ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਬਿਰਲਾ ਮੰਦਰ ਨੂੰ ਬਚਾਉਣ ਲਈ ਇੱਕਜੁਟ ਹੋਏ ਲੋਕ

08:06 AM Jul 17, 2024 IST
ਬਿਰਲਾ ਮੰਦਰ ਨੂੰ ਬਚਾਉਣ ਲਈ ਮੀਟਿੰਗ ਕਰਦੇ ਹੋਏ ਸ਼ਹਿਰ ਦੀਆਂ ਵੱਖ‘ਵੱਖ ਸੰਸਥਾਵਾਂ ਦੇ ਨੁਮਾਇੰਦੇ ਤੇ ਹੋਰ ਪਤਵੰਤੇ।

ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 16 ਜੁਲਾਈ
ਕੁਰੂਕਸ਼ੇਤਰ ਦੇ ਪ੍ਰਾਚੀਨ ਧਾਰਮਿਕ ਸਥਾਨ ਬਿਰਲਾ ਮੰਦਰ ਨੂੰ ਬਚਾਉਣ ਲਈ ਅੱਜ ਆਲ ਇੰਡੀਆ ਸਾਰਸਵਤ ਬ੍ਰਾਹਮਣ ਸਭਾ ਦੇ ਕੌਮੀ ਪ੍ਰਧਾਨ ਤੇ ਸਾਬਕਾ ਕੌਂਸਲਰ ਨਰਿੰਦਰ ਸ਼ਰਮਾ ਨਿੰਦੀ ਦੀ ਪ੍ਰਧਾਨਗੀ ਹੇਠ ਸ਼ਹਿਰ ਦੀਆਂ ਧਾਰਮਿਕ,ਸਮਾਜਿਕ ਸੰਸਥਾਵਾਂ ਤੇ ਪਤਵੰਤਿਆਂ ਦੀ ਮੀਟਿੰਗ ਸਾਰਸਵਤ ਧਰਮਸ਼ਾਲਾ ਵਿਚ ਹੋਈ। ਇਸ ਮੌਕੇ ਸਮਾਜ ਸੇਵੀ ਅਸ਼ੋਕ ਸ਼ਰਮਾ ਪਹਿਲਵਾਨ ਵੱਲੋਂ ਬਿਰਲਾ ਮੰਦਰ ਨੂੰ ਵਿਕਣ ਤੋਂ ਬਚਾਉਣ ਲਈ ਸ਼ੁਰੂ ਕੀਤੀ ਗਈ ਮੁਹਿੰਮ ਦਾ ਸਮਰਥਨ ਕੀਤਾ ਗਿਆ। ਸਮੂਹ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਕਿ ਸ਼ਹਿਰ ਦੀ ਵਿਰਾਸਤ ਬਿਰਲਾ ਮੰਦਰ ਨੂੰ ਕਿਸੇ ਵੀ ਕੀਮਤ ’ਤੇ ਵਿਕਣ ਨਹੀਂ ਦਿੱਤਾ ਜਾਵੇਗਾ। ਮੀਟਿੰਗ ਵਿਚ ਸ਼ਹਿਰ ਦੀਆਂ ਸਮੂਹ ਸੰਸਥਾਵਾਂ ਤੇ ਰਾਜਸੀ ਪਾਰਟੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਬਿਰਲਾ ਮੰਦਰ ਨੂੰ ਬਚਾਉਣ ਲਈ ਇਕਜੁੱਟ ਹੋ ਕੇ ਅਸ਼ੋਕ ਸ਼ਰਮਾ ਦੀ ਮੁਹਿੰਮ ਦਾ ਸਮਰਥਨ ਕਰਨ। ਮੀਟਿੰਗ ਮਗਰੋਂ ਨਰਿੰਦਰ ਸ਼ਰਮਾ ਨਿੰਦੀ ਨੇ ਕਿਹਾ ਕਿ ਕੁਰੂਕਸ਼ੇਤਰ ਦੀ ਸ਼ਾਨ ਬਿਰਲਾ ਮੰਦਰ ਵਿਕ ਗਿਆ ਹੈ ਤੇ ਇਸ ਥਾਂ ’ਤੇ ਮਾਰਕੀਟ ਬਣਾਉਣ ਦੀ ਯੋਜਨਾ ਹੈ। ਬਿਰਲਾ ਮੰਦਰ ਨੂੰ ਕਿਸੇ ਵੀ ਕੀਮਤ ’ਤੇ ਵਿਕਣ ਨਹੀਂ ਦਿੱਤਾ ਜਾਏਗਾ। ਉਨ੍ਹਾਂ ਦੋਸ਼ ਲਾਇਆ ਕਿ ਬਿਰਲਾ ਮੰਦਰ ਕੰਪਲੈਕਸ ਨੂੰ ਇਕ ਮਸ਼ਹੂਰ ਬਾਬੇ ਨੇ ਖਰੀਦ ਲਿਆ ਹੈ ਤੇ ਉਹ ਇਥੇ ਮਾਰਕੀਟ ਬਣਾਉਣ ਦੀ ਯੋਜਨਾ ਬਣਾ ਰਿਹਾ ਹੈ। ਇਸ ਮੌਕੇ ਸ੍ਰੀ ਬ੍ਰਾਹਮਣ ਤੇ ਤੀਰਥੋਧਾਰ ਸਭਾ ਦੇ ਪ੍ਰਧਾਨ ਜਨਰਲ ਸਕੱਤਰ ਰਾਮ ਪਾਲ ਸ਼ਰਮਾ ਨੇ ਕਿਹਾ ਹੈ ਕਿ ਮੰਦਰ ਦੀ ਜਾਇਦਾਦ ਨੂੰ ਵੇਚਣ ਦਾ ਸਿਲਸਿਲਾ ਪਿਛਲੇ ਕਈ ਸਾਲਾਂ ਤੋਂ ਚਲ ਰਿਹਾ ਹੈ। ਇਸ ਮੌਕੇ ਨਗਰ ਸੁਧਾਰ ਟਰਸੱਟ ਦੇ ਸਾਬਕਾ ਚੇਅਰਮੈਨ ਜਲੇਸ਼ ਸ਼ਰਮਾ,ਮੁਲਤਾਨ ਸਭਾ ਦੇ ਸਾਬਕਾ ਪ੍ਰਧਾਨ ਤੇ ਸਾਬਕਾ ਕੌਂਸਲਰ ਵਿਵੇਕ ਮਹਿਤਾ, ਮੰਨੂ ਜੈਨ ਸਾਬਕਾ ਕੌਂਸਲਰ, ਓਮ ਪ੍ਰਕਾਸ਼, ਪੰਕਜ ਚੋਚਰਾ, ਗੌਰਵ ਸ਼ਰਮਾ, ਅਮਿਤ ਗਰਗ ਸ਼ੋਕੀਂ, ਰਮੇਸ਼ ਸ਼ਰਮਾ ਮੌਜੂਦ ਸਨ।

Advertisement

Advertisement
Advertisement