ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸੂਬੇ ਦੀ ਹਾਕਮ ਧਿਰ ਤੋਂ ਲੋਕਾਂ ਦਾ ਭਰੋਸਾ ਉੱਠਿਆ: ਬਿੱਟੂ

09:20 AM Jul 01, 2024 IST
ਅਤਿਵਾਦੀ ਹਮਲੇ ’ਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ।

ਮਹਿੰਦਰ ਸਿੰਘ ਰੱਤੀਆਂ
ਮੋਗਾ, 30 ਜੂਨ
ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਸੂਬੇ ਦੀ ਹਾਕਮ ਧਿਰ ਤੋਂ ਲੋਕਾਂ ਦਾ ਭਰੋਸਾ ਖਤਮ ਹੋ ਗਿਆ ਹੈ। ਪੰਜਾਬ ਵਿੱਚੋਂ ਬੇਸ਼ੱਕ ਭਾਜਪਾ ਦਾ ਕੋਈ ਸੰਸਦ ਮੈਂਬਰ ਨਹੀਂ ਬਣ ਸਕਿਆ ਪਰ ਪਾਰਟੀ ਦੀ ਵੋਟ ਫੀਸਦ ’ਚ ਵਾਧਾ ਹੋਇਆ ਹੈ। ਸ੍ਰੀ ਬਿੱਟੂ ਮੋਗਾ ਪੀੜਤ ਸਹਾਇਤਾ ਤੇ ਸਮਾਰਕ ਸਮਿਤੀ ਵੱਲੋਂ 25 ਜੂਨ 1989 ਨੂੰ ਸਥਾਨਕ ਨਹਿਰੂ ਪਾਰਕ (ਹੁਣ ਸ਼ਹੀਦੀ ਪਾਰਕ) ਵਿੱਚ ਆਰਐੱਸਐੱਸ ਸ਼ਾਖਾ ’ਤੇ ਅਤਿਵਾਦੀ ਹਮਲੇ ’ਚ ਮਾਰੇ ਗਏ 25 ਵਿਅਕਤੀਆਂ ਨੂੰ ਸ਼ਰਧਾਂਜਲੀ ਭੇਟ ਕਰਨ ਪੁੱਜੇ ਸਨ। ਉਨ੍ਹਾਂ ਸੂਬੇ ਦੀ ਕਾਨੂੰਨ ਵਿਵਸਥਾ, ਬੇਰੁਜ਼ਗਾਰੀ, ਨਸ਼ਿਆਂ ਤੇ ਪਰਵਾਸ ’ਤੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਸੂਬੇ ਦੀ ਹਾਕਮ ਧਿਰ ਤੋਂ ਲੋਕਾਂ ਦਾ ਭਰੋਸਾ ਉੱਠ ਚੁੱਕਿਆ ਹੈ। ਤਾਜ਼ਾ ਮਿਸਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜ਼ਿਮਨੀ ਚੋਣ ਦੌਰਾਨ ਪਰਿਵਾਰ ਸਮੇਤ ਜਲੰਧਰ ਡੇਰਾ ਲਗਾਉਣਾ ਹੈ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਕਥਿਤ ਗੁਨਾਹਾਂ ਕਾਰਨ ਜੇਲ੍ਹ ’ਚ ਹੈ ਪਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਾਬ ਦੇ ਹਿੱਤ ਦਾਅ ’ਤੇ ਲਗਾਉਣ ਦੀ ਥਾਂ ਸੂਬੇ ਦੇ ਵਿਕਾਸ ਤੇ ਸਮੱਸਿਆਵਾਂ ਦੇ ਹੱਲ ਲਈ ਕੇਂਦਰ ਨਾਲ ਤਾਲਮੇਲ ਕਰਨਾ ਚਾਹੀਦਾ ਹੈ। ਕੇਂਦਰ ਨਾਲ ਤਾਲਮੇਲ ਦੀ ਘਾਟ ਕਾਰਨ ਪੰਜਾਬ ਵਿਕਾਸ ਪੱਖੋਂ ਫ਼ਾਡੀ ਰਹਿ ਰਿਹਾ ਹੈ। ਸ੍ਰੀ ਬਿੱਟੂ ਨੇ ਆਖਿਆ ਕਿ ਭਾਜਪਾ ਵੱਲੋਂ ਪੰਜਾਬ ’ਚ ਨਸ਼ਿਆਂ ਦੇ ਖ਼ਾਤਮੇ ਲਈ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਦਫ਼ਤਰ ਖੋਲ੍ਹੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਨਸ਼ਾ ਖਤਮ ਕਰਨ ਦੀ ਗਾਰੰਟੀ ਦੇਣ ਵਾਲੇ ਹੁਣ ਗਾਰੰਟੀ ਲੈਣ ਨੂੰ ਤਿਆਰ ਨਹੀਂ। ਪੁਲੀਸ ਦੇ ਵਿਆਪਕ ਤਬਾਦਲਿਆਂ ਨਾਲ ਨਸ਼ਿਆਂ ਦੀ ਸਥਿਤੀ ਹੋਰ ਬਦਤਰ ਹੋਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸਨਅਤ ਨੂੰ ਮੁੜ ਸੁਰਜੀਤ ਕਰਨ ਲਈ ਪ੍ਰਧਾਨ ਮੰਤਰੀ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਭਾਈ ਅੰਮ੍ਰਿਤਪਾਲ ਸਿੰਘ ਬਾਰੇ ਉਨ੍ਹਾਂ ਅਖਿਆ ਕਿ ਕਾਨੂੰਨ ਸਰਵਉੱਚ ਹੈ, ਦੇਸ਼ ਵਿਰੋਧੀ ਗਤੀਵਿਧੀਆਂ ’ਚ ਸ਼ਾਮਲ ਕੋਈ ਵੀ ਵਿਅਕਤੀ ਹੋਵੇ ਉਸ ਨੂੰ ਕਾਨੂੰਨ ਦਾ ਸਾਹਮਣਾ ਕਰਨਾ ਪਵੇਗਾ। ਜੇ ਸੰਸਦ ਮੈਂਬਰ ਪਾਰਲੀਮਾਨੀ ਫਰਜ਼ ਨਹੀਂ ਨਿਭਾ ਸਕਦਾ ਤਾਂ ਵੋਟਰਾਂ ਨੂੰ ਕੀ ਲਾਭ ਮਿਲੇਗਾ? ਉਨ੍ਹਾਂ ਗਰਮ ਖ਼ਿਆਲੀ ਇੱਕ ਸਾਬਕਾ ਸੰਸਦ ਮੈਂਬਰ ਬਾਰੇ ਕਿਹਾ ਕਿ ਸੰਸਦ ’ਚ ਭਾਰਤੀ ਸੰਵਿਧਾਨ ਦੀ ਸਹੁੰ ਚੁੱਕਣ ਮਗਰੋਂ ਉਹ ਸੰਸਦ ’ਚ ਚੁੱਪ ਬੈਠ ਜਾਂਦਾ ਸੀ ਤੇ ਬਾਹਰ ਲੋਕ ਦਿਖਾਵੇ ਦੀਆਂ ਗੱਲਾਂ ਕਰਦਾ ਸੀ।

Advertisement

Advertisement
Advertisement