ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਿਆਸੀ ਵਿਚਾਰਧਾਰਾ ਤੋਂ ਸੱਖਣੇ ਲੋਕ ਕਰ ਰਹੇ ਨੇ ਸੂਬੇ ਦਾ ਨੁਕਸਾਨ: ਨਕੱਈ

10:18 AM Sep 25, 2024 IST

ਸ਼ੰਗਾਰਾ ਸਿੰਘ ਅਕਲੀਆ
ਜੋਗਾ, 24 ਸਤੰਬਰ
ਭਾਜਪਾ ਦੇ ਸੀਨੀਅਰ ਆਗੂ ਜਗਦੀਪ ਸਿੰਘ ਨਕੱਈ ਨੇ ਅੱਜ ਸ਼ਹਿਰ ਜੋਗਾ ਵਿੱਚ ਪੰਜਾਬੀ ਸੂਬੇ ਦੇ ਵਡੇਰੇ ਹਿੱਤਾਂ ਲਈ ਪੰਜਾਬ ’ਚ ਭਾਜਪਾ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਲੋਕਤੰਤਰ ਦੀ ਖ਼ੂਬਸੂਰਤੀ ਹੈ ਕਿ ਅਸਲ ਤਾਕਤ ਲੋਕਾਂ ਦੇ ਹੱਥਾਂ ਵਿੱਚ ਹੈ ਪਰ ਕਈ ਵਾਰ ਭਾਵੁਕ ਹੋ ਕੇ ਲੋਕ ਵੀ ਗ਼ਲਤ ਫ਼ੈਸਲਾ ਲੈ ਬੈਠਦੇ ਹਨ। ਸਿਆਸੀ ਵਿਚਾਰਧਾਰਾਂ ਤੋਂ ਸੱਖਣੇ ਲੋਕਾਂ ਦੇ ਹੱਥ ਸੂਬੇ ਦੀ ਸੱਤਾ ਆਉਣ ਕਾਰਨ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ। ਮੋਦੀ ਸਰਕਾਰ ਵੱਲੋਂ ਪੰਜਾਬ ਵਿੱਚ ਸੜਕ, ਹਵਾਈ ਅਤੇ ਬਿਜਲੀ ਉਲੱਬਧਤਾ ਦੇ ਨਾਲ-ਨਾਲ ਸੰਰਚਨਾਤਮਕ ਢਾਂਚੇ ਦਾ ਵਿਸਥਾਰ ਕੀਤਾ ਗਿਆ ਹੈ। ਪੰਜਾਬ ਦੇ ਸੁਨਹਿਰੀ ਭਵਿੱਖ ਲਈ ਹਰ ਜ਼ਿੰਮੇਵਾਰੀ ਚੁੱਕਣ ਦੇ ਸਮਰੱਥ ਹੈ। ਉਨ੍ਹਾਂ ਆਪ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਔਰਤਾਂ ਦੇ ਖਾਤੇ ਵਿੱਚ ਹਜ਼ਾਰ-ਹਜ਼ਾਰ ਰੁਪਏ ਦੇਣ ਦਾ ਵਾਅਦਾ ਕੀਤਾ ਗਿਆ ਸੀ, ਪਰ ਢਾਈ ਸਾਲ ਬੀਤਣ ’ਤੇ ਵੀ ਇੱਕ ਪੈਸਾ ਨਹੀਂ ਦਿੱਤਾ। ਹੁਣ ਪੰਜਾਬ ਦੀਆਂ ਬੀਬੀਆਂ ਹੀ ਆਉਣ ਵਾਲੀਆਂ ਚੋਣਾ ਦੌਰਾਨ ਸਬਕ ਸਿਖਾਉਣ ਲਈ ਤਿਆਰ ਹਨ। ਇਸ ਮੌਕੇ ਗੁਰਤੇਜ ਸਿੰਘ ਠੇਕੇਦਾਰ ਮਾਨਸਾ, ਮਨਦੀਪ ਸਿੰਘ ਮਾਨ, ਹਰਮਨ ਸਿੰਘ ਜੋਗਾ, ਜਸਪ੍ਰੀਤ ਸਿੰਘ ਸੱਦਾ ਸਿੰਘ ਵਾਲਾ, ਸਰਪੰਚ ਹਰਬੰਸ ਸਿੰਘ ਭਾਈਦੇਸਾ ਵੀ ਹਾਜ਼ਰ ਸਨ।

Advertisement

Advertisement