For the best experience, open
https://m.punjabitribuneonline.com
on your mobile browser.
Advertisement

ਸਨਾ ਜਾਵੇਦ ’ਚ ਲੋਕਾਂ ਦੀ ਦਿਲਚਸਪੀ ਵਧੀ

08:32 AM Jan 22, 2024 IST
ਸਨਾ ਜਾਵੇਦ ’ਚ ਲੋਕਾਂ ਦੀ ਦਿਲਚਸਪੀ ਵਧੀ
Advertisement

ਮੁੰਬਈ: ਪਾਕਿਸਤਾਨ ਦੇ ਕ੍ਰਿਕਟ ਖਿਡਾਰੀ ਸ਼ੋਏਬ ਮਲਿਕ ਨਾਲ ਲੰਘੇ ਦਿਨ ਨਿਕਾਹ ਕਰਵਾਉਣ ਵਾਲੀ ਪਾਕਿਸਤਾਨੀ ਅਦਾਕਾਰਾ ਸਨਾ ਜਾਵੇਦ ਬਾਰੇ ਜਾਣਨ ’ਚ ਲੋਕ ਕਾਫੀ ਦਿਲਚਸਪੀ ਦਿਖਾ ਰਹੇ ਹਨ। ਸੋਸ਼ਲ ਮੀਡੀਆ ’ਤੇ ਲੋਕ ਇਹ ਜਾਣਨਾ ਚਾਹੁੰਦੇ ਹਨ ਕਿ ਸਨਾ ਜਾਵੇਦ ਕੌਣ ਹੈ। ਪਾਕਿਸਤਾਨੀ ਕ੍ਰਿਕਟਰ ਸ਼ੋਏਬ ਨੇ ਪਹਿਲਾਂ ਆਇਸ਼ਾ ਸਿੱਦੀਕੀ ਅਤੇ ਬਾਅਦ ਵਿਚ ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਨਾਲ ਨਿਕਾਹ ਕਰਵਾਇਆ ਸੀ। ਹੁਣ ਉਸ ਨੇ ਸਨਾ ਜਾਵੇਦ ਨਾਲ ਨਿਕਾਹ ਕਰਵਾ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਇਹ ਸ਼ੋਏਬ ਦਾ ਤੀਜਾ ਵਿਆਹ ਹੈ। ਜਾਣਕਾਰੀ ਅਨੁਸਾਰ ਸਨਾ ਜਾਵੇਦ ਦਾ ਜਨਮ 25 ਮਾਰਚ, 1993 ਨੂੰ ਸਾਊਦੀ ਅਰਬ ਵਿੱਚ ਹੋਇਆ ਸੀ ਜਿਸ ਦਾ ਪਹਿਲਾ ਨਿਕਾਹ 2020 ਵਿਚ ਪਾਕਿਸਤਾਨੀ ਅਦਾਕਾਰ ਤੇ ਗਾਇਕ ਉਮਰ ਜੈਸਵਾਲ ਨਾਲ ਹੋਇਆ ਸੀ। ਉਨ੍ਹਾਂ ਦਾ 2023 ਵਿੱਚ ਤਲਾਕ ਹੋ ਗਿਆ ਸੀ। ਜ਼ਿਕਰਯੋਗ ਹੈ ਕਿ ਸਨਾ ਨੇ ਆਪਣੀ ਮੁੱਢਲੀ ਪੜ੍ਹਾਈ ਜਦਾਹ ਵਿਚਲੇ ਪਾਕਿਸਤਾਨ ਇੰਟਰਨੈਸ਼ਨਲ ਸਕੂਲ ਵਿੱਚੋਂ ਮੁਕੰਮਲ ਕੀਤੀ। ਪੜ੍ਹਾਈ ਮੁਕੰਮਲ ਕਰਨ ਤੋਂ ਬਾਅਦ ਉਹ ਪਰਿਵਾਰ ਨਾਲ ਲਾਹੌਰ ਚਲੀ ਗਈ ਅਤੇ ਬਾਅਦ ਵਿੱਚ ਕਰਾਚੀ ਯੂਨੀਵਰਸਿਟੀ ਤੋਂ ਗਰੈਜੂਏਸ਼ਨ ਕੀਤੀ। ਸਨਾ ਨੇ 2012 ’ਚ ਸੀਰੀਅਲ ‘ਸ਼ਹਿਰ-ਏ-ਜ਼ਾਤ’ ਨਾਲ ਟੀਵੀ ਜਗਤ ਵਿਚ ਪੈਰ ਧਰਿਆ ਸੀ ਪਰ ਉਹ ਰੋਮਾਂਟਿਕ ਡਰਾਮਾ ‘ਖਾਨੀ’ ਵਿੱਚ ਆਪਣੀ ਮੁੱਖ ਭੂਮਿਕਾ ਨਾਲ ਮਕਬੂਲ ਹੋਈ ਸੀ। ਉਸ ਨੇ 2017 ਵਿੱਚ ਕਾਮੇਡੀ ਫਿਲਮ ‘ਮਹਿਰੂਨਿਸਾ ਵੀ ਲਬ ਯੂ’ ਨਾਲ ਆਪਣੇ ਫਿਲਮੀ ਸਫਰ ਦੀ ਸ਼ੁਰੂਆਤ ਕੀਤੀ। ਸਨਾ ਜਾਵੇਦ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਆਪਣਾ ਨਾਂ ਬਦਲ ਕੇ ਸਨਾ ਸ਼ੋਏਬ ਮਲਿਕ ਰੱਖ ਲਿਆ ਹੈ। -ਆਈਏਐੱਨਐੱਸ

