ਡਿੱਗਣ ਕਾਰਨ ਆਵਾਜਾਈ ਪ੍ਰਭਾਵਿਤ ਹੋਈ। ਤੇਜ਼ ਹਨੇਰੀ ਤੇ ਝੱਖੜ ਕਾਰਨ ਪੁਲੀਸ ਲਾਈਨ ਸੰਗਰੂਰ ਦੀ ਸਟੇਡੀਅਮ ਵਾਲੀ ਕਰੀਬ ਸੌ ਫੁੱਟ ਲੰਮੀ ਕੰਧ ਡਿੱਗ ਗਈ। ਡੀ.ਸੀ. ਕੰਪਲੈਕਸ ਰੋਡ ’ਤੇ ਇੱਕ ਦਰੱਖਤ ਜੜ੍ਹਾਂ ’ਚੋਂ ਉਖੜ ਗਿਆ। ਸ਼ਹਿਰ ਦੇ ਰਣਬੀਰ ਕਲੱਬ ’ਚ ਦਰੱਖਤ ਪੁੱਟਿਆ ਗਿਆ। ਹਨੇਰੀ ਨੇ ਕੌਮੀ ਹਾਈਵੇਅ ’ਤੇ ਪੱਕੇ ਰੋਸ ਧਰਨੇ ’ਤੇ ਬੈਠੇ ਪੁਲੀਸ ਭਰਤੀ ਉਮੀਦਵਾਰਾਂ ਦਾ ਟੈਂਟ ਉਖਾੜ ਸੁੱਟਿਆ ਪਰ ਨੁਕਸਾਨ ਤੋਂ ਬਚਾਅ ਹੋ ਗਿਆ। ਪਾਵਰਕੌਮ ਦੇ ਸੰਗਰੂਰ ਸਰਕਲ ਅਧੀਨ ਪੈਂਦੇ ਸੁਨਾਮ ’ਚ 24 ਟਰਾਂਸਫਾਰਮਰ, ਸੰਗਰੂਰ ’ਚ 18, ਲਹਿਰਾ ’ਚ 19, ਦਿੜ੍ਹਬਾ ’ਚ 9, ਪਾਤੜਾਂ ’ਚ 6 ਅਤੇ ਧੂਰੀ ਵਿਚ 32 ਟਰਾਂਸਫਾਰਮਰ ਡਿੱਗੇ ਹਨ ਜਦੋਂਕਿ ਇਨ੍ਹਾਂ ਇਲਾਕਿਆਂ ਵਿੱਚ ਹੀ ਬਿਜਲੀ ਦੇ ਕਰੀਬ 370 ਪੋਲ ਟੁੱਟੇ ਹਨ। ਸਭ ਤੋਂ ਵੱਧ ਨੁਕਸਾਨ ਧੂਰੀ ਖੇਤਰ ਵਿੱਚ ਹੋਇਆ ਹੈ।
ਪਾਵਰਕੌਮ ਦੇ ਸੰਗਰੂਰ ਸਰਕਲ ਦੇ ਨਿਗਰਾਨ ਇੰਜ਼ੀਨੀਅਰ ਸ੍ਰੀ ਰਤਨ ਮਿੱਤਲ ਨੇ ਦੱਸਿਆ ਕਿ ਤੇਜ਼ ਹਨੇਰੀ ਅਤੇ ਝੱਖੜ ਕਾਰਨ ਪਾਵਰ ਕਾਰਪੋਰੇਸ਼ਨ ਦੇ ਸੰਗਰੂਰ ਸਰਕਲ ਅਧੀਨ ਖੇਤਰ ਵਿੱਚ ਬਿਜਲੀ ਦੇ 70 ਟਰਾਂਸਫਾਰਮਰ, ਕਰੀਬ 370 ਪੋਲ ਅਤੇ ਸਪਲਾਈ ਤਾਰਾਂ ਟੁੱਟ ਗਈਆਂ ਹਨ ਅਤੇ ਅਜੇ ਹੋਰ ਨੁਕਸਾਨ ਦੀਆਂ ਰਿਪੋਰਟਾਂ ਮਿਲ ਰਹੀਆਂ ਹਨ। ਬਿਜਲੀ ਦੇ ਟਰਾਂਸਫਾਰਮਰ, ਪੋਲ ਅਤੇ ਸਪਲਾਈ ਤਾਰਾਂ ਟੁੱਟਣ ਨਾਲ ਪਾਵਰਕੌਮ ਦਾ ਕਰੀਬ 50 ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ।

