ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਚੋਣਾਂ ਵਿੱਚ ਖੱਟਰ ਸਰਕਾਰ ਦੀ ਜੜ੍ਹ ਪੁੱਟਣਗੇ ਲੋਕ: ਸੁਰਜੇਵਾਲਾ

06:35 AM Jul 25, 2023 IST
ਜੀਂਦ ਵਿੱਚ ਰੈਲੀ ਦੌਰਾਨ ਮੰਚ ’ਤੇ ਹਾਜ਼ਰ ਕਾਂਗਰਸੀ ਆਗੂ ਸੁਰਜੇਵਾਲਾ ਤੇ ਹੋਰ।

ਮਹਾਂਵੀਰ ਮਿੱਤਲ
ਜੀਂਦ, 24 ਜੁਲਾਈ
ਕਾਂਗਰਸ ਪਾਰਟੀ ਦੇ ਕੌਮੀ ਜਨਰਲ ਸਕੱਤਰ ਰਣਦੀਪ ਸਿੰਘ ਸੁਰਜੇਵਾਲਾ ਨੇ ਕਿਹਾ ਕਿ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਨੇ ਵਾਅਦੇ ਪੂਰੇ ਨਾ ਕਰਕੇ ਹਰਿਆਣਾ ਦੇ ਲੋਕਾਂ ਨਾਲ ਧੋਖਾ ਕੀਤਾ ਹੈ। ਪਰ ਹੁਣ ਲੋਕ ਇਨ੍ਹਾਂ ਨੂੰ ਜਾਣ ਚੁੱਕੇ ਹਨ ਤੇ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਗੱਠਜੋੜ ਸਰਕਾਰ ਦੀ ਜੜ੍ਹ ਪੁੱਟੀ ਜਾਵੇਗੀ। ਸੁਰਜੇਵਾਲਾ ਇੱਥੇ ਰਘੁਵੀਰ ਭਾਰਦਵਾਜ ਦੀ ਅਗਵਾਈ ਹੇਠ ਕੀਤੀ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ 2019 ਦੀਆਂ ਚੋਣਾਂ ਵਿੱਚ ਭਾਜਪਾ ਅਤੇ ਜਜਪਾ ਆਗੂ ਇੱਕ ਦੁੂਸਰੇ ਨੂੰ ਯਮੁਨਾ ਪਾਰ ਪਹੁੰਚਾਉਣ ਦੀ ਗੱਲ ਕਹਿ ਰਹੇ ਸਨ, ਪਰ ਚੋਣਾਂ ਤੋਂ ਬਾਅਦ ਦੋਵਾਂ ਨੇ ਪ੍ਰਦੇਸ਼ ਨੂੰ ਲੁੱਟਣ ਲਈ ਗੱਠਜੋੜ ਕਰਕੇ ਸਰਕਾਰ ਬਣਾ ਲਈ। ਉਨ੍ਹਾਂ ਕਿਹਾ ਕਿ ਜੀਂਦ ਦੇ ਲੋਕਾਂ ਨੇ ਕਦੇ ਸੰਘਰਸ਼ ਦੇ ਦੌਰ ਵਿੱਚ ਪਿੱਠ ਨਹੀਂ ਵਿਖਾਈ। ਚੌਟਾਲਾ ਪਰਿਵਾਰ ਦੀ ਚਾਰ ਪੀੜ੍ਹੀਆਂ ਨੂੰ ਜੀਂਦ ਦੀ ਧਰਤੀ ਨੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਦੇ ਅਹੁਦਿਆਂ ਤੱਕ ਪਹੁੰਚਾਇਆ ਪਰ ਇਸ ਪਰਿਵਾਰ ਨੇ ਸਿਰਫ਼ ਆਪਣਾ ਵਿਕਾਸ ਕੀਤਾ ਤੇ ਜੀਂਦ ਦੇ ਵਿਕਾਸ ਬਾਰੇ ਕਦੇਂ ਨਹੀਂ ਸੋਚਿਆ। ਉਨ੍ਹਾਂ ਨੇ ਕਿਹਾ ਕਿ ਹਰ ਰੋਜ਼ ਪੇਪਰ ਲੀਕ ਹੋ ਰਹੇ ਹਨ। ਮੰਡੀਆਂ ਵਾਂਗ ਰੁਜਗਾਰ ਦੀ ਕੀਮਤ ਲੱਗਦੀ ਹੈ। ਉਨ੍ਹਾਂ ਨੇ ਕਿਹਾ ਕਿ ਦੁਸ਼ਿਅੰਤ ਚੌਟਾਲਾ ਕਿਸਾਨਾਂ ਦੀ ਵੋਟਾਂ ’ਤੇ ਹੀ ਸੱਤਾ ਵਿੱਚ ਬੈਠੇ ਹਨ। ਜਦੋਂ ਭਾਜਪਾ ਸਰਕਾਰ ਖੇਤੀ ਦੇ ਤਿੰਨ ਕਾਨੂੰਨ ਲੈ ਕੇ ਆਈ ਸੀ ਤੱਦ ਚੌਟਾਲਾ ਨੇ ਆਪਣਾ ਤਿਆਗ ਪੱਤਰ ਦੇਣ ਦੀ ਬਜਾਏ ਕਿਸਾਨਾਂ ਦੇ ਰਾਸਤੇ ਵਿੱਚ ਕਿੱਲਾਂ ਠੋਕਣ ਦਾ ਕੰਮ ਕੀਤਾ। ਪ੍ਰਦੇਸ਼ ਦੀ ਜਨਤਾ ਹੁਣ ਜਾਗਰੂਕ ਹੋ ਚੁੱਕੀ ਹੈ ਤੇ ਆਉਣ ਵਾਲੀਆਂ ਚੋਣਾਂ ਵਿੱਚ ਇਸ ਸਰਕਾਰ ਨੂੰ ਜੜ੍ਹੋਂ ਖਤਮ ਕਰਨ ਦਾ ਕੰਮ ਕਰੇਗੀ। ਇਸ ਰਘੁਵੀਰ ਭਾਰਜਵਾਜ, ਕੰਡੇਲਾ ਖਾਪ ਦੇ ਪ੍ਰਧਾਨ ਓਮ ਪ੍ਰਕਾਸ਼, ਵਰਿੰਦਰ ਰਾਇਚੰਦ ਵਾਲਾ ਤੇ ਅਸ਼ੋਕ ਮਲਿਕਰਾਜ ਸਿੰਘ ਆਦਿ ਹਾਜ਼ਰ ਸਨ।

Advertisement

Advertisement