For the best experience, open
https://m.punjabitribuneonline.com
on your mobile browser.
Advertisement

ਲੋਕਾਂ ਵੱਲੋਂ ਸਿਆਸੀ ਲਾਮਬੰਦੀ ਤੋਂ ਦੂਰੀ ਬਣਾਉਣ ਦਾ ਫੈਸਲਾ

08:07 AM Apr 18, 2024 IST
ਲੋਕਾਂ ਵੱਲੋਂ ਸਿਆਸੀ ਲਾਮਬੰਦੀ ਤੋਂ ਦੂਰੀ ਬਣਾਉਣ ਦਾ ਫੈਸਲਾ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਮਹੇਸ਼ ਸ਼ਰਮਾ
ਮੰਡੀ ਅਹਿਮਦਗੜ੍ਹ, 17 ਅਪਰੈਲ
ਲੋਕ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਦਲਬਦਲੂਆਂ ਦੀ ਗਿਣਤੀ ਵਧਣ ਤੋਂ ਸੇਧ ਲੈਂਦਿਆਂ ਫਤਿਹਗੜ੍ਹ ਸਾਹਿਬ ਅਤੇ ਲੁਧਿਆਣਾ ਲੋਕ ਸਭਾ ਹਲਕਿਆਂ ਅਧੀਨ ਪੈਂਦੇ ਇਸ ਇਲਾਕੇ ਦੇ ਲੋਕਾਂ ਨੇ ਇਸ ਵਾਰ ਸਿਆਸੀ ਲਾਮਬੰਦੀ ਨੂੰ ਨਕਾਰਦਿਆਂ ਨਿੱਜੀ ਤੇ ਸਮਾਜਿਕ ਰਿਸ਼ਤਿਆਂ ਅਨੁਸਾਰ ਆਪਣੀ ਪਸੰਦ ਦੇ ਉਮੀਦਵਾਰਾਂ ਦੀ ਮਦਦ ਕਰਨ ਦਾ ਮਨ ਬਣਾਇਆ ਹੈ। ਪਿੰਡ ਮਿੰਨੀ ਛਪਾਰ, ਖੇੜਾ, ਧੂਲਕੋਟ ਅਤੇ ਪੋਹੀੜ ਤੋਂ ਵੱਖ-ਵੱਖ ਅਦਾਰਿਆਂ ਦੇ ਕਾਰਕੁਨਾਂ ਨੇ ਸ਼ਿਵ ਕੁਮਾਰ ਨਾਰਦ ਬੂਟਾ ਦੀ ਅਗਵਾਈ ਹੇਠ ਕਿਹਾ ਕਿ ਉਹ ਇਸ ਵਾਰ ਉਨ੍ਹਾਂ ਉਮੀਦਵਾਰਾਂ ਨੂੰ ਸਮਰਥਨ ਦੇਣਗੇ ਜਿਨ੍ਹਾਂ ਦੇ ਪਰਿਵਾਰਾਂ ਜਾਂ ਸਮਰਥਕਾਂ ਨਾਲ ਨਿੱਜੀ ਸਬੰਧ ਹਨ। ਉਨ੍ਹਾਂ ਦਲੀਲ ਦਿੱਤੀ ਕਿ ਜਦੋਂ ਸੀਨੀਅਰ ਆਗੂ ਆਪਣੇ ਸਮਰਥਕਾਂ ਨਾਲ ਵਿਚਾਰ ਕੀਤੇ ਬਿਨਾਂ ਆਪਣੀ ਮਰਜ਼ੀ ਦੀਆਂ ਪਾਰਟੀਆਂ ਵਿੱਚ ਜਾ ਸਕਦੇ ਹਨ ਤਾਂ ਵਰਕਰ ਹੀ ਕਿਉਂ ਲਕੀਰ ਦੇ ਫਕੀਰ ਬਣਨ। ਸੇਵਾਮੁਕਤ ਅਧਿਆਪਕ ਮੇਹਰ ਚੰਦ ਸ਼ਾਸਤਰੀ ਨੇ ਕਿਹਾ ਕਿ ਉਹ ਪਹਿਲੀ ਵਾਰ ਕਾਂਗਰਸ ਤੋਂ ਬਿਨਾਂ ਕਿਸੇ ਹੋਰ ਪਾਰਟੀ ਦੇ ਉਮੀਦਵਾਰ ਦੀ ਚੋਣ ਮੁਹਿੰਮ ਲਈ ਆਪਣੇ ਪੁਰਾਣੇ ਵਿਦਿਆਰਥੀਆਂ ਅਤੇ ਦੋਸਤਾਂ ਤੋਂ ਵੋਟਾਂ ਮੰਗਣਗੇ ਕਿਉਂਕਿ ਆਮ ਆਦਮੀ ਪਾਰਟੀ ਨੇ ਉਸ ਦੇ ਭਾਣਜੇ ਅਸ਼ੋਕ ਪਰਾਸ਼ਰ ਪੱਪੀ ਨੂੰ ਲੁਧਿਆਣਾ ਤੋਂ ਉਮੀਦਵਾਰ ਬਣਾਇਆ ਹੈ। ਕੌਂਸਲਰ ਅਮਨ ਅਫਰੀਦੀ ਅਤੇ ਸਮਾਜ ਸੇਵੀ ਨਵਜੋਤ ਸਿੰਘ ਜੋਤੀ ਨੇ ਦਾਅਵਾ ਕੀਤਾ ਕਿ ਇੱਥੋਂ ਦੇ ਕੁਝ ਲੋਕਾਂ ਤੇ ਜਥੇਬੰਦੀਆਂ ਦੇ ਅਹੁਦੇਦਾਰਾਂ ਨੇ ਬਿਨਾਂ ਸਿਆਸੀ ਭੇਦਭਾਵ ਦੇ ਇਸ ਇਲਾਕੇ ਦੇ ਸਾਬਕਾ ਅਕਾਲੀ ਵਿਧਾਇਕ ਇਕਬਾਲ ਸਿੰਘ ਝੂੰਦਾਂ, ਜੋ ਕਿ ਹੁਣ ਸੰਗਰੂਰ ਲੋਕ ਸਭਾ ਹਲਕੇ ਤੋਂ ਚੋਣ ਲੜ ਰਹੇ ਹਨ, ਲਈ ਸਮਰਥਨ ਮੰਗਣਾ ਸ਼ੁਰੂ ਕਰ ਦਿੱਤਾ ਹੈ।

Advertisement

Advertisement
Advertisement
Author Image

sukhwinder singh

View all posts

Advertisement