ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮਾਲੇਰਕੋਟਲਾ ਨਾਲ ਪਾਇਲ ਦੇ ਪਿੰਡ ਜੋੜਨ ’ਤੇ ਲੋਕਾਂ ’ਚ ਰੋਸ

07:44 AM Sep 17, 2024 IST
ਮੀਟਿੰਗ ਵਿੱਚ ਹਾਜ਼ਰ ਮੋਹਤਬਰ।

ਦੇਵਿੰਦਰ ਸਿੰਘ ਜੱਗੀ
ਪਾਇਲ, 16 ਸਤੰਬਰ
ਇੱਥੇ ਕੱਲ੍ਹ ਦੇਰ ਸ਼ਾਮ ਗੁਰਦੁਆਰਾ ਸਿੱਧਸਰ ਸਾਹਿਬ ਵਿੱਚ ਜ਼ਿਲ੍ਹੇ ਦੇ ਪਿੰਡਾਂ ਨੂੰ ਤੋੜ ਕੇ ਨਵੇਂ ਬਣਾਏ ਗਏ ਜ਼ਿਲ੍ਹਾ ਮਾਲੇਰਕੋਟਲਾ ਨਾਲ ਜੋੜਨ ਖਿਲਾਫ਼ ਇਲਾਕੇ ਦੇ ਲੋਕਾਂ ਤੇ ਮੋਹਤਬਰਾਂ ਦੀ ਮੀਟਿੰਗ ਹੋਈ। ਇਸ ਮੌਕੇ ਸਮਾਜਸੇਵੀ ਅਵਤਾਰ ਸਿੰਘ ਜਰਗੜੀ, ਨੰਬਰਦਾਰ ਨਰਿੰਦਰ ਸਿੰਘ ਗਿੱਲ, ਗੁਰਬਾਜ਼ ਸਿੰਘ ਜੁਲਮਗੜ, ਸਵਰਨ ਸਿੰਘ ਲਸਾੜਾ ਤੇ ਰਾਮ ਸਿੰਘ ਫੌਜੀ ਨੇ ਕਿਹਾ ਕਿ ਜ਼ਿਲ੍ਹੇ ਦੀ ਤਬਦੀਲੀ ਨਾਲ ਡੀਸੀ ਦਫ਼ਤਰ ਦੀਆਂ ਸਾਰੀਆਂ ਸ਼ਨਾਖਤਾਂ ਦਾ ਅਡਰੈੱਸ ਤਬਦੀਲ ਕਰਵਾਉਣ ਲਈ ਜਿੱਥੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ, ਉੱਥੇ ਹੀ ਉਹ ਆਪਣੀ ਭੂਗੋਲਿਕ ਧਰਤੀ ਲੁਧਿਆਣਾ ਨੂੰ ਛੱਡ ਕੇ ਕਦੇ ਵੀ ਜ਼ਿਲ੍ਹਾ ਮਲੇਰਕੋਟਲਾ ’ਚ ਸ਼ਾਮਲ ਨਹੀਂ ਹੋਣਗੇ। ਉਨ੍ਹਾਂ ਕਿਹਾ ਕਿ ਹਲਕਾ ਪਾਇਲ ਦੇ ਪਿੰਡਾਂ ਦੇ ਲੋਕ ਇਸ ਫ਼ੈਸਲੇ ਦੇ ਵਿਰੋਧ ਵਿੱਚ ਹਨ। ਉਨ੍ਹਾਂ ਕਿਹਾ ਕਿ ਜੇ ਵਿਧਾਨ ਸਭਾ ਹਲਕਾ ਪਾਇਲ ਦੀ ਗੱਲ ਕਰੀਏ ਤਾਂ ਇੱਥੋਂ ਪੰਜਾਬ ਦੀ ਸਿਆਸਤ ਵਿੱਚ ਦੋ ਮੁੱਖ ਮੰਤਰੀ ਗਿਆਨ ਸਿੰਘ ਰਾੜੇਵਾਲਾ ਤੇ ਬੇਅੰਤ ਸਿੰਘ ਕੋਟਲੀ ਪੈਦਾ ਹੋਏ, ਪਰ ਅੱਜ ਪਾਇਲ ਦੇ ਲੋਕਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ। ਮੀਟਿੰਗ ’ਚ ਇਕੱਤਰ ਹੋਏ ਲੋਕਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਭਰਾਤਰੀ ਜਥੇਬੰਦੀਆਂ ਨਾਲ ਮਿਲਕੇ ਵੱਡੇ ਪੱਧਰ ’ਤੇ ਸੰਘਰਸ਼ ਕਰਨ ਦਾ ਬਿਗਲ ਵਜਾਉਣਗੇ, ਜਿਸ ਦੇ ਨਿਕਲਣ ਵਾਲੇ ਨਤੀਜਿਆਂ ਲਈ ਸਰਕਾਰ ਖੁਦ ਜ਼ਿੰਮੇਵਾਰ ਹੋਵੇਗੀ। ਇਸ ਮੌਕੇ ਭਾਈ ਸਤਨਾਮ ਸਿੰਘ, ਮਾ. ਮੇਵਾ ਸਿੰਘ ਜਰਗੜੀ, ਮਲੂਕ ਸਿੰਘ ਜੁਲਮਗੜ੍ਹ, ਨਿਰਮਲ ਸਿੰਘ ਲਸਾੜਾ, ਕੁਲਵਿੰਦਰ ਸਿੰਘ, ਗੁਰਦਿਆਲ ਸਿੰਘ ਜੁਲਮਗੜ, ਜਗਦੇਵ ਸਿੰਘ ਲਸਾੜਾ, ਜਗਦੀਸ਼ ਸਿੰਘ ਜੁਲਮਗੜ, ਗੁਰਵਿੰਦਰ ਸਿੰਘ ਸੋਨੂੰ ਨਿਜ਼ਾਮਪੁਰ, ਛੋਟਾ ਸਿੰਘ ਲਸਾੜਾ ਹਾਜ਼ਰ ਸਨ।

Advertisement

Advertisement