For the best experience, open
https://m.punjabitribuneonline.com
on your mobile browser.
Advertisement

ਦਿੱਲੀ ਦੇ ਇਸ਼ਾਰੇ ’ਤੇ ਆਏ ਲੋਕਾਂ ਨੂੰ ਜਨਤਾ ਬੇਰੰਗ ਮੋੜੇਗੀ: ਢਿੱਲੋਂ

10:31 AM May 01, 2024 IST
ਦਿੱਲੀ ਦੇ ਇਸ਼ਾਰੇ ’ਤੇ ਆਏ ਲੋਕਾਂ ਨੂੰ ਜਨਤਾ ਬੇਰੰਗ ਮੋੜੇਗੀ  ਢਿੱਲੋਂ
ਮੀਟਿੰਗ ਦੌਰਾਨ ਰਣਜੀਤ ਸਿੰਘ ਢਿੱਲੋਂ ਅਤੇ ਹੋਰ ਆਗੂ।
Advertisement

ਗੁਰਿੰਦਰ ਸਿੰਘ
ਲੁਧਿਆਣਾ, 30 ਅਪਰੈਲ
ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਣਜੀਤ ਸਿੰਘ ਢਿੱਲੋਂ ਨੇ ਕਿਹਾ ਹੈ ਕਿ ਲੁਧਿਆਣਾ ਦੀ ਜਨਤਾ ਦਿੱਲੀ ਦੇ ਇਸ਼ਾਰੇ ’ਤੇ ਪੰਜਾਬ ਲੁੱਟਣ ਆਏ ਲੋਕਾਂ ਨੂੰ ਬੇਰੰਗ ਵਾਪਸ ਤੋਰੇਗੀ ਕਿਉਂਕਿ ਉਹ ਸਿਰਫ਼ ਇੱਥੇ ਲੁੱਟ ਕਰਨ ਦੇ ਇਰਾਦੇ ਨਾਲ ਚੋਣ ਲੜ ਰਹੇ ਹਨ। ਉਹ ਸਲੇਮ ਟਾਬਰੀ ਸਥਿਤ ਭਗਵਾਨ ਦਾਸ ਜੰਝ ਘਰ ਵਿੱੱਚ ਹਲਕਾ ਇੰਚਾਰਜ ਆਰ ਡੀ ਸ਼ਰਮਾ ਦੀ ਅਗਵਾਈ ਹੇਠ ਹੋਈ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਭਾਜਪਾ ਨੂੰ ਆਪਣੀਆਂ ਪਾਰਟੀਆਂ ਦੇ ਸਥਾਨਕ ਆਗੂਆਂ ’ਤੇ ਭਰੋਸਾ ਨਹੀਂ ਰਿਹਾ ਅਤੇ ਉਨ੍ਹਾਂ ਨੂੰ ਹੋਰਨਾਂ ਪਾਸਿਆਂ ਤੋਂ ਲੱਭ-ਲੱਭ ਕੇ ਉਮੀਦਵਾਰ ਲਿਆਉਣੇ ਪੈ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਿੱਤਾਂ ਅਤੇ ਹੱਕਾਂ ਖਾਤਰ ਸਿਰਫ਼ ਅਕਾਲੀ ਦਲ ਨੇ ਹੀ ਲੰਬੀ ਲੜਾਈ ਲੜੀ ਹੈ ਜਦਕਿ ਦਿੱਲੀ ਦੀਆਂ ਪਾਰਟੀਆਂ ਨੇ ਹਮੇਸ਼ਾਂ ਵਾਂਗ ਹੀ ਪੰਜਾਬ ਵਿਰੋਧੀ ਫ਼ੈਸਲੇ ਕਰ ਕੇ ਲੋਕਾਂ ਨੂੰ ਗੁਮਰਾਹ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ, ਭਾਜਪਾ ਅਤੇ ‘ਆਪ’ ਨੂੰ ਕਰਾਰੀ ਹਾਰ ਦਾ ਮੂੰਹ ਦੇਖਣਾ ਪਵੇਗਾ। ਇਸ ਮੌਕੇ ਆਰ ਡੀ ਸ਼ਰਮਾ ਨੇ ਭਰੋਸਾ ਦਿੱਤਾ ਕਿ ਹਲਕੇ ਦੀ ਇੱਕ-ਇੱਕ ਵੋਟ ਰਣਜੀਤ ਸਿੰਘ ਢਿੱਲੋਂ ਦੇ ਹੱਕ ਵਿੱਚ ਭੁਗਤੇਗੀ। ਇਸ ਮੌਕੇ ਵਿਜੇ ਦਾਨਵ, ਨੇਕ ਸਿੰਘ ਸੇਖੇਵਾਲ, ਸੁਖਵਿੰਦਰ ਸਿੰਘ ਬਾਜਵਾ, ਜੇ ਜੇ ਅਰੋੜਾ, ਲਵ ਦਰਾਵੜ ਅਤੇ ਦੀਪੂ ਘਈ ਹਾਜ਼ਰ ਸਨ।

Advertisement

Advertisement
Author Image

Advertisement
Advertisement
×