Advertisement

ਸਾਨੀਆ ਦੇ ਪਰਿਵਾਰ ਵੱਲੋਂ ਤਲਾਕ ਲੈਣ ਦੀ ਪੁਸ਼ਟੀ

ਨਵੀਂ ਦਿੱਲੀ: ਭਾਰਤ ਦਾ ਸਾਬਕਾ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਦੇ ਪਰਿਵਾਰ ਨੇ ਅੱਜ ਸ਼ੋਏਬ ਮਲਿਕ ਤੇ ਸਾਨੀਆ ਦੇ ਕਾਨੂੰਨੀ ਤੌਰ ’ਤੇ ਵੱਖ ਹੋਣ ਦੀ ਪੁਸ਼ਟੀ ਕੀਤੀ ਹੈ। ਸਾਨੀਆ ਦੀ ਭੈਣ ਅਨਾਮ ਮਿਰਜ਼ਾ ਨੇ ਸਾਨੀਆ ਵੱਲੋਂ ਸ਼ੋਏਬ ਮਹਿਲ ਕੋਲੋਂ ਤਲਾਕ ਲੈਣ ਦੀ ਪੁਸ਼ਟੀ ਕਰਦਿਆਂ ਆਖਿਆ ਕਿ ਉਹ ਕੁਝ ਮਹੀਨੇ ਪਹਿਲਾਂ ਕਾਨੂੰਨੀ ਤੌਰ ’ਤੇ ਵੱਖ ਹੋ ਗਏ ਸਨ। ਸਾਨੀਆ ਦੇ ਪਰਿਵਾਰ ਨੇ ਇਕ ਬਿਆਨ ਜਾਰੀ ਕਰਦਿਆਂ ਖਿਡਾਰਨ ਦੇ ਚਾਹੁਣ ਵਾਲਿਆਂ ਨੂੰ ਅਪੀਲ ਕੀਤੀ ਕਿ ਉਹ ਉਸ ਦੀ ਨਿੱਜੀ ਜ਼ਿੰਦਗੀ ਬਾਰੇ ਅਫਵਾਹਾਂ ਤੋਂ ਬਚਣ ਅਤੇ ਉਸ ਦੀ ਨਿੱਜਤਾ ਦਾ ਖਿਆਲ ਰੱਖਣ। ਉਨ੍ਹਾਂ ਸ਼ੋਏਬ ਨੂੰ ਜ਼ਿੰਦਗੀ ਦੇ ਨਵੇਂ ਸਫਰ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ। -ਪੀਟੀਆਈ/ਏਐਨਆਈ

Advertisement
Author Image

Advertisement
Advertisement
×