For the best experience, open
https://m.punjabitribuneonline.com
on your mobile browser.
Advertisement

ਸਿਟੀ ਬਿਊਟੀਫੁੱਲ ਵਿੱਚ ਮੀਂਹ ਤੇ ਗੜਿਆਂ ਕਾਰਨ ਜਨ-ਜੀਵਨ ਪ੍ਰਭਾਵਿਤ

08:46 AM Feb 02, 2024 IST
ਸਿਟੀ ਬਿਊਟੀਫੁੱਲ ਵਿੱਚ ਮੀਂਹ ਤੇ ਗੜਿਆਂ ਕਾਰਨ ਜਨ ਜੀਵਨ ਪ੍ਰਭਾਵਿਤ
ਮੁਹਾਲੀ ਦੇ ਇੱਕ ਨਿੱਜੀ ਕਾਲਜ ਵਿੱਚ ਪਏ ਗੜਿਆਂ ਦੀ ਤਸਵੀਰ। -ਫੋਟੋ: ਵਿੱਕੀ ਘਾਰੂ
Advertisement

੍ਰਬਿਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 1 ਫਰਵਰੀ
ਸਿਟੀ ਬਿਊਟੀਫੁੱਲ ਚੰਡੀਗੜ੍ਹ ਵਿੱਚ ਅੱਜ ਹਨੇਰੀ ਝੱਖੜ ਤੋਂ ਬਾਅਦ ਮੀਂਹ ਪਏ ਗੜਿਆਂ ਕਾਰਨ ਸ਼ਹਿਰ ਦੀਆਂ ਸੜਕਾਂ ’ਤੇ ਬਰਫ਼ ਦੀ ਸਫੈਦ ਚਾਦਰ ਵਿੱਛ ਗਈ। ਉਸ ਤੋਂ ਬਾਅਦ ਪਏ ਤੇਜ਼ ਮੀਂਹ ਨੇ ਵੀ ਸ਼ਹਿਰ ਨੂੰ ਜਲ-ਥਲ ਕਰ ਕੇ ਰੱਖ ਦਿੱਤਾ ਹੈ। ਮੀਂਹ ਕਰ ਕੇ ਸ਼ਹਿਰ ਦੀਆਂ ਸਾਰੀਆਂ ਮੁੱਖ ਸੜਕਾਂ ਵੀ ਪਾਣੀ ਵਿੱਚ ਡੁੱਬ ਗਈਆਂ, ਜਿਸ ਕਾਰਨ ਲੋਕਾਂ ਨੂੰ ਸੜਕਾਂ ’ਤੇ ਵਾਹਨ ਚਲਾਉਣ ਵਿੱਚ ਭਾਰਤੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੈ। ਇਸ ਤੋਂ ਪਹਿਲਾਂ ਸ਼ਹਿਰ ਵਿੱਚ ਚੱਲੀ ਤੇਜ਼ ਹਵਾਵਾਂ ਨੇ ਦਰੱਖਤਾਂ ਦੇ ਪੱਤੇ ਝਾੜ ਕੇ ਰੱਖ ਦਿੱਤੇ ਹਨ। ਇਸ ਦੌਰਾਨ ਕੁਝ ਥਾਵਾਂ ’ਤੇ ਦਰੱਖਤਾਂ ਦੇ ਟਾਹਣੇ ਟੁੱਟ ਕੇ ਸੜਕਾਂ ’ਤੇ ਡਿੱਗ ਗਏ। ਮੀਂਹ ਕਰਕੇ ਸ਼ਹਿਰ ਵਿੱਚ ਸੜਕੀ ਆਵਾਜਾਈ ਪ੍ਰਭਾਵਿਤ ਹੋ ਗਈ, ਜਿਸ ਨੂੰ ਦੇਖਦਿਆਂ ਚੰਡੀਗੜ੍ਹ ਟਰੈਫਿਕ ਪੁਲੀਸ ਨੇ ਵੀ ਐਡਵਾਈਜ਼ਰੀ ਜਾਰੀ ਕਰ ਦਿੱਤੀ। ਪੁਲੀਸ ਨੇ ਲੋਕਾਂ ਨੂੰ ਘਰ ਤੋਂ ਬਾਹਰ ਲੋੜ ਪੈਣ ’ਤੇ ਨਿਕਲਣ ਦੀ ਅਪੀਲ ਕੀਤੀ। ਬੁੱਧਵਾਰ ਰਾਤ ਨੂੰ ਖਰਾਬ ਮੌਸਮ ਦੇ ਚਲਦਿਆਂ ਸ਼ਹੀਦ ਭਗਤ ਸਿੰਘ ਕੌਮਾਂਤਰੀ ਹਵਾਈ ਅੱਡਾ ਮੁਹਾਲੀ ਤੋਂ ਵੀ ਅੱਧਾ ਦਰਜਨ ਦੇ ਕਰੀਬ ਉਡਾਣਾ ਨੂੰ ਰੱਦ ਕਰ ਦਿੱਤਾ ਹੈ।
ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਸ਼ਹਿਰ ਵਿੱਚ 24 ਘੰਟਿਆਂ ਵਿੱਚ 27.7 ਐੱਮਐੱਮ ਮੀਂਹ ਪਿਆ ਹੈ। ਮੀਂਹ ਕਰਕੇ ਸ਼ਹਿਰ ਵਿੱਚ ਦਿਨ ਸਮੇਂ ਤਾਪਮਾਨ ਵਿੱਚ 6 ਡਿਗਰੀ ਸੈਲਸੀਅਸ ਤੱਕ ਦੀ ਗਿਰਾਵਟ ਦਰਜ ਕੀਤੀ ਗਈ ਹੈ। ਅੱਜ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 15 ਡਿਗਰੀ ਸੈਲਸੀਅਸ ਸੀ, ਜਦੋਂ ਕਿ ਘੱਟ ਤੋਂ ਘੱਟ ਤਾਪਮਾਨ 12.5 ਡਿਗਰੀ ਸੈਲਸੀਅਸ ਦਰਜ ਕੀਤਾ ਹੈ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਚੰਡੀਗੜ੍ਹ ਵਿੱਚ 2, 3 ਤੇ 4 ਫਰਵਰੀ ਨੂੰ ਦਰਮਿਆਣਾ ਮੀਂਹ ਪੈ ਸਕਦਾ ਹੈ।
ਪੰਚਕੂਲਾ(ਪੱਤਰ ਪ੍ਰੇਰਕ): ਪੰਚਕੂਲਾ ਵਿੱਚ ਅੱਜ ਦਿਨ ਭਰ ਪਏ ਮੀਂਹ ਕਾਰਨ ਨੇ ਜਨ-ਜੀਵਨ ਪੂਰੀ ਤਰ੍ਹਾਂ ਠੱਪ ਕਰ ਦਿੱਤਾ। ਪੌਣਾ ਘੰਟਾ ਪਏ ਮੀਂਹ ਅਤੇ ਗੜਿਆਂ ਨੇ ਪੰਚਕੂਲਾਂ ਦੀਆਂ ਸੜਕਾਂ ਉੱਤੇ ਸਫ਼ੈਦ ਚਾਦਰ ਵਿਛਾ ਦਿੱਤੀ। ਘੱਗਰ ਨਦੀ ਅਤੇ ਕੌਸ਼ਲਿਆਂ ਨਦੀ ਦਾ ਪਾਣੀ ਵੀ ਚੜ੍ਹਿਆ ਰਿਹਾ। ਸੈਕਟਰ-20 ਦਾ ਟੀ-ਪੁਆਂਇੰਟ, ਤਵਾ ਚੌਕ, ਲੇਬਰ ਚੌਕ ਉੱਤੇ ਪਾਣੀ ਤਲਾਅ ਵਾਂਗ ਨਜ਼ਰ ਆ ਰਿਹਾ ਸੀ। ਕਈ ਲੋਕਾਂ ਦੇ ਵਾਹਨ ਇਹਨਾਂ ਚੌਕਾਂ ਉੱਤੇ ਫਸ ਗਏ। ਭਾਰੀ ਬਰਸਾਤ ਕਾਰਨ ਹਰਿਆਣਾ ਰੋਡਵੇਜ਼ ਦੀਆਂ ਬੱਸਾਂ ਨਹੀਂ ਪਹੁੰਚੀਆਂ ਅਤੇ ਲੋਕਾਂ ਇਹਨਾਂ ਬੱਸਾਂ ਦਾ ਇੰਤਜ਼ਾਰ ਕਰਦੀਆਂ ਰਹੀਆਂ। ਸੈਕਟਰ-20 ਦੀਆਂ ਕਈ ਸੁਸਾਇਟੀਆਂ ਦੇ ਵਿੱਚ ਸੀਵਰੇਜ ਦਾ ਪਾਣੀ ਓਵਰਫਲੋਅ ਹੋਣ ਕਾਰਨ ਪਾਣੀ ਲਿਫਟਾਂ ਵਿੱਚ ਵੜ੍ਹ ਗਿਆ।

Advertisement

Advertisement
Author Image

Advertisement
Advertisement
×