Advertisement

ਮਾਲੇਰਕੋਟਲਾ: ਟਰਾਂਸਫਾਰਮਰਾਂ, ਖੰਭਿਆਂ ਤੇ ਤਾਰਾਂ ਦਾ ਨੁਕਸਾਨ

ਤੇਜ਼ ਹਨੇਰੀ ਕਾਰਨ ਡਿੱਗਿਆ ਹੋਇਆ ਟਰਾਂਸਫਾਰਮਰ।
-ਫੋਟੋ: ਰਾਣੂ

ਮਾਲੇਰਕੋਟਲਾ (ਨਿੱਜੀ ਪੱਤਰ ਪ੍ਰੇਰਕ): ਮਾਲੇਰਕੋਟਲਾ ਅਤੇ ਇਸ ਦੇ ਆਸ-ਪਾਸ ਦੇ ਪਿੰਡਾਂ ਵਿੱਚ ਲੰਘੀ ਰਾਤ ਆਈ ਧੂੜ ਭਰੀ ਤੇਜ਼ ਹਨੇਰੀ ਕਾਰਨ ਜਿੱਥੇ ਦਰੱਖ਼ਤ ਉੱਖੜ ਗਏ, ਉੱਥੇ ਹੀ ਬਿਜਲੀ ਦੇ ਟਰਾਂਸਫ਼ਾਰਮਰਾਂ, ਖੰਭਿਆਂ ਅਤੇ ਤਾਰਾਂ ਦਾ ਵੀ ਨੁਕਸਾਨ ਹੋਇਆ। ਦਰੱਖਤ ਡਿੱਗਣ ਕਾਰਨ ਤਾਰਾਂ ਟੁੱਟ ਗਈਆਂ, ਜਿਸ ਨਾਲ ਇਸ ਖੇਤਰ ’ਚ ਬਿਜਲੀ ਦੀ ਸਪਲਾਈ ਪ੍ਰਭਾਵਿਤ ਹੋਈ। ਕੁਝ ਘੰਟੇ ਬਿਜਲੀ ਬੰਦ ਰਹਿਣ ਕਾਰਨ ਬਿਮਾਰਾਂ, ਬਜ਼ੁਰਗਾਂ ਅਤੇ ਬੱਚਿਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਅਤੇ ਪਾਣੀ ਦੀ ਸਪਲਾਈ ਵੀ ਪ੍ਰਭਾਵਿਤ ਹੋਈ। ਰਾਤ ਨੂੰ ਹੀ ਪਾਵਰਕੌਮ ਅਧਿਕਾਰੀ ਅਤੇ ਮੁਲਾਜ਼ਮ ਬਿਜਲੀ ਸਪਲਾਈ ਚਾਲੂ ਕਰਨ ਲਈ ਜੁਟੇ ਰਹੇ। ਕਾਰਜਕਾਰੀ ਇੰਜਨੀਅਰ ਹਰਵਿੰਦਰ ਸਿੰਘ ਧੀਮਾਨ ਨੇ ਕਿਹਾ ਕਿ ਤੇਜ਼ ਹਨੇਰੀ ਕਾਰਨ ਪਾਵਰਕੌਮ ਨੂੰ ਵਿੱਤੀ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਖੇਤਰਾਂ ’ਚ ਰਾਤ ਨੂੰ ਹੀ ਬਿਜਲੀ ਸਪਲਾਈ ਚਾਲੂ ਕਰ ਦਿੱਤੀ ਗਈ ਸੀ ਪਰ ਕੁਝ ਖੇਤਰਾਂ ’ਚ ਤਾਰਾਂ ਵਗ਼ੈਰਾ ਨੂੰ ਠੀਕ ਕੀਤਾ ਜਾ ਰਿਹਾ ਹੈ।

ਪਾਤੜਾਂ: ਦੋ ਬੱਸਾਂ ਅਤੇ ਟਾਟਾ ਏਸ ਟੈਂਪੂ ਸੜਿਆ

ਪਾਤੜਾਂ (ਗੁਰਨਾਮ ਸਿੰਘ ਚੌਹਾਨ): ਤੇਜ਼ ਹਨੇਰੀ ਕਾਰਨ ਬੀਤੀ ਰਾਤ ਸੰਗਰੂਰ ਰੋਡ ਉੱਤੇ ਇੱਕ ਟਰਾਂਸਪੋਰਟ ਕੰਪਨੀ ਦੇ ਗਰਾਜ ਵਿੱਚ ਦੋ ਬੱਸਾਂ ਅਤੇ ਇੱਕ ਟਾਟਾ ਏਸ ਟੈਂਪੂ ਸੜ ਕੇ ਸੁਆਹ ਹੋ ਗਿਆ। ਲੋਕਾਂ ਵੱਲੋਂ ਅੱਗ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਤੇਜ਼ ਹਨੇਰੀ ਕਰਕੇ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਦੇਰੀ ਨਾਲ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਨਾਲ ਅੱਗ ਉੱਤੇ ਕਾਬੂ ਪਾਇਆ ਗਿਆ। ਫਰੈਂਕੋ ਬੱਸ ਸਰਵਿਸ ਦੇ ਮਾਲਕ ਹੰਸਰਾਜ ਨੇ ਦੱਸਿਆ ਕਿ ਟਰਾਂਸਪੋਰਟ ਦੇ ਨਾਲ ਪੁਰਾਣੀਆਂ ਬੱਸਾਂ ਦੀ ਵੇਚ ਖ਼ਰੀਦ ਦਾ ਕੰਮ ਹੈ। ਗਰਾਜ ਉਪਰੋਂ ਬਿਜਲੀ ਦੀਆਂ ਹਾਈ ਵੋਲਟੇਜ ਤਾਰਾਂ ਤੇ ਬਿਜਲੀ ਦੀ ਛੋਟੀ ਲਾਈਨ ਨੇੜਿਓਂ ਲੰਘਦੀ ਹੈ। ਉਨ੍ਹਾਂ ਦੱਸਿਆ ਕਿ ਤੇਜ਼ ਹਨੇਰੀ ਦੌਰਾਨ ਅਚਾਨਕ ਅੱਗ ਲੱਗਣ ਕਾਰਨ ਦੋ ਬੱਸਾਂ, ਇੱਕ ਟਾਟਾ ਏਸ ਗੱਡੀ ਸੜ ਗਈ ਹੈ। ਇਸੇ ਦੌਰਾਨ ਹੋਰ ਬੱਸਾਂ ਨੂੰ ਲੋਕਾਂ ਨੇ ਬੜੀ ਮੁਸ਼ਕਲ ਨਾਲ ਬਾਹਰ ਕੱਢਿਆ।

Advertisement

Advertisement