For the best experience, open
https://m.punjabitribuneonline.com
on your mobile browser.
Advertisement

ਲੋਕਾਂ ਨੂੰ ‘ਲਾਪਤਾ’ ਸੰਸਦ ਮੈਂਬਰ ਤੋਂ ਛੇਤੀ ਮਿਲੇਗੀ ਰਾਹਤ: ਵੜਿੰਗ

08:16 AM May 02, 2024 IST
ਲੋਕਾਂ ਨੂੰ ‘ਲਾਪਤਾ’ ਸੰਸਦ ਮੈਂਬਰ ਤੋਂ ਛੇਤੀ ਮਿਲੇਗੀ ਰਾਹਤ  ਵੜਿੰਗ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 1 ਮਈ
ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਲੁਧਿਆਣਾ ਨੂੰ ਜਲਦੀ ਹੀ ਉਸ ‘ਗੁਮਸ਼ੁਦਾ’ ਸੰਸਦ ਮੈਂਬਰ ਤੋਂ ਰਾਹਤ ਮਿਲੇਗੀ, ਜਿਸ ਨੂੰ ਸ਼ਹਿਰ ਵਾਸੀ ਪਿਛਲੇ ਦਸ ਸਾਲਾਂ ਤੋਂ ਝੱਲ ਰਹੇ ਹਨ। ਇੱਥੇ ਇੱਕ ਬਿਆਨ ਵਿੱਚ ਰਾਜਾ ਵੜਿੰਗ ਨੇ ਕਿਹਾ ਕਿ ਇਸ ਹਲਕੇ ਤੋਂ ਮੌਜੂਦਾ ਸੰਸਦ ਮੈਂਬਰ ਦੇ ਪੂਰੀ ਤਰ੍ਹਾਂ ਗਾਇਬ ਹੋਣ ਦੀ ਗਿਣਤੀ ਸ਼ੁਰੂ ਹੋ ਗਈ ਹੈ। ਕਾਂਗਰਸੀ ਉਮੀਦਵਾਰ ਨੇ ਕਿਹਾ ਕਿ ਦਸ ਸਾਲਾਂ ਤੱਕ ਲੁਧਿਆਣਾ ਦੇ ਲੋਕਾਂ ਨੂੰ ਆਪਣੇ ਸੰਸਦ ਮੈਂਬਰ ਦੀ ਇੱਕ ਝਲਕ ਦੇਖਣ ਜਾਂ ਉਸ ਦੀ ਆਵਾਜ਼ ਸੁਣਨ ਲਈ ਵੀ ਸੰਘਰਸ਼ ਕਰਨਾ ਪਿਆ ਹੈ। ਉਨ੍ਹਾਂ ਕਿਹਾ, ‘‘ਬਿੱਟੂ ਇੱਕ ਲਾਪਤਾ ਵਿਅਕਤੀ ਵਾਂਗ ਸਾਬਤ ਹੋਇਆ ਕਿਉਂਕਿ ਕੋਈ ਵੀ ਉਸ ਨੂੰ ਦੇਖ ਨਹੀਂ ਸਕਦਾ ਸੀ ਅਤੇ ਨਾ ਹੀ ਕੋਈ ਉਸ ਦੀ ਆਵਾਜ਼ ਸੁਣ ਸਕਦਾ ਸੀ।’’ ਉਨ੍ਹਾਂ ਕਿਹਾ ਕਿ ਬਿੱਟੂ ਦੀ ਖਾਸੀਅਤ ਇਹ ਹੈ ਕਿ ਉਹ ਹਲਕੇ ਵਿੱਚ ਕਿਤੇ ਵੀ ਨਜ਼ਰ ਨਹੀਂ ਆਏ ਅਤੇ ਫੋਨ ਦਾ ਜਵਾਬ ਦੇਣਾ ਤਾਂ ਦੂਰ ਦੀ ਗੱਲ ਹੈ। ਸੂਬਾ ਪ੍ਰਧਾਨ ਨੇ ਕਿਹਾ ਕਿ ਸਰਕਾਰ ਤੋਂ ਆਪਣੇ ਵਾਸਤੇ ਰਿਹਾਇਸ਼ ਅਲਾਟ ਕਰਾਉਣ ਦੇ ਬਾਵਜੂਦ ਬਿੱਟੂ ਨੇ ਉੱਥੇ ਕਦੇ ਵੀ ਕਿਸੇ ਵਰਕਰ ਜਾਂ ਜਨਤਾ ਨਾਲ ਮੁਲਾਕਾਤ ਨਹੀਂ ਕੀਤੀ। ਵੜਿੰਗ ਨੇ ਬਿੱਟੂ ਬਾਰੇ ਕਿਹਾ ਕਿ ਉਹ ਇਹ ਚੰਗੀ ਤਰ੍ਹਾਂ ਨਾਲ ਜਾਣਦੇ ਹਨ ਕਿ ਉਸ ਦੇ ਕਰਮ ਇਸ ਵਾਰ ਉਨ੍ਹਾਂ ਦੇ ਸਾਹਮਣੇ ਆਉਣਗੇ ਅਤੇ ਇਸ ਲਈ ਉਨ੍ਹਾਂ ਨੇ ਪਾਰਟੀ ਬਦਲਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲੀ ਜੂਨ ਨੂੰ ਬਿੱਟੂ ਦੇ ਫੈਸਲੇ ਦਾ ਦਿਨ ਨੇੜੇ ਆ ਰਿਹਾ ਹੈ, ਜਦੋਂ ਲੋਕ ਧੋਖਾ ਦੇਣ ਦਾ ਜਵਾਬ ਦੇਣਗੇ।

Advertisement

Advertisement
Author Image

sukhwinder singh

View all posts

Advertisement
Advertisement
×